November 23, 2026, 2:42 am
----------- Advertisement -----------
HomeNewsLatest NewsWPL 'ਚ ਗੁਜਰਾਤ ਨੇ ਦਿੱਲੀ ਨੂੰ ਹਰਾਇਆ: ਗੁਜਰਾਤ ਜਾਇੰਟਸ ਟੀਮ 11 ਦੌੜਾਂ...

WPL ‘ਚ ਗੁਜਰਾਤ ਨੇ ਦਿੱਲੀ ਨੂੰ ਹਰਾਇਆ: ਗੁਜਰਾਤ ਜਾਇੰਟਸ ਟੀਮ 11 ਦੌੜਾਂ ਨਾਲ ਜਿੱਤੀ

Published on

----------- Advertisement -----------

ਮਹਿਲਾ ਪ੍ਰੀਮੀਅਰ ਲੀਗ ‘ਚ ਵੀਰਵਾਰ ਨੂੰ ਗੁਜਰਾਤ ਜਾਇੰਟਸ ਨੇ ਦਿੱਲੀ ਕੈਪੀਟਲਸ ਨੂੰ ਰੋਮਾਂਚਕ ਮੈਚ ‘ਚ 11 ਦੌੜਾਂ ਨਾਲ ਹਰਾਇਆ। ਇਸ ਜਿੱਤ ਨਾਲ ਗੁਜਰਾਤ ਦੀ ਟੀਮ ਨੇ ਪਲੇਆਫ ‘ਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਜ਼ਿੰਦਾ ਰੱਖੀਆਂ ਹਨ। ਇਸ ਦੇ ਨਾਲ ਹੀ ਦਿੱਲੀ ਦਾ ਇੰਤਜ਼ਾਰ ਵਧ ਗਿਆ ਹੈ। ਦਿੱਲੀ ਦੀ ਕਪਤਾਨ ਮੇਗ ਲੈਨਿੰਗ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਗੁਜਰਾਤ ਨੇ 20 ਓਵਰਾਂ ‘ਚ 4 ਵਿਕਟਾਂ ਗੁਆ ਕੇ 147 ਦੌੜਾਂ ਬਣਾਈਆਂ। ਲੌਰਾ ਵੁਲਫਾਰਟ (57) ਅਤੇ ਐਸ਼ਲੇ ਗਾਰਡਨਰ (ਅਜੇਤੂ 51) ਨੇ ਅਰਧ ਸੈਂਕੜੇ ਲਗਾਏ। ਜੇਸ ਜਾਨਸਨ ਨੇ ਦੋ ਅਤੇ ਮਾਰੀਅਨ ਕੈਪ ਨੇ 1 ਵਿਕਟ ਲਿਆ। ਜਵਾਬ ‘ਚ ਦਿੱਲੀ ਦੀ ਟੀਮ 18.4 ਓਵਰਾਂ ‘ਚ 136 ਦੌੜਾਂ ‘ਤੇ ਆਲ ਆਊਟ ਹੋ ਗਈ। ਮਾਰੀਅਨ ਕੈਪ ਨੇ ਸਭ ਤੋਂ ਵੱਧ 36 ਦੌੜਾਂ ਬਣਾਈਆਂ। ਕਿਮ ਗਰਥ, ਤਨੁਜਾ ਕੰਵਰ ਅਤੇ ਐਸ਼ਲੇ ਗਾਰਡਨਰ ਨੇ 2-2 ਵਿਕਟਾਂ ਲਈਆਂ।

ਐਲਿਸ ਕੈਪਸੀ ਨੂੰ ਰਨ ਆਊਟ ਹੋ ਕੇ ਪੈਵੇਲੀਅਨ ਪਰਤਣਾ ਪਿਆ। ਜੇਮਿਮਾ ਰੌਡਰਿਗਜ਼ ਵੀ ਕੁਝ ਖਾਸ ਨਹੀਂ ਕਰ ਸਕੀ ਅਤੇ 1 ਰਨ ਬਣਾ ਕੇ ਕਿਮ ਗਰਥ ਦੁਆਰਾ ਆਊਟ ਹੋ ਗਈ। ਹਰਲੀਨ ਦਿਓਲ ਨੇ ਜੇਸ ਜੋਨਾਸਨ ਦਾ ਵਿਕਟ ਲਿਆ। ਤਾਨੀਆ ਭਾਟੀਆ ਨੂੰ ਗਾਰਡਨਰ ਨੇ ਬੋਲਡ ਕੀਤਾ ਜਦਕਿ ਮਾਰੀਅਨ ਕਾਪ ਰਨ ਆਊਟ ਹੋਇਆ। ਤਨੁਜਾ ਕੰਵਰ ਨੇ ਰਾਧਾ ਯਾਦਵ ਦੇ ਰੂਪ ‘ਚ ਆਪਣਾ ਦੂਜਾ ਵਿਕਟ ਲਿਆ।

ਇਸ ਤਰ੍ਹਾਂ ਦਿੱਲੀ ਦੀਆਂ ਵਿਕਟਾਂ ਡਿੱਗੀਆਂ

  • ਦੂਜੇ ਓਵਰ ਵਿੱਚ ਸ਼ੈਫਾਲੀ ਵਰਮਾ 8 ਦੌੜਾਂ ਬਣਾ ਕੇ ਤਨੁਜਾ ਕੰਵਰ ਵੱਲੋਂ ਬੋਲਡ ਹੋ ਗਈ।
  • ਕਪਤਾਨ ਮੈਗ ਲੈਨਿੰਗ (18) ਨੂੰ ਸਨੇਹ ਰਾਣਾ ਨੇ ਛੇਵੇਂ ਓਵਰ ਦੀ ਦੂਜੀ ਗੇਂਦ ‘ਤੇ ਆਊਟ ਕੀਤਾ।
  • ਐਲਿਸ ਕੈਪਸ 22 ਦੌੜਾਂ ਦੇ ਨਿੱਜੀ ਸਕੋਰ ‘ਤੇ ਰਨ ਆਊਟ ਹੋ ਗਈ।
  • ਜੇਮਿਮਾ ਰੌਡਰਿਗਜ਼ ਸੱਤਵੇਂ ਓਵਰ ਦੀ ਪੰਜਵੀਂ ਗੇਂਦ ‘ਤੇ ਕਿਮ ਗਰਥ ਦਾ ਸ਼ਿਕਾਰ ਬਣ ਗਈ।
  • ਹਰਲੀਨ ਦਿਓਲ ਨੇ 11ਵੇਂ ਓਵਰ ਦੀ ਆਖਰੀ ਗੇਂਦ ‘ਤੇ ਜੇਸ ਜੋਨਾਸਨ (4) ਨੂੰ ਆਊਟ ਕੀਤਾ।
  • ਐਸ਼ਲੇ ਗਾਰਡਨਰ ਨੇ 14ਵੇਂ ਓਵਰ ਦੀ ਦੂਜੀ ਗੇਂਦ ‘ਤੇ ਤਾਨੀਆ ਭਾਟੀਆ (1) ਨੂੰ ਬੋਲਡ ਕਰ ਦਿੱਤਾ।
  • ਮਾਰੀਅਨ ਕੈਪ 14ਵੇਂ ਓਵਰ ਦੀ ਚੌਥੀ ਗੇਂਦ ‘ਤੇ ਰਨ ਆਊਟ ਹੋ ਗਈ।
  • 15ਵੇਂ ਓਵਰ ਦੀ ਤੀਜੀ ਗੇਂਦ ‘ਤੇ ਸੁਸ਼ਮਾ ਵਰਮਾ ਨੇ ਵਿਕਟ ਦੇ ਪਿੱਛੇ ਕੰਵਰ ਦੀ ਗੇਂਦ ‘ਤੇ ਰਾਧਾ ਯਾਦਵ ਦਾ ਕੈਚ ਫੜ ਲਿਆ।
  • 18ਵੇਂ ਓਵਰ ਦੀ ਆਖਰੀ ਗੇਂਦ ‘ਤੇ ਕਿਮ ਗਰਥ ਨੇ ਰੈੱਡੀ ਨੂੰ ਕਪਤਾਨ ਸਨੇਹ ਰਾਣਾ ਹੱਥੋਂ ਕੈਚ ਕਰਵਾ ਕੇ ਪੈਵੇਲੀਅਨ ਦਾ ਰਸਤਾ ਦਿਖਾਇਆ।
  • ਪੂਨਮ ਯਾਦਵ ਨੂੰ 19ਵੇਂ ਓਵਰ ਦੀ ਚੌਥੀ ਗੇਂਦ ‘ਤੇ ਗਾਰਡਨਰ ਨੇ ਆਊਟ ਕੀਤਾ।
----------- Advertisement -----------

ਸਬੰਧਿਤ ਹੋਰ ਖ਼ਬਰਾਂ

ਸੰਗਰੂਰ ਦੇ ਵਕੀਲ ਵੱਲੋਂ ਅਮਿਤਾਭ ਬੱਚਨ ਨੂੰ ਕਾਨੂੰਨੀ ਨੋਟਿਸ, KBC ’ਚ ਪੰਜਾਬ ਬਾਰੇ ਇਤਰਾਜ਼ਯੋਗ ਸਵਾਲ ਦਾ ਦਾਅਵਾ

ਸੰਗਰੂਰ ਦੇ ਇੱਕ ਵਕੀਲ ਨੇ ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ।...

ਲੁਧਿਆਣਾ ‘ਚ SHO ਖ਼ਿਲਾਫ਼ FIR ਦਰਜ ਕਰਨ ਦੇ ਹੁਕਮ, ਅਦਾਲਤੀ ਹੁਕਮਾਂ ਦੀ ਅਣਦੇਖੀ ਕਰਨੀ ਪਈ ਮਹਿੰਗੀ

ਲੁਧਿਆਣਾ ਵਿੱਚ ਪੁਲਿਸ ਵਿਭਾਗ ਨੂੰ ਉਸ ਸਮੇਂ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ, ਜਦੋਂ...

ਮੋਹਾਲੀ ਦੇ ਮਸ਼ਹੂਰ ਹੇਅਰ ਸੈਲੂਨ ਦੇ ਬਾਹਰ ਬਾਈਕ ਸਵਾਰਾਂ ਵੱਲੋਂ ਫਾਇਰਿੰਗ, CCTV ਫੁਟੇਜ ਖੰਗਾਲ ਰਹੀ ਪੁਲਿਸ

ਮੋਹਾਲੀ ਦੇ ਫੇਜ਼ 11 ਵਿੱਚ ਸ਼ਨੀਵਾਰ ਨੂੰ ਹੇਅਰ ਮਾਸਟਰ ਸੈਲੂਨ ‘ਤੇ ਦੋ ਬਾਈਕ ਸਵਾਰ...

‘ਮੁੜ ਖੁੱਲ੍ਹਣਾ ਚਾਹੀਦਾ ਹੈ ਲੰਬੇ ਸਮੇ ਤੋਂ ਬੰਦ ਪਿਆ ਲਾਂਘਾ’ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਨੂੰ ਲੈ ਕੇ ਬੋਲੇ ਜਥੇਦਾਰ ਗੜਗੱਜ

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸ੍ਰੀ ਕਰਤਾਰਪੁਰ ਸਾਹਿਬ ਦਾ...

 ਮ੍ਰਿਤਕ ਦੇਹ ਨੂੰ ਲੈ ਕੇ ਜਾ ਰਹੀ ਐਂਬੂਲੈਂਸ ਨੇ ਪਿੱਛੇ ਤੋਂ ਪਿਕਅੱਪ ਨੂੰ ਮਾਰੀ ਟੱਕਰ, 5 ਦੀ ਮੌਤ

 ਸ਼ਨੀਵਾਰ ਸਵੇਰੇ ਪੂਰਵਾਂਚਲ ਐਕਸਪ੍ਰੈਸਵੇਅ 'ਤੇ ਤੇਜ਼ ਰਫ਼ਤਾਰ ਦਾ ਕਹਿਰ ਦੇਖਣ ਨੂੰ ਮਿਲਿਆ। ਸੁਬੇਹਾ ਥਾਣਾ...

Flipkart ਦੇ ਗੋਦਾਮ ’ਚ ਜੁੱਤੀਆਂ ਦਾ ਵੱਡਾ ਖੇਡ, ਨਵੇਂ ਜੁੱਤਿਆਂ ਦੀ ਥਾਂ ਡੱਬਿਆਂ ’ਚ ਮਿਲੇ ਪੁਰਾਣੇ ਤੇ ਫਟੇ ਜੁੱਤੇ

ਆਗਰਾ ਵਿੱਚ ਫਲਿੱਪਕਾਰਟ ਦੇ ਗੋਦਾਮ ਵਿੱਚ ਡਿਲੀਵਰੀ ਲਈ ਭੇਜੇ ਗਏ 550 ਜੁੱਤਿਆਂ ਦੇ ਡੱਬਿਆਂ...

 ਪੰਜਾਬ ਬੋਰਡ ਵਲੋਂ 8ਵੀਂ, 10ਵੀਂ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਐਲਾਨ

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ 2026-27 ਅਕਾਦਮਿਕ ਸਾਲ ਲਈ 8ਵੀਂ, 10ਵੀਂ ਅਤੇ 12ਵੀਂ...

ਖ਼ੁਦਕੁਸ਼ੀ ਮਾਮਲੇ ’ਚ ਸਾਬਕਾ ਮੰਤਰੀ ਭੁੱਲਰ ਦੇ ਪਿਤਾ ਨੂੰ ਸੁਪਰੀਮ ਕੋਰਟ ਤੋਂ ਰਾਹਤ, ਪੀ.ਏ. ਦੀ ਜ਼ਮਾਨਤ ਅਰਜ਼ੀ ਰੱਦ

ਪੰਜਾਬ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਖ਼ੁਦਕੁਸ਼ੀ ਮਾਮਲੇ ਵਿੱਚ ਸੁਪਰੀਮ ਕੋਰਟ...