ਨਵੀਂ ਦਿੱਲੀ: ਟੀਵੀ ਸ਼ੋਅ ‘ਦੇਵੋਂ ਕੇ ਦੇਵ ਮਹਾਦੇਵ’ ਫੇਮ ਮੋਹਿਤ ਰੈਨਾ ਦੇ ਘਰ ਕਿਲਕਾਰੀ ਗੂੰਜੀ ਹੈ। ਦੱਸ ਦੇਈਏ ਕਿ ਵਿਆਹ ਦੇ ਇੱਕ ਸਾਲ ਬਾਅਦ ਅਦਾਕਾਰ ਦੀ ਪਤਨੀ ਅਦਿਤੀ ਸ਼ਰਮਾ ਨੇ ਇੱਕ ਬੇਟੀ ਨੂੰ ਜਨਮ ਦਿੱਤਾ ਹੈ। ਸੋਸ਼ਲ ਮੀਡੀਆ ‘ਤੇ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਮੋਹਿਤ ਨੇ ਪ੍ਰਸ਼ੰਸਕਾਂ ਨੂੰ ਆਪਣੀ ਬੇਟੀ ਦੀ ਇਕ ਛੋਟੀ ਜਿਹੀ ਝਲਕ ਵੀ ਦਿਖਾਈ ਹੈ। ਮੋਹਿਤ ਰੈਨਾ ਨੇ ਕੁਝ ਸਮਾਂ ਪਹਿਲਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ । ਇਸ ਤਸਵੀਰ ‘ਚ ਮੋਹਿਤ ਅਤੇ ਅਦਿਤੀ ਦੀਆਂ ਉਂਗਲਾਂ ਵਿਚਕਾਰ ਉਨ੍ਹਾਂ ਦੀ ਬੇਟੀ ਦਾ ਛੋਟਾ ਜਿਹਾ ਹੱਥ ਦੇਖਿਆ ਜਾ ਸਕਦਾ ਹੈ। ਫੋਟੋ ਦੇ ਕੈਪਸ਼ਨ ‘ਚ ਅਦਾਕਾਰ ਨੇ ਲਿਖਿਆ, ‘ਅਤੇ ਫਿਰ ਅਸੀਂ ਇਸ ਤਰ੍ਹਾਂ 3 ਹੋ ਗਏ।
ਬੇਬੀ ਗਰਲ ਤੁਹਾਡਾ ਸੁਆਗਤ ਹੈ। ਇਸ ਜੋੜੇ ਦੇ ਮਾਤਾ-ਪਿਤਾ ਬਣਦੇ ਹੀ ਉਨ੍ਹਾਂ ਦੇ ਸ਼ੁਭਚਿੰਤਕ ਅਤੇ ਪ੍ਰਸ਼ੰਸਕ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦੇ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਕੁਝ ਮਹੀਨੇ ਪਹਿਲਾਂ ਮੋਹਿਤ ਰੈਨਾ ਅਤੇ ਅਦਿਤੀ ਸ਼ਰਮਾ ਦੇ ਤਲਾਕ ਦੀਆਂ ਅਫਵਾਹਾਂ ਉੱਠੀਆਂ ਸਨ। ਮੋਹਿਤ ਨੇ ਇਨ੍ਹਾਂ ਅਫਵਾਹਾਂ ‘ਤੇ ਆਪਣੀ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਕਿਹਾ ਸੀ, ‘ਮੈਨੂੰ ਨਹੀਂ ਪਤਾ ਕਿ ਇਹ ਅਫਵਾਹ ਕਿੱਥੋਂ ਸ਼ੁਰੂ ਹੋਈ’। ਨਾਲ ਹੀ, ਅਦਿਤ ਨੂੰ ਇੰਸਟਾਗ੍ਰਾਮ ‘ਤੇ ਫਾਲੋ ਨਾ ਕਰਨ ਦੀ ਗੱਲ ‘ਤੇ, ਅਦਾਕਾਰ ਨੇ ਕਿਹਾ ਸੀ ਕਿ ‘ਉਹ ਐਕਟਿੰਗ ਬੈਕਗ੍ਰਾਉਂਡ ਤੋਂ ਨਹੀਂ ਹੈ।












