ਪੰਜਾਬ ਵਿੱਚ ਪਾਕਿਸਤਾਨੀ ਕਿਸ਼ਤੀ ਮਿਲਣ ਤੋਂ ਬਾਅਦ ਹੁਣ ਮੋਗਾ ‘ਚ 2 ਹੈਂਡ ਗ੍ਰਨੇਡ ਮਿਲੇ ਹਨ। ਮੋਗਾ ਪੁਲਿਸ ਨੇ ਤਿੰਨ ਦੋਸ਼ੀਆਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਕੋਲੋਂ 2 ਹੈਂਡ ਗ੍ਰੇਨੇਡ, 2 ਪਿਸਤੌਲਾਂ, 3 ਮੈਗਜ਼ੀਨ ਤੇ 18 ਜ਼ਿੰਦਾ ਕਾਰਤੂਸ ਮਿਲੇ ਹਨ। ਮੋਗਾ ਪੁਲਸ ਵੱਲੋਂ ਗ੍ਰਿਫਤਾਰ ਕੀਤੇ ਗਏ 3 ਦੋਸ਼ੀ ਖਾਲਿਸਤਾਨ ਟਾਈਗਰ ਫੋਰਸ (ਕੇ.ਟੀ.ਐੱਫ.) ਦੇ ਕੈਨੇਡਾ ‘ਚ ਬੈਠੇ ਏ ਕੈਟਾਗਰੀ ਦੇ ਗੈਂਗਸਟਰ ਅਰਸ਼ਦੀਪ ਡੱਲਾ ਦੇ ਸੰਪਰਕ ‘ਚ ਸਨ।
ਮੋਗਾ ਦੇ ਐਸਐਸਪੀ ਚਰਨਜੀਤ ਸੋਹਲ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਚੁਗਾਵਾ ਵਾਲੇ ਪਾਸੇ ਤੋਂ ਆਉਂਦੇ ਸਮੇਂ ਪੁਲੀਸ ਨੇ ਗੱਡੀ ਨੰਬਰ ਪੀਬੀ04ਏਸੀ-2831 ਨੂੰ ਰੋਕਿਆ। ਨਾਕੇ ਦੌਰਾਨ ਉਥੋਂ ਇੱਕ ਕਾਲੇ ਰੰਗ ਦੀ ਗੱਡੀ ਵਿੱਚ ਬੈਠੇ ਤਿੰਨੋਂ ਦੋਸ਼ੀਆਂ ਨੇ ਪੁਲਿਸ ਨੂੰ ਵੇਖ ਕੇ ਉਨ੍ਹਾਂ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ, ਦੋਸ਼ੀਆਂ ਨੇ ਪੁਲਿਸ ਬੈਰੀਕੇਡ ਤੋੜ ਕੇ ਮੁਲਾਜ਼ਮਾਂ ਨੂੰ ਕੁਚਲਣ ਦੀ ਕੋਸ਼ਿਸ਼ ਵੀ ਕੀਤੀ। ਪੁਲਿਸ ‘ਤੇ ਪਿਸਤੌਲ ਵੀ ਤਾਣ ਲਈ ਹਾਲਾਂਕਿ ਕਾਫੀ ਜੱਦੋ-ਜਹਿਦ ਪਿੱਛੋਂ ਪੁਲਿਸ ਨੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ।
ਦਸ ਦਈਏ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਗੋਪੀ, ਵਰਿੰਦਰ ਸਿੰਘ ਵਿੰਦਾ ਅਤੇ ਬਲਜੀਤ ਸਿੰਘ ਵਜੋਂ ਹੋਈ ਹੈ। ਇਨ੍ਹਾਂ ਕੋਲੋਂ ਦੋ ਹੈਂਡ ਗਰਨੇਡ, ਦੋ 9 ਐਮਐਮ ਪਿਸਤੌਲ, 3 ਮੈਗਜ਼ੀਨ ਅਤੇ 18 ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਮੁਲਜ਼ਮਾਂ ਖ਼ਿਲਾਫ਼ ਅਸਲਾ ਐਕਟ, ਬੰਬ ਐਕਟ ਅਤੇ ਕਾਤਲਾਨਾ ਹਮਲੇ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।
----------- Advertisement -----------
ਮੋਗਾ ਪੁਲਿਸ ਵੱਲੋਂ ਇੱਕ ਵੱਡੀ ਸਾਜ਼ਿਸ਼ ਨਾਕਾਮ, 2 ਹੈਂਡ ਗ੍ਰਨੇਡ ਸਣੇ ਤਿੰਨ ਕਾਬੂ
Published on
----------- Advertisement -----------
----------- Advertisement -----------











