July 20, 2026, 8:11 pm
----------- Advertisement -----------
HomeNewsEntertainment'ਨਾਟੂ-ਨਾਟੂ' ਗੀਤ 'ਤੇ ਵਿਰਾਟ ਕੋਹਲੀ ਨੇ ਕੀਤਾ ਜ਼ਬਰਦਸਤ ਡਾਂਸ, ਸੋਸ਼ਲ ਮੀਡੀਆ 'ਤੇ...

‘ਨਾਟੂ-ਨਾਟੂ’ ਗੀਤ ‘ਤੇ ਵਿਰਾਟ ਕੋਹਲੀ ਨੇ ਕੀਤਾ ਜ਼ਬਰਦਸਤ ਡਾਂਸ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਵੀਡੀਓ

Published on

----------- Advertisement -----------

ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਇੰਡਸਟਰੀ ਦੀ ਪਸੰਦੀਦਾ ਜੋੜੀ ਵਿੱਚੋਂ ਇੱਕ ਹਨ। ਇਸ ਜੋੜੀ ਨੂੰ ਅਕਸਰ ਆਪਣੀ ਕੈਮਿਸਟਰੀ ਨਾਲ ਦਿਲ ਜਿੱਤਦੇ ਦੇਖਿਆ ਜਾਂਦਾ ਹੈ। ਰੈੱਡ ਕਾਰਪੇਟ ‘ਤੇ ਇਸ ਦਿੱਗਜ ਕ੍ਰਿਕਟਰ ਨੂੰ ਆਸਕਰ ਜੇਤੂ ਗੀਤ ‘ਨਾਟੂ ਨਾਟੂ’ ‘ਤੇ ਸ਼ਾਨਦਾਰ ਸਟੈਪ ਕਰਦੇ ਹੋਏ ਦੇਖਿਆ ਗਿਆ। ਇਸ ਦੇ ਨਾਲ ਹੀ ਅਨੁਸ਼ਕਾ ਉਨ੍ਹਾਂ ਦਾ ਹੌਸਲਾ ਵਧਾਉਂਦੀ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਪਾਵਰ ਜੋੜਾ ਹੋਸਟ ਨਾਲ ਮਸਤੀ ਕਰਦਾ ਨਜ਼ਰ ਆ ਰਿਹਾ ਹੈ। ‘ਚੱਕਦਾ ਐਕਸਪ੍ਰੈਸ’ ਦੀ ਅਦਾਕਾਰਾ ਮੇਜ਼ਬਾਨ ਦੇ ਕਹਿਣ ‘ਤੇ ਚੱਕਰ ਕੱਟਦੀ ਹੈ, ਜਿਸ ‘ਤੇ ਹੋਸਟ ਉਸ ਨੂੰ 3 ਵਜੇ ਆਪਣੇ ਦੋਸਤ ਦਾ ਨਾਂ ਦੱਸਣ ਲਈ ਕਹਿੰਦਾ ਹੈ। ਇਹ ਸੁਣਦੇ ਹੀ ਅਨੁਸ਼ਕਾ ਨੇ ਤੁਰੰਤ ਪਤੀ ਵਿਰਾਟ ਵੱਲ ਇਸ਼ਾਰਾ ਕੀਤਾ।

ਹਾਲਾਂਕਿ, ਅਨੁਸ਼ਕਾ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਅਤੇ ਵਿਰਾਟ ਬਹੁਤ ਜਲਦੀ ਸੌਣ ਜਾਂਦੇ ਹਨ, ਇਸ ਲਈ ਉਨ੍ਹਾਂ ਦੀ ਜ਼ਿੰਦਗੀ ਵਿੱਚ 3 ਵਜੇ ਦੇ ਦੋਸਤ ਦੀ ਜ਼ਰੂਰਤ ਨਹੀਂ ਹੈ। ਅਨੁਸ਼ਕਾ ਤੋਂ ਬਾਅਦ ਹੁਣ ਵਿਰਾਟ ਕੋਹਲੀ ਦੀ ਵਾਰੀ ਹੈ ਕਿ ਉਹ ਚੱਕਰ ਕੱਟਣ। ਇਸ ‘ਤੇ, ਹੋਸਟ ਉਸ ਦੇ ਡਾਂਸ ਮੂਵ ਦੀ ਤਾਰੀਫ਼ ਕਰਦਾ ਹੈ ਅਤੇ ਉਸ ਨੂੰ ਨਾਟੂ -ਨਾਟੂ ਗੀਤ ‘ਤੇ ਨੱਚਣ ਲਈ ਕਹਿੰਦਾ ਹੈ। ਫਿਰ ਕੀ ਸੀ , ਗੀਤ ਚੱਲਦਾ ਹੈ ਅਤੇ ਵਿਰਾਟ ਕੋਹਲੀ ਇਸ ‘ਤੇ ਨੱਚਣ ਲੱਗਦੇ ਹਨ। ਉਥੇ ਹੀ ਅਨੁਸ਼ਕਾ ਉਸ ਦੇ ਕੋਲ ਖੜ੍ਹੀ ਆਪਣੇ ਚਿਹਰੇ ‘ਤੇ ਮੁਸਕਰਾਹਟ ਦੇ ਨਾਲ ਉਸ ਦਾ ਹੌਸਲਾ ਵਧਾਉਂਦੀ ਨਜ਼ਰ ਆ ਰਹੀ ਹੈ। ਬਾਅਦ ਵਿੱਚ ਅਦਾਕਾਰਾ ਨੇ ਆਪਣੇ ਪਤੀ ਲਈ ਤਾੜੀਆਂ ਵੀ ਵਜਾਈਆਂ। ਸਟਾਰ ਜੋੜੇ ਦਾ ਇਹ ਵੀਡੀਓ ਸਾਹਮਣੇ ਆਉਂਦੇ ਹੀ ਇੰਟਰਨੈੱਟ ਦੀ ਦੁਨੀਆ ‘ਚ ਵਾਇਰਲ ਹੋ ਗਿਆ ਹੈ ਅਤੇ ਲੋਕ ਇਸ ‘ਤੇ ਪਿਆਰ ਦੀ ਵਰਖਾ ਕਰ ਰਹੇ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੋਹਾਲੀ ਦੇ ਵਿਕਾਸ ਭਵਨ ਵਿਖੇ ਕਰਵਾਏ ਪ੍ਰੋਗਰਾਮ ਦੌਰਾਨ ਰਾਸ਼ਨ ਡਿਪੂ ਹੋਲਡਰਾਂ ਨੂੰ ਲਾਇਸੈਂਸ ਸੌਂਪੇ

ਸਾਹਿਬਜ਼ਾਦਾ ਅਜੀਤ ਸਿੰਘ ਨਗਰ/ਚੰਡੀਗੜ੍ਹ, 16 ਜੁਲਾਈ:ਪੰਜਾਬ ਦੀ ਜਨਤਕ ਵੰਡ ਪ੍ਰਣਾਲੀ ਨੂੰ ਮਜ਼ਬੂਤ ਕਰਨ ਅਤੇ...

ਹਰ ਇੱਕ ਦਸਤਖਤ ਲੋਕਾਂ ਦੀ ਆਵਾਜ਼ ਨੂੰ ਮਜ਼ਬੂਤ ਕਰੇਗਾ ਅਤੇ ਕੇਂਦਰ ਨੂੰ ਇਸ ਮੁੱਦੇ ਦਾ ਹੱਲ ਕਰਨ ਲਈ ਮਜਬੂਰ ਕਰੇਗਾ: ਮੁੱਖ ਮੰਤਰੀ ਭਗਵੰਤ ਸਿੰਘ...

*ਚੰਡੀਗੜ੍ਹ; 16 ਜੁਲਾਈ,2026*:ਈ-20 ਪੈਟਰੋਲ ਕਾਰਨ ਪੈਦਾ ਹੋ ਰਹੀਆਂ ਸਮੱਸਿਆਵਾਂ ਖ਼ਿਲਾਫ਼ ਆਵਾਜ਼ ਬੁਲੰਦ ਕਰਦਿਆਂ ਪੰਜਾਬ...

ਪਟਿਆਲਾ, ਅੰਮ੍ਰਿਤਸਰ, ਜਲੰਧਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵੀ ਸਿਖਰਲੇ ਜ਼ਿਲ੍ਹਿਆਂ ਵਿੱਚ ਸ਼ਾਮਲ

*ਚੰਡੀਗੜ੍ਹ: 15 ਜੁਲਾਈ 2026*: ਪੰਜਾਬ ਸਰਕਾਰ ਦੀ ਮਾਂਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਲੁਧਿਆਣਾ ਸਭ ਤੋਂ...

ਪਿਛਲੇ 3 ਸਾਲਾਂ ‘ਚ 87 ਅਨਾਥ/ਤਿਆਗੇ ਬੱਚਿਆਂ ਸਮੇਤ ਕੁੱਲ 134 ਬੱਚਿਆਂ ਨੂੰ ਮਿਲਿਆ ਕਾਨੂੰਨੀ ਤੌਰ ‘ਤੇ ਸੁਰੱਖਿਅਤ ਪਰਿਵਾਰਕ ਮਾਹੌਲ

*ਚੰਡੀਗੜ੍ਹ, 15 ਜੁਲਾਈ, 2026*ਪੰਜਾਬ ਵਿੱਚ ਬਾਲ ਸੁਰੱਖਿਆ ਅਤੇ ਬੱਚਿਆਂ ਨੂੰ ਕਾਨੂੰਨੀ ਤਰੀਕੇ ਨਾਲ ਗੋਦ...

ਕਿਸੇ ਵੀ ਪਰਿਵਾਰ ਨੂੰ ਆਰਥਿਕ ਚਿੰਤਾ ਕਾਰਨ ਸਟ੍ਰੋਕ ਦੇ ਇਲਾਜ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ; ਜ਼ਿੰਦਗੀ ਬਚਾਉਣ ਲਈ ਹਰ ਮਿੰਟ ਮਹੱਤਵਪੂਰਨ ਹੈ: ਡਾ. ਬਲਬੀਰ...

ਚੰਡੀਗੜ੍ਹ, 15 ਜੁਲਾਈ 2026:ਸਟ੍ਰੋਕ ਕਿਸੇ ਪਰਿਵਾਰ ਦੀ ਜ਼ਿੰਦਗੀ ਵਿੱਚ ਆਉਣ ਤੋਂ ਪਹਿਲਾਂ ਕੋਈ ਚੇਤਾਵਨੀ...

ਜਲੰਧਰ ‘ਚ ਮੇਲੇ ਦੌਰਾਨ ਪ੍ਰਸ਼ੰਸਕਾਂ ‘ਤੇ ਭੜਕੇ ਪੰਜਾਬੀ ਗਾਇਕ ਖਾਨ ਸਾਬ, ਬੋਲੇ – ਡੰਡਿਆਂ ਨਾਲ ਹੀ ਮੰਨੋਗੇ

ਜਲੰਧਰ 'ਚ ਇੱਕ ਮੇਲੇ ਦੌਰਾਨ ਪੰਜਾਬੀ ਗਾਇਕ ਖਾਨ ਸਾਬ ਦੇ ਪ੍ਰਸ਼ੰਸਕਾਂ 'ਤੇ ਭੜਕ ਜਾਣ...

DGP ਅਨੁਰਾਗ ਧਨਖੜ ਦੀ ਸ਼ੱਕੀ ਹਾਲਾਤਾਂ ‘ਚ ਮੌਤ

 ਤ੍ਰਿਪੁਰਾ ਤੋਂ ਇੱਕ ਵੱਡੀ ਦੁਖਦ ਖ਼ਬਰ ਸਾਹਮਣੇ ਆਈ ਹੈ। ਸੂਬੇ ਦੇ ਡੀਜੀਪੀ ਅਨੁਰਾਗ ਧਨਖੜ...

“ਪੰਜਾਬ ਨੇ ਹਰ ਕੰਮ ਦਾ ਠੇਕਾ ਥੋੜ੍ਹੀ ਲਿਆ ਹੈ…”, CJP ਦੇ ਧਰਨੇ ‘ਤੇ ਬੱਬੂ ਮਾਨ ਦਾ ਬਿਆਨ, ਬੋਲੇ- ਹੁਣ ਸਾਨੂੰ ਦਿਮਾਗ ਵਰਤਣਾ ਪਵੇਗਾ

ਪੰਜਾਬੀ ਗਾਇਕ ਬੱਬੂ ਮਾਨ ਨੇ ‘ਕਾਕਰੋਚ ਜਨਤਾ ਪਾਰਟੀ’ ਦੇ ਧਰਨਾ ਪ੍ਰਦਰਸ਼ਨ ਬਾਰੇ ਆਪਣੀ ਪ੍ਰਤੀਕਿਰਿਆ...