ਬਿਹਾਰ ਬੋਰਡ 10ਵੀਂ ਜਮਾਤ ਦਾ ਨਤੀਜਾ ਜਾਰੀ ਹੋ ਗਿਆ ਹੈ। ਬਿਹਾਰ ਸਕੂਲ ਪ੍ਰੀਖਿਆ ਬੋਰਡ ਨੇ 10ਵੀਂ ਜਮਾਤ ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਪ੍ਰੀਖਿਆ ਵਿੱਚ ਸ਼ਾਮਲ ਹੋਏ ਵਿਦਿਆਰਥੀ ਅਧਿਕਾਰਤ ਵੈੱਬਸਾਈਟ biharboardonline.bihar.gov.in ਜਾਂ secondary.biharboardonline.com ‘ਤੇ ਜਾ ਕੇ ਆਪਣਾ ਨਤੀਜਾ ਦੇਖ ਸਕਦੇ ਹਨ। ਬਿਹਾਰ ਦੇ ਸਿੱਖਿਆ ਮੰਤਰੀ ਪ੍ਰੋ. ਚੰਦਰਸ਼ੇਖਰ ਨੇ ਪ੍ਰੈੱਸ ਕਾਨਫਰੰਸ ਰਾਹੀਂ ਪ੍ਰੀਖਿਆ ਦੇ ਨਤੀਜੇ ਦਾ ਐਲਾਨ ਕੀਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼ੇਖਪੁਰਾ ਦੇ ਇਸਲਾਮੀਆ ਹਾਈ ਸਕੂਲ ਦਾ ਮੁਹੰਮਦ ਰੁਮਾਨ 489 ਅੰਕ ਲੈ ਕੇ ਬਿਹਾਰ ਦਾ ਮੈਟ੍ਰਿਕ ਟਾਪਰ ਬਣਿਆ। ਦੂਜੇ ਸਥਾਨ ‘ਤੇ ਭੋਜਪੁਰ ਦੀ ਨਮਰਤਾ ਅਤੇ ਔਰੰਗਾਬਾਦ ਦੀ ਗਿਆਨੀ ਅਨੁਪਮਾ ਨੇ 486 ਅੰਕ ਪ੍ਰਾਪਤ ਕੀਤੇ।
ਇੰਝ ਫੋਨ ‘ਤੇ ਨਤੀਜਾ ਕਰੋ ਚੈੱਕ –
- SMS ਰਾਹੀਂ ਨਤੀਜੇ ਲਈ, ਪਹਿਲਾਂ BIHAR10 space>ROLLNUMBER ਟਾਈਪ ਕਰੋ।
- ਹੁਣ ਮੈਸੇਜ ਟਾਈਪ ਕਰਨ ਤੋਂ ਬਾਅਦ ਇਸਨੂੰ 56263 ‘ਤੇ ਭੇਜੋ।
- ਇਸ ਤੋਂ ਬਾਅਦ ਤੁਹਾਨੂੰ ਮੈਟ੍ਰਿਕ ਦਾ ਨਤੀਜਾ ਆਪਣੇ ਫ਼ੋਨ ‘ਤੇ SMS ਰਾਹੀਂ ਤੁਰੰਤ ਮਿਲ ਜਾਏਗਾ।












