August 25, 2026, 5:22 pm
----------- Advertisement -----------
HomeNewsEntertainment'ਕਿਸੀ ਕਾ ਭਾਈ ਕਿਸੀ ਕੀ ਜਾਨ' ਦਾ ਗੀਤ 'Bathukamma' ਰਿਲੀਜ਼, ਪਹਿਲੀ ਵਾਰ...

‘ਕਿਸੀ ਕਾ ਭਾਈ ਕਿਸੀ ਕੀ ਜਾਨ’ ਦਾ ਗੀਤ ‘Bathukamma’ ਰਿਲੀਜ਼, ਪਹਿਲੀ ਵਾਰ ਦਿੱਸੀ ਸ਼ਹਿਨਾਜ਼ ਗਿੱਲ ਦੀ ਝਲਕ

Published on

----------- Advertisement -----------

ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਆਪਣੀ ਨਵੀਂ ਫਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਨੂੰ ਲੈ ਕੇ ਚਰਚਾ ‘ਚ ਹਨ। ਇਹ ਫਿਲਮ ਬਹੁਤ ਜਲਦ ਸਿਨੇਮਾਘਰਾਂ ‘ਚ ਦਸਤਕ ਦੇਣ ਜਾ ਰਹੀ ਹੈ। ਹੁਣ ਇਸ ਫਿਲਮ ਦਾ ਲੇਟੈਸਟ ਗੀਤ ‘ਬਥੂਕੰਮਾ’ ਰਿਲੀਜ਼ ਹੋਇਆ ਹੈ, ਜਿਸ ‘ਚ ਪੂਰੀ ਸਟਾਰਕਾਸਟ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਵੀਡੀਓ ਗੀਤ ‘ਚ ਸਲਮਾਨ ਖਾਨ ਦੇ ਲੁੱਕ ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਦੇ ਗੀਤ ਬਥੁਕੰਮਾ ‘ਚ ਸਲਮਾਨ ਖਾਨ ਸਾਊਥ ਇੰਡੀਅਨ ਲੁੱਕ ‘ਚ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਸ਼ਹਿਨਾਜ਼ ਗਿੱਲ, ਪਲਕ ਤਿਵਾਰੀ, ਰਾਘਵ ਜੁਆਲ, ਸਿਧਾਰਥ ਨਿਗਮ ਵੀ ਉਨ੍ਹਾਂ ਨਾਲ ਨਜ਼ਰ ਆ ਰਹੇ ਹਨ। ਸਾਰਿਆਂ ਨੇ ਦੱਖਣੀ ਭਾਰਤੀ ਪਹਿਰਾਵੇ ਪਹਿਨੇ ਹੋਏ ਹਨ। ਇਸ ਗੀਤ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।

YouTube player

‘ਬਥੁਕੰਮਾ’ ਤੇਲੰਗਾਨਾ ਵਿੱਚ ਇੱਕ ਤਿਉਹਾਰ ਹੈ, ਜਿਸ ਵਿੱਚ ਔਰਤਾਂ ਫੁੱਲਾਂ ਨਾਲ ਦੇਵੀ ਸਤੀ ਦੀ ਪੂਜਾ ਕਰਦੀਆਂ ਹਨ। ਇਸ ਦੀ ਝਲਕ ਗੀਤ ‘ਚ ਦੇਖਣ ਨੂੰ ਮਿਲ ਰਹੀ ਹੈ। ਇਸ ਗੀਤ ਨੂੰ ਸੰਤੋਸ਼ ਵੈਂਕੀ, ਆਇਰਾ ਉਡੁਪੀ, ਹਰੀਨੀ ਇਵਾਤੂਰੀ, ਸੁਚੇਥਾ ਬਸਰੂਰ ਅਤੇ ਵਿਜੇਲਕਸ਼ਮੀ ਮੇਟੀਨਾਹੋਲ ਨੇ ਗਾਇਆ ਹੈ। ਗੀਤ ਨੂੰ ਰਵੀ ਬਸਰੂਰ ਨੇ ਕੰਪੋਜ਼ ਕੀਤਾ ਹੈ। ਇਸ ਦੇ ਬੋਲ ਕਿੰਜਲ ਰਾਜ ਅਤੇ ਹਰੀਨੀ ਇਵਾਤੂਰੀ ਨੇ ਲਿਖੇ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਦੇ ਤਿੰਨ ਗੀਤ ਰਿਲੀਜ਼ ਹੋ ਚੁੱਕੇ ਹਨ, ਜਿਨ੍ਹਾਂ ‘ਚ ‘ਨਈਓ ਲਗਦਾ’, ‘ਬਿੱਲੀ ਬਿੱਲੀ’ ਅਤੇ ‘ਜੀ ਰਹੇ’ ਸ਼ਾਮਲ ਹਨ। ਫਰਹਾਦ ਸਾਮਜੀ ਨੇ ਸਲਮਾਨ ਖਾਨ ਦੀ ਫਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਦਾ ਨਿਰਦੇਸ਼ਨ ਕੀਤਾ ਹੈ। ਇਸ ‘ਚ ਜਗਪਤੀ ਬਾਬੂ, ਵਿਜੇਂਦਰ ਸਿੰਘ, ਅਭਿਮਨਿਊ ਸਿੰਘ, ਜੱਸੀ ਗਿੱਲ ਅਤੇ ਵਿਨਾਲੀ ਭਟਨਾਗਰ ਵਰਗੇ ਸਿਤਾਰੇ ਵੀ ਨਜ਼ਰ ਆਉਣਗੇ। ਇਹ ਫਿਲਮ ਈਦ ਦੇ ਮੌਕੇ ਯਾਨੀ 21 ਅਪ੍ਰੈਲ 2023 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਬਿਜਲੀ ਦੇ ਵੱਧ ਬਿੱਲਾਂ ‘ਤੇ ਮਾਨ ਸਰਕਾਰ ਦੀ ਵੱਡੀ ਰਾਹਤ, ਖਪਤਕਾਰਾਂ ਦੇ ਬਿੱਲ ਹੋਣਗੇ ਠੀਕ

ਪੰਜਾਬ ‘ਚ ਬਿਜਲੀ ਦੇ ਵੱਧ ਬਿੱਲਾਂ ਨੂੰ ਲੈ ਕੇ ਪੈਦਾ ਹੋਏ ਵਿਵਾਦ ‘ਤੇ ਕੈਬਿਨੇਟ...

ਪੰਜਾਬ ਵਿਚ ਸਵਾਈਨ ਫਲੂ ਨੂੰ ਲੈ ਕੇ ਘਬਰਾਉਣ ਦੀ ਲੋੜ ਨਹੀਂ, ਸਥਿਤੀ ਕਾਬੂ ਹੇਠ ਹੈ – ਡਾ. ਬਲਬੀਰ ਸਿੰਘ

 ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਵਾਈਨ ਫਲੂ (H1N1) ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ ਪੰਜਾਬ ਵਿਚ...

ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ‘ਤੇ ਚੋਣ ਲੜੇਗੀ ਭਾਜਪਾ : ਕੇਵਲ ਸਿੰਘ ਢਿੱਲੋਂ

ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋ ਨੇ ਕਿਹਾ ਹੈ ਕਿ ਭਾਜਪਾ ਪੰਜਾਬ ਦੀਆਂ...

MP Amritpal Singh ਤੋਂ ਇਲਾਵਾ ਪਰਿਵਾਰ ’ਚੋਂ ਕੋਈ ਨਹੀਂ ਲੜੇਗਾ ਚੋਣਾਂ: ਤਰਸੇਮ ਸਿੰਘ

ਖਡੂਰ ਸਾਹਿਬ ਤੋਂ ਜੇਲ੍ਹ ਵਿੱਚ ਬੰਦ ਮੈਂਬਰ ਪਾਰਲੀਮੈਂਟ (MP) ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ...

ਮਾਵਾਂ-ਧੀਆਂ ਸਤਿਕਾਰ ਯੋਜਨਾ: ਰੱਖੜੀ ‘ਤੇ ਨਵੀਆਂ ਰਜਿਸਟਰਡ ਮਹਿਲਾਵਾਂ ਦੇ ਖਾਤਿਆਂ ‘ਚ ਜਮ੍ਹਾ ਕੀਤੀ ਜਾਵੇਗੀ ਰਾਸ਼ੀ

ਪੰਜਾਬ ਸਰਕਾਰ ਨੇ ਰੱਖੜੀ ਦੇ ਮੌਕੇ ‘ਤੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਨਵੀਆਂ ਰਜਿਸਟਰਡ ਮਹਿਲਾਵਾਂ...

ਲੁਧਿਆਣਾ ਨਗਰ ਨਿਗਮ ਦੀ ਮੀਟਿੰਗ ‘ਚ ਪਿਆ ਰੌਲਾ, ‘ਆਪ’ ਤੇ BJP ਕੌਂਸਲਰ ਹੋ ਗਏ ਧੱਕਾ-ਮੁੱਕੀ

ਲੁਧਿਆਣਾ ਨਗਰ ਨਿਗਮ ਹਾਊਸ ਵਿਚ ਅੱਜ ਫਾਈਨਾਂਸ ਐਂਡ ਕਾਂਟ੍ਰੈਕਟ ਕਮੇਟੀ ਦੇ 2 ਮੈਂਬਰਾਂ ਦਾ...

ਆਸ਼ਿਕ ਨੇ ਸਹੇਲੀ ਤੋਂ ਕਾਰ ‘ਤੇ ਕਰਵਾਈਆਂ 3400 Kiss, ਫਿਰ ਪੁਲਿਸ ਵਾਲਿਆਂ ਨੇ ਵੀ ਮੁੰਡੇ ਦੀ ਬਣਾ’ਤੀ ਰੇਲ

ਆਸ਼ਕ ਨੇ ਆਪਣੀ ਸਹੇਲੀ ਵੱਲੋਂ ਕਾਰ ‘ਤੇ 3400 Kiss ਕਰਵਾਈਆਂ ਤੇ ਜਦੋਂ ਪੁਲਿਸ ਨੂੰ...

ਡੇਰਾ ਮੁਖੀ ਗੁਰਮੀਤ ਰਾਮ ਰਹੀਮ ਇਕ ਵਾਰ ਫਿਰ ਜੇਲ੍ਹ ਤੋਂ ਆਇਆ ਬਾਹਰ, ਮਿਲੀ 21 ਦਿਨਾਂ ਦੀ ਪੈਰੋਲ

ਡੇਰਾ ਪ੍ਰੇਮੀਆਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਡੇਰਾ ਮੁਖੀ ਰਾਮ ਰਹੀਮ ਨੂੰ ਫਿਰ...

ਗੰਨੇ ਨੂੰ ਈਥਾਨੌਲ ਬਣਾਉਣ ਲਈ ਡਾਇਵਰਟ ਕਰਨ ਕਰਕੇ ਚੀਨੀ ਦੇ ਰੇਟ 45 ਤੋਂ ਵਧ ਕੇ 70 ਰੁਪਏ ਹੋ ਗਏ- ਕੇਜਰੀਵਾਲ

ਨਵੀਂ ਦਿੱਲੀ/ਗੋਆ, 24 ਅਗਸਤ 2026:ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਮੰਗਲਵਾਰ ਨੂੰ...