May 1, 2024, 2:02 am
----------- Advertisement -----------
HomeNewsLatest Newsਰੂਪਨਗਰ ਪੁਲਿਸ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਸਾਥੀ 5 ਪਿਸਟਲ ਤੇ 20...

ਰੂਪਨਗਰ ਪੁਲਿਸ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਸਾਥੀ 5 ਪਿਸਟਲ ਤੇ 20 ਜਿੰਦਾ ਕਾਰਤੂਸ ਸਮੇਤ ਕੀਤਾ ਗ੍ਰਿਫ਼ਤਾਰ

Published on

----------- Advertisement -----------

ਰੂਪਨਗਰ : ਰੂਪਨਗਰ ਪੁਲਿਸ ਨੇ ਅਪਰਾਧਿਕ ਪਿਛੋਕੜ ਵਾਲੇ ਗੈਰ ਸਮਾਜਿਕ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਸਾਥੀ ਮਲਕੀਤ ਸਿੰਘ ਨੂੰ 5 ਪਿਸਟਲ ਅਤੇ 20 ਜਿੰਦਾ ਕਾਰਤੂਸ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਪ੍ਰੈੱਸ ਕਾਨਫਰੈਂਸ ਵਿਖੇ ਜਾਣਕਾਰੀ ਦਿੰਦਿਆਂ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਵਿਵੇਕਸ਼ੀਲ ਸੋਨੀ, ਰੂਪਨਗਰ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਗੈਂਗਸਟਰਾਂ ਖਿਲਾਫ ਛੇੜੀ ਗਈ ਮੁਹਿੰਮ ਤਹਿਤ ਪੀ.ਪੀ.ਐਸ, ਕਪਤਾਨ ਪੁਲਿਸ (ਡਿਟੈਕਟਿਵ) ਸ. ਮਨਵਿੰਦਰਬੀਰ ਸਿੰਘ, ਅਤੇ ਪੀ.ਪੀ.ਐਸ. ਉਪ ਕਪਤਾਨ ਪੁਲਿਸ ( ਡਿਟੈਕਟਿਵ) ਰੂਪਨਗਰ ਸ. ਤਲਵਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਰੋਪੜ ਪੁਲਿਸ ਨੂੰ ਬਹੁਤ ਅਹਿਮ ਕਾਮਯਾਬੀ ਹਾਸਲ ਹੋਈ।

ਵਿਵੇਕ ਸੋਨੀ ਨੇ ਦੱਸਿਆ ਕਿ 30 ਮਾਰਚ, 2023 ਨੂੰ ਇੰਚਾਰਜ ਸੀ.ਆਈ.ਏ. ਰੂਪਨਗਰ ਇੰਸਪੈਕਟਰ ਸਤਨਾਮ ਸਿੰਘ ਦੀ ਟੀਮ ਨੇ ਮੁਕੱਦਮਾ ਨੰਬਰ 18 ਮਿਤੀ 30.03.2025 ਅ/ਧ 25/54/59 ਆਰਮਜ਼ ਐਕਟ ਥਾਣਾ ਸਿੰਘ ਭਗਵੰਤਪੁਰ ਦਰਜ ਕਰਵਾ ਕੇ ਮਲਕੀਤ ਸਿੰਘ ਉਰਫ ਬਿੱਲਾ ਵਾਸੀ ਪਿੰਡ ਬਡਾਲਾ ਗ੍ਰੰਥੀਆਂ ਥਾਣਾ ਸ਼ੇਖਵਾਂ ਦੂਜਾ ਪਤਾ ਪਿੰਡ ਝਾੜੀਆਂਵਾਲਾ ਕਾਹਨੂੰਵਾਨ ਰੋਡ ਬਟਾਲਾ, ਹੁਣ ਵਾਸੀ ਹਰਕ੍ਰਿਸ਼ਨ ਕਲਨੀ ਨੇੜੇ ਪਾਣੀ ਵਾਲੀ ਟੈਂਕੀ ਬਡਾਲਾ ਰੋਡ ਖਰੜ ਥਾਣਾ ਸਿਟੀ ਖਰੜ ਜਿਲ੍ਹਾ ਐਸ.ਏ.ਐਸ ਨਗਰ ਨੂੰ ਸਮੇਤ 05 ਪਿਸਟਲ ਅਤੇ 20 ਕਾਰਤੂਸ ਜਿੰਦਾ ਸਮੇਤ ਕਾਬੂ ਕੀਤਾ ਗਿਆ। ਜਿਸ ਵਿਚ ਤਿੰਨ ਪਿਸਟਲ .32 ਬੋਰ ਸਮੇਤ ਮੈਗਜ਼ੀਨ ਅਤੇ 20 ਜਿੰਦਾ ਕਾਰਤੂਸ ਤੋਂ ਇਲਾਵਾ 2 ਪਿਸਟਲ .315 ਬੋਰ ਸ਼ਾਮਿਲ ਹਨ।

ਉਨ੍ਹਾਂ ਅੱਗੇ ਖੁਲਾਸਾ ਕਰਦਿਆਂ ਦੱਸਿਆ ਕਿ ਮਲਕੀਤ ਸਿੰਘ ਨੇ ਆਪਣੇ ਸਾਥੀਆ ਸਮੇਤ ਬਟਾਲਾ ਸ਼ਹਿਰ ਵਿਖੇ ਆਪਣੀ ਵਿਰੋਧੀ ਪਾਰਟੀ ਤੇ ਫਾਇਰਿੰਗ ਕੀਤੀ ਸੀ। ਜਿਸ ਸਬੰਧੀ ਇਸ ਦੇ ਖਿਲਾਫ ਮੁਕੱਦਮਾ ਨੰਬਰ 181, ਮਿਤੀ 08.11.2022 ਅ/ਧ 307, 148, 149, 379-ਬੀ ਆਈ.ਪੀ.ਸੀ, 25/54/59 ਆਰਮਜ਼ ਐਕਟ ਥਾਣਾ ਸਿਟੀ ਬਟਾਲਾ ਦਰਜ ਰਜਿਸਟਰ ਕੀਤਾ ਗਿਆ। ਜਿਸ ਵਿੱਚ ਇਹ ਦੋਸ਼ੀ ਭਗੌੜਾ ਚੱਲ ਰਿਹਾ ਸੀ। ਰੂਪਨਗਰ ਪੁਲਿਸ ਵਲੋਂ ਦੋਸ਼ੀ ਨੂੰ ਗ੍ਰਿਫਤਾਰ ਕਰਨ ਉਪਰੰਤ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਾਮਾਂਡ ਹਾਸਲ ਕੀਤਾ ਜਾ ਰਿਹਾ ਹੈ ਜਿਸ ਪਾਸੋਂ ਹੋਰ ਕਈ ਅਹਿਮ ਖੁਲਾਸੇ ਹੋਣ ਦੀ ਆਸ ਹੈ। ਉਨ੍ਹਾਂ ਦੱਸਿਆ ਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਗੁਰਗੇ ਜੋ ਕਿ ਪੁਲਿਸ ਜ਼ਿਲ੍ਹਾ ਬਟਾਲਾ ਵਿਖੇ ਇਰਾਦਾ ਕਤਲ ਦੇ ਕੇਸ ਵਿੱਚ ਲੋੜੀਂਦਾ/ਭਗੌੜੇ ਨੂੰ 15 ਮਾਰੂ ਹਥਿਆਰਾਂ ਸਮੇਤ 20 ਜਿੰਦਾ ਰੌਂਦ ਸਮੇਤ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਦੇ ਇਨ੍ਹਾਂ ਹਥਿਆਰਾਂ ਨਾਲ ਪੰਜਾਬ ਵਿੱਚ ਗੰਭੀਰ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਖਤਰਨਾਕ ਮਨਸੂਬੇ ਫੇਲ੍ਹ ਹੋਏ ਹਨ। ਇਸ ਗੈਂਗ ਵੱਲੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਨਜਾਇਜ਼ ਹਥਿਆਰ ਅਤੇ ਨਸ਼ਾ ਸਪਲਾਈ ਕਰਨ ਦਾ ਕੰਮ ਵੀ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕੀ ਤੁਸੀਂ ਵੀ ਜੂਸ ਪੀਂਦੇ ਹੋਏ ਕਰ ਰਹੇ ਹੋ ਇਹ ਗਲਤੀ ਤੁਹਾਡੀ ਸਿਹਤ ਨੂੰ ਪੈ ਸਕਦੀ ਹੈ ਭੁਗਤਣੀ?

ਸਵੇਰੇ ਜਲਦੀ ਉੱਠਣ ਤੋਂ ਬਾਅਦ, ਅਸੀਂ ਸਾਰੇ ਸਿਹਤਮੰਦ ਅਤੇ ਤਾਜ਼ਗੀ ਭਰਪੂਰ ਖਾਣਾ ਜਾਂ ਪੀਣਾ...

ਤਰਬੂਜ ਖਾਣ ਨਾਲ ਤੁਹਾਨੂੰ ਮਿਲਣਗੇ ਇਹ ਲਾਭ

ਗਰਮੀਆਂ ਦਾ ਤਰਬੂਜ ਲਗਭਗ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਸਾਰੇ ਇਸ ਮਿੱਠੇ ਫਲ...

ਮੁੰਬਈ ਇੰਡੀਅਨਜ਼ ਨੇ ਲਖਨਊ ਸੁਪਰ ਜਾਇੰਟਸ ਨੂੰ ਦਿੱਤਾ 145 ਦੌੜਾਂ ਦਾ ਟੀਚਾ

IPL-2024 ਦੇ 48ਵੇਂ ਮੈਚ 'ਚ ਮੁੰਬਈ ਇੰਡੀਅਨਜ਼ ਨੇ ਲਖਨਊ ਸੁਪਰ ਜਾਇੰਟਸ ਨੂੰ 145 ਦੌੜਾਂ...

ਕਿਵੇਂ ਗੁਲਾਬੀ ਰੰਗ ਬਣਿਆ ਕੁੜੀਆਂ ਦਾ ਰੰਗ, ਜਾਣੋ ਇਤਿਹਾਸ

ਗੁਲਾਬੀ ਰੰਗ ਅਕਸਰ ਕੁੜੀਆਂ ਦੇ ਰੰਗ ਨਾਲ ਜੁੜਿਆ ਹੁੰਦਾ ਹੈ। ਕਈ ਵਾਰ ਕਿਹਾ...

ਇੰਡੋਨੇਸ਼ੀਆ ‘ਚ 14 ਦਿਨਾਂ ‘ਚ ਛੇਵੀਂ ਵਾਰ ਜਵਾਲਾਮੁਖੀ ਫਟਿਆ, ਹਵਾਈ ਅੱਡਾ ਬੰਦ

ਇੰਡੋਨੇਸ਼ੀਆ ਦੇ ਮਾਊਂਟ ਰੁਆਂਗ 'ਚ ਮੰਗਲਵਾਰ ਨੂੰ ਜਵਾਲਾਮੁਖੀ ਫਟ ਗਿਆ। ਧਮਾਕੇ ਤੋਂ ਬਾਅਦ ਸੁਨਾਮੀ...

ਸ੍ਰੋਮਣੀ ਅਕਾਲੀ ਦਲ ਦੇ ਲੋਕਸਭਾ ਉਮੀਦਵਾਰ ਅਨਿਲ ਜੋਸ਼ੀ ਦੇ ਨਾਲ ਅੰਮ੍ਰਿਤਸਰ ਵਿਕਾਸ ਮੰਚ ਨੇ ਕੀਤੀ ਪ੍ਰੈਸ ਕਾਨਫਰੰਸ

ਲੋਕ ਸਭਾ ਚੋਣਾ ਵਿਚ ਅੰਮ੍ਰਿਤਸਰ ਤੋ ਸ੍ਰੋਮਣੀ ਅਕਾਲੀ ਦੇ ਉਮੀਦਵਾਰ ਅਨਿਲ ਜੋਸ਼ੀ ਵਲੋਂ...

ਸੇਵਾਮੁਕਤ IAS ਨੇ ਚੰਡੀਗੜ੍ਹ PGI ਨੂੰ 2 ਕਰੋੜ ਰੁਪਏ ਕੀਤੇ ਦਾਨ

ਸੇਵਾਮੁਕਤ ਆਈਏਐਸ ਅਧਿਕਾਰੀ ਅਸ਼ੋਕ ਕੁੰਦਰਾ ਨੇ ਚੰਡੀਗੜ੍ਹ ਪੀਜੀਆਈ ਨੂੰ ਗਰੀਬ ਭਲਾਈ ਫੰਡ ਲਈ 2...

ਚੰਡੀਗੜ੍ਹ ‘ਚ 32 ਕਿਸਾਨ ਜਥੇਬੰਦੀਆਂ ਸ਼ਾਂਤੀਪੂਰਵਕ ਪੰਜਾਬ ਭਾਜਪਾ ਉਮੀਦਵਾਰਾਂ ਨੂੰ ਪੁੱਛੇਗੀ ਸਵਾਲ

ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ 32 ਚੈਪਟਰਾਂ ਦੀ ਮੀਟਿੰਗ ਅੱਜ ਕਿਸਾਨ ਭਵਨ ਚੰਡੀਗੜ੍ਹ ਵਿਖੇ...

 ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਨਜੀਤ ਸਿੰਘ ਦਸੂਹਾ ਨਾਲ ਵਾਪਰਿਆ ਭਿਆਨਕ ਸੜਕ ਹਾਦਸਾ, ਡਰਾਈਵਰ ਦੀ ਹੋਈ ਮੌਤ

ਹਲਕਾ ਟਾਂਡਾ ਦੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਨਜੀਤ ਸਿੰਘ ਦਸੂਹਾ ਦੀ ਕਾਰ ਭਿਆਨਕ...