10 ਜਨਵਰੀ ਤੋਂ ਲੱਗਣ ਵਾਲੇ ਬੂਸਟਰ ਸ਼ਾਟਸ ਲਈ ਆਨਲਾਈਨ ਬੁਕਿੰਗ ਸ਼ਨੀਵਾਰ ਨੂੰ ਸ਼ੁਰੂ ਹੋਵੇਗੀ ਇਸ ਲਈ ਵਿਅਕਤੀ CoWIN ਸਾਈਟ ‘ਤੇ ਆਪਣੇ ਸਲਾਟ ਬੁੱਕ ਕਰ ਸਕਦਾ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਮਾਂ-ਸਾਰਣੀ 8 ਜਨਵਰੀ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ ਅਤੇ ਆਨਲਾਈਨ ਰਜਿਸਟ੍ਰੇਸ਼ਨ ਦੀ ਸਹੂਲਤ ਵੀ ਅੱਜ ਸ਼ਾਮ ਤੱਕ ਸ਼ੁਰੂ ਹੋ ਜਾਵੇਗੀ।
ਜਾਣਕਾਰੀ ਅਨੁਸਾਰ, ਇਹ ਬੂਸਟਰ ਸ਼ਾਟਸ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਲਗੇਗੀ ਜਿਸ ਲਈ ਡਾਕਟਰ ਦਾ ਸਰਟੀਫਿਕੇਟ ਪੇਸ਼ ਕਰਨ ਦੀ ਲੋੜ ਨਹੀਂ ਹੈ। ਇਹ ਬੂਸਟਰ ਸ਼ਾਟਸ ਦੇਸ਼ ‘ਦੇ ਹੈਲਥ ਵਰਕਰਸ, ਫਰੰਟਲਾਈਨ ਵਰਕਰਸ ਤੇ ਕਈ ਗੰਭੀਰ ਬੀਮਾਰੀਆਂ ਤੋਂ ਪੀੜਤ ਵਾਲੇ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਦਿੱਤੀ ਜਾਣੀ ਹੈ। ਸਰਕਾਰ ਵੱਲੋਂ ਜਾਰੀ ਗਾਈਡਲਾਈਨ ਮੁਤਾਬਕ ਬੂਸਟਰ ਸ਼ਾਟਸ ਕੋਰੋਨਾ ਵੈਕਸੀਨ ਦਾ ਦੂਜਾ ਡੋਜ਼ ਲਗਾਉਣ ਦੀ ਤਰੀਖ ਤੋਂ 9 ਮਹੀਨੇ ਬਾਅਦ ਹੀ ਲਿਆ ਜਾ ਸਕਦਾ ਹੈ। ਸਬੰਧਤ ਵਿਅਕਤੀ ਜਦੋ ਬੂਸਟਰ ਸ਼ਾਟਸ ਲਈ ਯੋਗ ਹੋ ਜਾਵੇਗਾ ਤਾਂ ਕੋਵਿਨ ਉਸ ਨੂੰ ਟੈਕਸਟ ਮੈਸੇਜ ਭੇਜ ਕੇ ਇਹ ਸੂਚਿਤ ਕਰੇਗਾ ਕਿ ਉਸ ਨੂੰ ਤੀਜ਼ਾ ਡੋਜ਼ ਜਾਂ ਬੂਸਟਰ ਸ਼ਾਟਸ ਲੱਗਣਾ ਹੈ।












