ਪੰਜਾਬ ਦੇ ਸ਼ਹਿਰ ਅਬੋਹਰ ਤੋਂ ਇਕ ਸਾਈਕਲ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰ ਘਰ ਦੇ ਬਾਹਰ ਖੜ੍ਹਾ ਨਵਾਂ ਸਾਈਕਲ ਚੋਰੀ ਕਰਕੇ ਫਰਾਰ ਹੋ ਗਏ। ਪੀੜਤ ਨੇ ਮਾਮਲੇ ਦੀ ਸੂਚਨਾ ਥਾਣਾ ਸਿਟੀ ਵਨ ਦੀ ਪੁਲਸ ਨੂੰ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਬਲਵਿੰਦਰ ਕੁਮਾਰ ਪੁੱਤਰ ਲੇਖਰਾਜ ਨੇ ਦੱਸਿਆ ਕਿ ਉਹ ਸੁੰਦਰ ਨਗਰੀ ਦੀ ਗਲੀ ਨੰਬਰ 5 ਵਿੱਚ ਕਿਰਾਏ ’ਤੇ ਰਹਿੰਦਾ ਹੈ। ਹਾਲ ਹੀ ‘ਚ ਉਨ੍ਹਾਂ ਨੇ ਆਪਣੇ ਬੇਟੇ ਨੂੰ 12,000 ਰੁਪਏ ਦਾ ਨਵਾਂ ਸਾਈਕਲ ਲੈ ਕੇ ਦਿੱਤਾ ਸੀ। ਬੀਤੇ ਦਿਨ ਸਾਢੇ ਚਾਰ ਵਜੇ ਉਸ ਦਾ ਲੜਕਾ ਮੋਹਿਤ ਸਾਈਕਲ ’ਤੇ ਬਾਜ਼ਾਰ ਤੋਂ ਘਰ ਆਇਆ ਅਤੇ ਸਾਈਕਲ ਘਰ ਦੇ ਬਾਹਰ ਖੜ੍ਹਾ ਕਰ ਦਿੱਤਾ। ਕੁਝ ਸਮੇਂ ਬਾਅਦ ਜਦੋਂ ਉਹ ਬਾਹਰ ਆਇਆ ਤਾਂ ਦੇਖਿਆ ਕਿ ਉਥੋਂ ਉਸ ਦਾ ਸਾਈਕਲ ਚੋਰੀ ਹੋ ਚੁੱਕਾ ਸੀ।
ਦੱਸ ਦਈਏ ਕਿ ਜਦੋਂ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ ਤਾਂ ਫੁਟੇਜ ਵਿੱਚ ਚੋਰ ਸਾਈਕਲ ਚੋਰੀ ਕਰਦਾ ਕੈਦ ਹੋ ਗਿਆ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
----------- Advertisement -----------
ਘਰ ਦੇ ਬਾਹਰੋਂ ਨਵਾਂ ਸਾਈਕਲ ਚੋਰੀ, ਘਟਨਾ CCTV ‘ਚ ਕੈਦ
Published on
----------- Advertisement -----------
----------- Advertisement -----------












