ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਆਮ ਆਦਮੀ ਪਾਰਟੀ ਦੇ ਸੰਸਦ ਰਾਘਵ ਚੱਢਾ ਇਨ੍ਹੀਂ ਦਿਨੀਂ ਸੁਰਖੀਆਂ ‘ਚ ਹਨ। ਦੋਵਾਂ ਨੂੰ ਪਿਛਲੇ ਕੁਝ ਦਿਨਾਂ ‘ਚ ਕਈ ਵਾਰ ਇਕੱਠੇ ਦੇਖਿਆ ਗਿਆ ਹੈ। ਉਨ੍ਹਾਂ ਨੂੰ ਪਹਿਲਾਂ ਡਿਨਰ ‘ਤੇ ਇਕੱਠੇ ਦੇਖਿਆ ਗਿਆ ਸੀ ਅਤੇ ਅਗਲੇ ਦਿਨ ਦੋਵੇਂ ਇਕੱਠੇ ਲੰਚ ਕਰਨ ਗਏ ਸਨ। ਉਦੋਂ ਤੋਂ ਹੀ ਖਬਰਾਂ ਆ ਰਹੀਆਂ ਹਨ ਕਿ ਦੋਵੇਂ ਰਿਲੇਸ਼ਨਸ਼ਿਪ ‘ਚ ਹਨ। ਰਿਪੋਰਟ ਮੁਤਾਬਕ ਪਰਿਣੀਤੀ ਅਤੇ ਰਾਘਵ ਜਲਦ ਹੀ ਮੰਗਣੀ ਕਰਨ ਜਾ ਰਹੇ ਹਨ। ਖਬਰਾਂ ਦੀ ਮੰਨੀਏ ਤਾਂ ਅਭਿਨੇਤਰੀ ਅਪ੍ਰੈਲ ਦੇ ਪਹਿਲੇ ਹਫਤੇ ਇੱਕ ਇੰਟੀਮੇਟ ਫੰਕਸ਼ਨ ਵਿੱਚ ਰਾਘਵ ਨਾਲ ਮੰਗਣੀ ਕਰ ਲਵੇਗੀ। ਹਾਲਾਂਕਿ ਉਨ੍ਹਾਂ ਜਾਂ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਦੀ ਮੰਗਣੀ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ।
ਖਬਰਾਂ ਮੁਤਾਬਕ ਸੂਤਰ ਤੋਂ ਜਾਣਕਾਰੀ ਮਿਲੀ ਹੈ ਕਿ ”ਪਰਿਣੀਤੀ-ਰਾਘਵ ਆਪਣੀ ਮੰਗਣੀ ਦੀਆਂ ਤਿਆਰੀਆਂ ‘ਚ ਪੂਰੀ ਤਰ੍ਹਾਂ ਜੁਟੇ ਹੋਏ ਹਨ। ਉਹ ਅਗਲੇ ਹਫ਼ਤੇ ਦਿੱਲੀ ਵਿੱਚ ਮੰਗਣੀ ਕਰ ਰਹੇ ਹਨ। ਸ਼ੁਰੂ ਤੋਂ ਹੀ, ਜੋੜੇ ਨੇ ਆਪਣੇ ਰਿਸ਼ਤੇ ਨੂੰ ਬਹੁਤ ਪ੍ਰਾਇਵੇਟ ਤੇ ਸੀਕ੍ਰੇਟ ਰੱਖਿਆ ਹੈ, ਅਤੇ ਉਹ ਇਸ ਗੱਲ ਨੂੰ ਦਰਸਾਉਣਾ ਚਾਹੁੰਦੇ ਹਨ ਜਦੋਂ ਉਹ ਆਪਣੇ ਰਿਸ਼ਤੇ ਨੂੰ ਅਧਿਕਾਰਤ ਕਰਦੇ ਹਨ।” ਖਬਰਾਂ ਮੁਤਾਬਕ ਸੂਤਰ ਨੇ ਕਿਹਾ, ”ਪਰਿਣੀਤੀ-ਰਾਘਵ ਦੀ ਮੰਗਣੀ ਦੀ ਰਸਮ ਪ੍ਰਾਇਵੇਟ ਹੋਵੇਗੀ। ਦੋਵਾਂ ਦੇ ਖਾਸ ਦਿਨ ‘ਤੇ ਉਨ੍ਹਾਂ ਦੇ ਸਰਕਲ ਤੋਂ ਪਰਿਵਾਰਕ ਮੈਂਬਰ ਅਤੇ ਬਹੁਤ ਕਰੀਬੀ ਦੋਸਤ ਮੌਜੂਦ ਹੋਣਗੇ।
ਪਰਿਣੀਤੀ ਦੀ ਚਚੇਰੀ ਭੈਣ ਪ੍ਰਿਯੰਕਾ ਚੋਪੜਾ ਵੀ ਆਪਣੇ ਪਤੀ ਨਿਕ ਜੋਨਸ ਅਤੇ ਧੀ ਮਾਲਤੀ ਮੈਰੀ ਨਾਲ ਭਾਰਤ ਵਿੱਚ ਹੈ, ਇਸ ਲਈ ਉਹ ਪਰਿਣੀਤੀ-ਰਾਘਵ ਦੀ ਮੰਗਣੀ ਵਿੱਚ ਸ਼ਾਮਲ ਹੋ ਸਕਦੀ ਹੈ। ਪਰਿਣੀਤੀ ਦੀ ਚਚੇਰੀ ਭੈਣ ਮੀਰਾ ਕਪੂਰ ਵੀ ਸਮਾਰੋਹ ਲਈ ਦਿੱਲੀ ਪਹੁੰਚ ਚੁੱਕੀ ਹੈ। ਪਰਿਣੀਤੀ ਅਤੇ ਰਾਘਵ ਆਪਣੇ ਪਰਿਵਾਰਾਂ ਦੀ ਮੌਜੂਦਗੀ ਵਿੱਚ ਆਪਣੇ ਰਿਸ਼ਤੇ ਨੂੰ ਅਗਲੇ ਪੱਧਰ ਤੱਕ ਲੈ ਜਾਣ ਲਈ ਵਧੇਰੇ ਖੁਸ਼ ਹਨ। ਵਰਕ ਫਰੰਟ ਦੀ ਗੱਲ ਕਰੀਏ ਤਾਂ ਪਰਿਣੀਤੀ ਦੀ ਆਖਰੀ ਫਿਲਮ ਅਮਿਤਾਭ ਬੱਚਨ ਨਾਲ ਰਿਲੀਜ਼ ਹੋਈ ਸੀ। ਫਿਲਮ ਨੇ ਬਾਕਸ ਆਫਿਸ ‘ਤੇ ਚੰਗਾ ਕਾਰੋਬਾਰ ਕੀਤਾ ਸੀ। ਅਤੇ ਹੁਣ ਪਰਿਣੀਤੀ ਅਸਲ ਜ਼ਿੰਦਗੀ ਦੀਆਂ ਕਹਾਣੀਆਂ ‘ਚਮਕੀਲਾ’ ਅਤੇ ‘ਕੈਪਸੂਲ ਗਿੱਲ’ ‘ਤੇ ਆਧਾਰਿਤ ਦੋ ਪ੍ਰੋਜੈਕਟਾਂ ‘ਚ ਨਜ਼ਰ ਆਵੇਗੀ।











