ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐੱਸ.ਈ.ਬੀ.) ਵੱਲੋਂ 5ਵੀਂ ਜਮਾਤ ਦੇ ਨਤੀਜੇ 2023 ਦਾ ਐਲਾਨ ਅੱਜ ਕੀਤੇ ਜਾਣ ਦੀ ਸੰਭਾਵਨਾ ਹੈ। ਮੀਡੀਆ ਰਿਪੋਰਟਾਂ ਅਨੁਸਾਰ 5ਵੀਂ ਸ਼੍ਰੇਣੀ ਦੀ ਸਲਾਨਾ ਪ੍ਰੀਖਿਆ ਦਾ ਨਤੀਜਾ ਅੱਜ ਬਾਅਦ ਦੁਪਹਿਰ 3 ਵਜੇ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਵਿਖੇ ਐਲਾਨਿਆ ਜਾਵੇਗਾ।
ਇੱਕ ਵਾਰ ਨਤੀਜਾ ਜਾਰੀ ਕੀਤੇ ਜਾਣ ਤੋਂ ਬਾਅਦ ਮਾਪੇ ਅਤੇ ਵਿਦਿਆਰਥੀ PSEB ਦੇ ਅਧਿਕਾਰਤ ਪੋਰਟਲ pseb.ac.in ‘ਤੇ ਨਤੀਜੇ ਦੇਖ ਸਕਦੇ ਹਨ। ਵਿਦਿਆਰਥੀ ਆਪਣੇ ਰੋਲ ਨੰਬਰ ਜਾਂ ਨਾਮ ਭਰਕੇ PSEB 5ਵੀਂ ਜਮਾਤ ਦੇ ਨਤੀਜੇ 2023 ਦੀ ਮਾਰਕਸ਼ੀਟ ਨੂੰ ਡਾਊਨਲੋਡ ਕਰ ਸਕਦੇ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 5ਵੀਂ ਸ਼੍ਰੇਣੀ ਦੀ ਸਲਾਨਾ ਪ੍ਰੀਖਿਆ 25 ਫਰਵਰੀ ਤੋਂ 6 ਮਾਰਚ ਤੱਕ ਕਰਵਾਈ ਗਈ ਸੀ।
----------- Advertisement -----------












