August 19, 2026, 2:39 am
----------- Advertisement -----------
HomeNewsAutomobilesThar ਖ਼ਰੀਦਣ ਲਈ ਪੈਸੇ ਨਾ ਹੋਣ ਕਾਰਨ ਵਿਅਕਤੀ ਨੇ ਬਣਾਈ 'Mini Thar',...

Thar ਖ਼ਰੀਦਣ ਲਈ ਪੈਸੇ ਨਾ ਹੋਣ ਕਾਰਨ ਵਿਅਕਤੀ ਨੇ ਬਣਾਈ ‘Mini Thar’, ਕੀਮਤ ਸਿਰਫ਼ ਸਵਾ ਦੋ ਲੱਖ ਰੁਪਏ

Published on

----------- Advertisement -----------

ਸੱਚ ਹੀ ਕਹਿੰਦੇ ਹਨ ਕਿ ‘ਜੁਗਾੜ’ ਦੇ ਮਾਮਲੇ ਵਿੱਚ ਭਾਰਤ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਜੁਗਾੜ ਨਾਲ ਕੀ ਨਹੀਂ ਕੀਤਾ ਜਾ ਸਕਦਾ, ਭਾਵੇਂ ਉਹ ਆਮ ਆਦਮੀ ਦੀ ਜ਼ਿੰਦਗੀ ਵਿਚ ਤਬਦੀਲੀ ਲਿਆਉਣ ਦੀ ਹੋਵੇ ਜਾਂ ਸੜਕ ‘ਤੇ ਸਸਤੇ ਵਿਚ ਚੱਲਣ ਵਾਲੀ ਮਹਿੰਗੀ ਲਗਜ਼ਰੀ ਕਾਰ ਬਣਾਉਣ ਦੀ। ਥਾਰ ਕਾਰ ਦਾ ਕ੍ਰੇਜ਼ ਬਹੁਤ ਸਾਰੇ ਨੌਜਵਾਨਾਂ ਵਿੱਚ ਹੈ, ਪਰ ਇਸਨੂੰ ਖਰੀਦਣਾ ਹਰ ਕਿਸੇ ਲਈ ਸੰਭਵ ਨਹੀਂ ਹੈ। ਲਖਨਊ ਦੇ ਚਿਨਹੱਟ ਵਿੱਚ ਰਹਿਣ ਵਾਲੇ ਸੂਫੀਆਨ ਖ਼ਾਨ ਦਾ ਅਜਿਹਾ ਸ਼ੌਕ ਸੀ। ਹਾਲਾਂਕਿ ਜਦੋਂ ਬਜਟ ਉਨ੍ਹਾਂ ਦੇ ਹੱਥ ਆਇਆ ਤਾਂ ਉਨ੍ਹਾਂ ਨੇ ਸਿਰਫ 2 ਲੱਖ 20 ਹਜ਼ਾਰ ਰੁਪਏ ‘ਚ ‘ਮਿੰਨੀ ਥਾਰ’ ਗੱਡੀ ਬਣਾ ਦਿੱਤੀ। ਜਦੋਂ ਇਹ ਕਾਰ ਸੜਕ ‘ਤੇ ਚੱਲਦੀ ਹੈ ਤਾਂ ਸਾਰਿਆਂ ਦੀਆਂ ਨਜ਼ਰਾਂ ਇਸ ‘ਤੇ ਟਿਕ ਜਾਂਦੀਆਂ ਹਨ। ਸੂਫੀਆਨ ਖ਼ਾਨ ਦੀ ਇਹ ਕਾਰ ਹੁਣ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਨੌਜਵਾਨ ਨੇ ਇਸ ਵਿਚ ਈ-ਰਿਕਸ਼ਾ ਦੀ ਬੈਟਰੀ ਦੇ ਨਾਲ-ਨਾਲ ਕੁਝ ਪਾਰਟਸ ਦਾ ਵੀ ਇਸਤੇਮਾਲ ਕੀਤਾ ਗਿਆ ਹੈ। ਸੂਫੀਆਂ ਖਾਨ ਨੇ ਦੱਸਿਆ ਕਿ ਜਦੋਂ ਉਹ ਲਖਨਊ ਦੀਆਂ ਸੜਕਾਂ ‘ਤੇ ਆਪਣਾ ਥਾਰ ਲੈ ਕੇ ਜਾਂਦਾ ਹੈ ਤਾਂ ਲੋਕ ਦੇਖਦੇ ਹੀ ਰਹਿ ਜਾਂਦੇ ਹਨ। ਲੋਕ ਉਸ ਨਾਲ ਅਤੇ ਥਾਰ ਨਾਲ ਸੈਲਫੀ ਵੀ ਲੈਂਦੇ ਹਨ। ਇਸ ਨੂੰ ਬਣਾਉਣ ਵਿਚ ਉਸ ਨੂੰ ਪੂਰੇ ਪੰਜ ਮਹੀਨੇ ਲੱਗ ਗਏ। ਮਿੰਨੀ ਥਾਰ ‘ਚ ਸਭ ਤੋਂ ਮਹਿੰਗੀ ਚੀਜ਼ ਇਸ ਦੀ ਬੈਟਰੀ ਹੈ, ਜਿਸ ਦੀ ਕੀਮਤ 1 ਲੱਖ 20 ਹਜ਼ਾਰ ਹੈ। ਇਸ ਦੀ ਵਰਤੋਂ ਈ-ਰਿਕਸ਼ਾ ਵਿੱਚ ਕੀਤੀ ਜਾਂਦੀ ਹੈ। ਸੂਫੀਆਨ ਨੇ ਈ-ਰਿਕਸ਼ਾ ਦੀ ਬੈਟਰੀ, ਮੋਟਰ ਕੰਟਰੋਲਰ ਅਤੇ ਡਿਸਪੈਂਸਰ ਦੀ ਵਰਤੋਂ ਕਰਕੇ ਥਾਰ ਵਰਗਾ ਵਾਹਨ ਬਣਾਇਆ। ਇਸ ਨੂੰ ਥਾਰ ਵਰਗਾ ਦਿੱਖ ਦੇਣ ਲਈ ਉਸ ਨੂੰ ਕੁੱਲ 2 ਲੱਖ 20 ਹਜ਼ਾਰ ਰੁਪਏ ਖਰਚ ਕਰਨੇ ਪਏ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸ਼ਾਨਦਾਰ ਸਿੱਖਿਆ ਅਤੇ ਸਿਹਤ ਕਿਸੇ ਵੀ ਦੇਸ਼ ਦੇ ਵਿਕਾਸ ਦੀ ਨੀਂਹ ਹਨ, ਇਸ ਤੋਂ ਬਿਨਾਂ ਤਰੱਕੀ ਕਰਨਾ ਅਸੰਭਵ – ਕੇਜਰੀਵਾਲ

ਨਵੀਂ ਦਿੱਲੀ/ਪੰਜਾਬ, 18 ਅਗਸਤ:ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ...

ਪ੍ਰਧਾਨ ਮੰਤਰੀ ਵੱਲੋਂ ਐਲਾਨੀ 1,600 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਹਾਲੇ ਤੱਕ ਨਹੀਂ ਮਿਲੀ: ਕੁਲਦੀਪ ਸਿੰਘ ਧਾਲੀਵਾਲ

ਚੰਡੀਗੜ੍ਹ 18 ਅਗਸਤ:ਆਮ ਆਦਮੀ ਪਾਰਟੀ (ਆਪ) ਦੇ ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ...

99 ਫ਼ੀਸਦੀ ਸਕੂਲਾਂ ‘ਚ WI-FI, ਨਵੇਂ ਕਲਾਸ ਰੂਮ-ਲੈਬਾਂ, AI ਦਾ ਵਿਸ਼ਾ… ਮੰਤਰੀ ਬੈਂਸ ਨੇ ਦਿੱਤੀ ਸਿੱਖਿਆ ਵਿਭਾਗ ਦੀ ਸਟੇਟਸ ਰਿਪੋਰਟ

ਪੰਜਾਬ ਸਰਕਾਰ ਵੱਲੋਂ ਸਿੱਖਿਆ ਖੇਤਰ ਵਿੱਚ ਕੀਤੇ ਜਾ ਰਹੇ ਕੰਮਾਂ ਨੂੰ ਲੈ ਕੇ ਸਿੱਖਿਆ...

ਡਾ. ਮਨਮੋਹਨ ਸਿੰਘ ਦੀ ਪਤਨੀ ਨਾਲ ਮਿਲੇ MP ਗੁਰਜੀਤ ਔਜਲਾ, ਭਾਜਪਾ ’ਤੇ ਵਰ੍ਹੇ

ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਮੰਗਲਵਾਰ ਨੂੰ ਦਿੱਲੀ ‘ਚ ਸਾਬਕਾ ਪ੍ਰਧਾਨ...

ਬੱਸੀ ਪਠਾਣਾ ਸੀਟ ਦਾ ਅੜਿੱਕਾ, ਭਰਾ ਸਰਬਜੀਤ ਖਾਲਸਾ ਦੀ ਪਾਰਟੀ ਖਿਲਾਫ਼ ਭੈਣ ਅੰਮ੍ਰਿਤ ਕੌਰ ਮਲੋਆ ਉਮੀਦਵਾਰ

ਪੰਥਕ ਰਾਜਨੀਤੀ ‘ਚ ਬੱਸੀ ਪਠਾਣਾ ਸੀਟ ਨੂੰ ਲੈ ਹਲਚਲ ਮਚੀ ਹੋਈ ਹੈ। ਅੰਮ੍ਰਿਤਪਾਲ ਸਿੰਘ...

SGPC ਵੱਲੋਂ ਪੰਜਾਬ ਬੰਦ ਦੇ ਸਮਰਥਨ ਦਾ ਐਲਾਨ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੌਮੀ ਇਨਸਾਫ਼...

ਪੰਜੋਖਰਾ ਵਿਵਾਦ ਮਾਮਲੇ ‘ਚ CM ਸੈਣੀ ਨੂੰ ਮਿਲਿਆ HSGMC ਦਾ ਵਫ਼ਦ, ਮੁੱਖ ਮੰਤਰੀ ਅੱਗੇ ਰੱਖੀਆਂ ਆਪਣੀਆਂ ਮੰਗਾਂ

ਅੰਬਾਲਾ ਵਿੱਚ ਪੁਲਿਸ ਅਤੇ ਸਿੱਖ ਭਾਈਚਾਰੇ ਦੇ ਮੈਂਬਰਾਂ ਵਿਚਕਾਰ ਹੋਏ ਵਿਵਾਦ ਤੋਂ ਕੁਝ ਦਿਨ...

ਵਿਆਹ ਦਾ ਕਾਰਡ ਵੰਡਣ ਨਿਕਲਿਆ ਸੀ, ਘਰ ਪਰਤੀ ਭਰਾ ਦੀ ਲਾਸ਼; ਦੋ ਭੈਣਾਂ ਦਾ ਸੀ ਇਕਲੌਤਾ ਸਹਾਰਾ

ਲੁਧਿਆਣਾ ਦੇ ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਭਮਾ ਕਲਾਂ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ...

ਡੀ ਏ ਦੇ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ

ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਡੀ ਏ ਦੇਣ ਦਾ ਮਾਮਲਾ ਲਟਕਦਾ ਜਾ ਰਿਹਾ ਹੈ।...