ਸਨਰਾਈਜਰਸ ਹੈਦਰਾਬਾਦ ਨੇ ਐਤਵਾਰ ਰਾਤ ਨੂੰ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ’ਚ ਟਾਟਾ ਆਈਪੀਐਲ 2023 ਦੇ ਆਪਣੇ ਤੀਜੇ ਮੈਚ ’ਚ ਪੰਜਾਬ ਕਿੰਗਸ ’ਤੇ ਅੱਠ ਵਿਕਟਾਂ ਨਾਲ ਜਿੱਤ ਹਾਸਲ ਕਰਕੇ ਲੜੀ ’ਚ ਸਭ ਤੋਂ ਹੇਠਲੇ ਸਥਾਨ ਤੋਂ ਉੱਪਰ ਦੇ ਵੱਲ ਛਾਲ ਮਾਰੀ। ਪੀਬੀਕੇਐਸ ਦੇ ਕਪਤਾਨ ਸ਼ਿਖਰ ਧਵਨ ਨੇ ਨਾਟ ਆਊਟ 99 ਰਨਾਂ (66 ਬਾਲਾਂ, 12&4, 5&6) ਨੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਇਸਦੇ ਬਾਅਦ 144 ਰਨਾਂ ਦੇ ਮਾਮੂਲੀ ਟੀਚੇ ਦਾ ਪਿੱਛਾ ਕਰਦੇ ਹੋਏ ਸਨਰਾਈਜਰਸ ਨੇ 17 ਬਾਲਾਂ ਬਾਕੀ ਰਹਿੰਦੇ ਹੋਏ ਜਿੱਤ ਹਾਸਲ ਕੀਤੀ। ਰਾਹੁਲ ਤ੍ਰਿਪਾਠੀ 74 ਰਨ (48 ਬਾਲਾਂ, 10&4, 3&6) ਅਤੇ ਕਪਤਾਨ ਏਡਨ ਮਾਰਕਰਮ ਨੇ 37 ਰਨ (21 ਬਾਲਾਂ, 6&4) ਨੇ ਨਾਟ ਆਊਟ 100 ਰਨਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਪਹਿਲਾਂ, ਲੇਗ ਸਪਿਨਰ ਮਯੰਕ ਮਾਰਕੰਡੇ ਨੇ ਸਨਰਾਈਜਰਸ ਦੇ ਲਈ ਸ਼ਾਨਦਾਰ ਗੇਂਦਬਾਜੀ ਕਰਦੇ ਹੋਏ ਚਾਰ ਓਵਰਾਂ ’ਚ 15 ਰਨ ਦੇ ਕੇ 4 ਵਿਕਟਾਂ ਲਈਆਂ। ਖਤਰਨਾਕ ਸੈਮ ਕਿਊਰਨ ਅਤੇ ਸ਼ਾਹਰੁਖ ਖਾਨ ਉਨ੍ਹਾਂ ਦੇ ਸ਼ਿਕਾਰਾਂ ’ਚ ਸ਼ਾਮਲ ਸਨ। ਤੇਜ ਗੇਂਦਬਾਜ ਮਾਰਕੋ ਜੈਨਸਨ ਨੇ ਵੀ ਵਧੀਆ ਗੇਂਦਬਾਜੀ ਕੀਤੀ ਅਤੇ ਤਿੰਨ ਓਵਰਾਂ ’ਚ 16 ਰਨ ਦੇ ਕੇ ਦੋ ਵਿਕਟਾਂ ਲਈਆਂ।
ਜਿਸ ਤਰ੍ਹਾਂ ਨਾਲ ਰਾਹੁਲ ਤ੍ਰਿਪਾਠੀ ਨੇ ਸ਼ੁਰੂਆਤ ’ਚ ਦਬਾਅ ਨੂੰ ਸੰਭਾਲਿਆ ਅਤੇ ਫਿਰ ਆਪਣੀ ਟੀਮ ਨੂੰ ਜਿੱਤ ਦਵਾਈ, ਉਸਦੀ ਜਿਓਸਿਨੇਮਾ ਆਈਪੀਐਲ ਮਾਹਿਰ ਅਕਾਸ਼ ਚੋਪੜਾ ਨੇ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ, ‘ਉਨ੍ਹਾਂ ਨੂੰ ਲਖਨਊ ਸਟੇਡੀਅਮ ’ਚ ਪਿਛਲੇ ਮੈਚ ’ਚ 34 ਰਨਾਂ ਦੀ ਬਹੁਤ ਹੀ ਅਟਪਟੀ ਪਾਰੀ ਖੇਡੀ ਸੀ। ਵੈਸੇ ਵੀ, ਕਦੇ ਕਦੇ ਤੁਹਾਨੂੰ ਫਾਰਮ ’ਚ ਆਉਣ ਦੇ ਲਈ ਅਜਿਹੀਆਂ ਅਜੀਬੋ ਗਰੀਬ ਪਾਰੀਆਂ ਖੇਡਣ ਦੀ ਜਰੂਰਤ ਹੁੰਦੀ ਹੈ। ਲਖਨਊ ’ਚ ਕੀਤੀ ਗਈ ਉਨ੍ਹਾਂ ਦੀ ਮਿਹਨਤ ਅੱਜ ਰੰਗ ਲਿਆਈ। ਇਹ ਵੀ ਤੱਥ ਹੈ ਕਿ ਦੋ ਵਿਕਟਾਂ ਡਿੱਗਣ ਨਾਲ ਥੋੜਾ ਦਬਾਅ ਸੀ ਅਤੇ ਅਜਿਹਾ ਲੱਗ ਰਿਹਾ ਸੀ ਕਿ ਸਕੋਰ ਹਾਸਲ ਕਰਨਾ ਮੁਸ਼ਕਿਲ ਹੋ ਸਕਦਾ ਹੈ, ਅਜਿਹੇ ’ਚ ਉਨ੍ਹਾਂ ਨੇ ਸਚਮੁਚ ਵਧੀਆ ਬੱਲੇਬਾਜੀ ਕੀਤੀ। ਰਾਹੁਲ ਤ੍ਰਿਪਾਠੀ ਦਾ ਕੱਦ ਸਮੇਂ ਦੇ ਨਾਲ ਵਧਦਾ ਜਾ ਰਿਹਾ ਹੈ। ਉਨ੍ਹਾਂ ਨੇ ਪਿਛਲੇ ਸੀਜਨ ’ਚ ਵੀ ਰਨ ਬਣਾਏ ਸਨ ਪਰ ਇਸ ਸਾਲ ਉਹ ਹੁਣ ਭਾਰਤੀ ਕੈਪਡ ਖਿਡਾਰੀ ਦੇ ਰੂਪ ’ਚ ਉਤਰੇ ਹਨ। ਉਨ੍ਹਾਂ ਨੇ ਪ੍ਰਮੋਸ਼ਨ ਹਾਸਲ ਕਰ ਲਈ ਹੈ ਅਤੇ ਇੱਕ ਕੈਪਡ ਭਾਰਤੀ ਖਿਡਾਰੀ ਦੇ ਰੂਪ ’ਚ ਇਹ ਜਿੰਮੇਦਾਰੀ ਉਨ੍ਹਾਂ ਨੂੰ ਸੂਟ ਕਰਦੀ ਹੈ।’
ਇਸ ਤੋਂ ਪਹਿਲਾਂ, ਮਯੰਕ ਮਾਰਕੰਡੇ ਨੇ ਪੰਜਾਬ ਕਿੰਗਸ ਨੂੰ ਇੱਕ ਮਾਮੂਲੀ ਸਕੋਰ ’ਤੇ ਸੀਮਿਤ ਕਰਨ ’ਚ ਮਹੱਤਵਪੂਰਣ ਭੂਮਿਕਾ ਅਦਾ ਕੀਤੀ ਅਤੇ ਅਕਾਸ਼ ਚੋਪੜਾ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਹੋਰ ਮੌਕੇ ਮਿਲਣਗੇ। ਉਨ੍ਹਾਂ ਨੇ ਕਿਹਾ, ‘ਮਯੰਕ ਮਾਰਕੰਡੇ ਨੇ ਮੁੰਬਈ ਇੰਡੀਅਸੰ ਦੇ ਨਾਲ ਸ਼ੁਰੂਆਤ ਕੀਤੀ ਅਤੇ ਫਿਰ ਉਹ ਭਾਰਤੀ ਟੀਮ ’ਚ ਸ਼ਾਮਲ ਹੋਏ। ਉਸਦੇ ਬਾਅਦ ਉਹ ਇੱਕ ਯਾਤਰੀ ਦੀ ਤਰ੍ਹਾਂ ਦਿੱਲੀ, ਫਿਰ ਰਾਜਸਥਾਨ ਗਏ ਅਤੇ ਉਨ੍ਹਾਂ ਨੂੰ ਪ੍ਰਦਰਸ਼ਨ ਕਰਨ ਦਾ ਮੌਕਾ ਨਹੀਂ ਮਿਲਿਆ। ਪਰ ਇੱਥੇ ਉਨ੍ਹਾਂ ਨੂੰ ਮੌਕਾ ਮਿਲਿਆ ਅਤੇ ਉਨ੍ਹਾਂ ਨੇ ਇਸ ਮੌਕੇ ਦਾ ਬਹੁਤ ਵਧੀਆ ਇਸਤਮਾਲ ਕੀਤਾ। ਇਸਦੇ ਬਾਅਦ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਪ੍ਰਦਰਸ਼ਨ ਦੇ ਹੋਰ ਜਿਆਦਾ ਮੌਕੇ ਮਿਲਣਗੇ।’
ਸ਼ਿਖਰ ਧਵਨ ਨੇ ਆਈਪੀਐਲ ਦੇ ਇਤਿਹਾਸ ਦੀਆਂ ਸਭ ਤੋਂ ਯਾਦਗਾਰ ਪਾਰੀਆਂ ’ਚੋਂ ਇੱਕ ਖੇਡੀ ਅਤੇ ਉਨ੍ਹਾਂ ਨੂੰ ਪਲੇਅਰ ਆਫ ਦਿ ਮੈਚ ਚੁਣਿਆ ਗਿਆ। ਦੂਜੇ ਪਾਸੇ ਵਿਕਟ ਡਿੱਗਦੇ ਰਹੇ ਅਤੇ ਉਹ ਇਕੱਲੇ ਡਟੇ ਰਹੇ ਅਤੇ ਸਿਰਫ ਇੱਕ ਰਨ ਕਾਰਨ ਸੈਂਕੜੇ ਤੋਂ ਚੂਕ ਗਏ। ਉਨ੍ਹਾਂ ਦੇ ਇਸ ਪ੍ਰਦਰਸ਼ਨ ਨੇ ਸਨਰਾਈਜਰਸ ਹੈਦਰਾਬਾਦ ਦੇ ਮੁੱਖ ਕੋਚ ਦਿੱਗਜ ਬ੍ਰਾਯਨ ਲਾਰਾ ਨੂੰ ਵੀ ਪ੍ਰਭਾਵਿਤ ਕੀਤਾ। ਲਾਰਾ ਨੇ ਜਿਓਸਿਨੇਮਾ ਨਾਲ ਗੱਲਬਾਤ ਕਰਦੇ ਹੋਏ ਕਿਹਾ, ‘ਮੈਨੂੰ ਸ਼ਿਖਰ ਧਵਨ ਦੀ ਸ਼ਲਾਘਾ ਕਰਨੀ ਚਾਹੀਦੀ ਹੈ। ਮੈਨੂੰ ਲੱਗਦਾ ਹੈ ਕਿ ਇਹ ਟੀ20 ਕ੍ਰਿਕੇਟ ’ਚ ਮੇਰੀਆਂ ਦੇਖੀਆਂ ਹੁਣ ਤੱਕ ਦੀ ਸਭ ਤੋਂ ਵਧੀਆ ਪਾਰੀਆਂ ’ਚੋਂ ਹੈ। ਕਿਸ ਤਰ੍ਹਾਂ ਨਾਲ ਉਨ੍ਹਾਂ ਨੇ ਰਨ ਬਣਾਉਣ ਦੀ ਕਮਾਨ ਸੰਭਾਲੀ ਅਤੇ ਖੇਡ ਨੂੰ ਪੂਰੀ ਤਰ੍ਹਾਂ ਨਾਲ ਕੰਟਰੋਲ ਕੀਤਾ।’
ਜਿਓਸਿਨੇਮਾ ਆਈਪੀਐਲ ਮਾਹਿਰ ਕ੍ਰਿਸ ਗੇਲ ਨੇ ਵੀ ਧਵਨ ਦੇ ਪ੍ਰਦਰਸ਼ਨ ਦੇ ਬਾਰੇ ’ਚ ਗੱਲ ਕੀਤੀ। ਉਨ੍ਹਾਂ ਨੇ ਕਿਹਾ, ‘ਸ਼ਿਖਰ ਆਪਣੀ ਟੀਮ ਦੇ ਲਈ ਸ਼ਾਨਦਾਰ ਸਨ। ਜਦੋਂ ਤੁਸੀਂ ਆਪਣੇ ਸਾਹਮਣੇ ਦੀ ਵਿਕਟ ਗਵਾਉਂਦੇ ਰਹਿੰਦੇ ਹੋ, ਉਦੋਂ ਇਹ ਕਦੇ ਅਸਾਨ ਨਹੀਂ ਹੁੰਦਾ ਅਤੇ ਖੁਦ ਨੂੰ ਸਥਿਰ ਬਣਾਈ ਰੱਖਣਾ ਅਤੇ ਸਚਮੁਚ ਉਸ ਸਕੋਰ ਤੱਕ ਪਹੁੰਚਣਾ ਅਤੇ 99 ਰਨ ਬਣਾਉਣਾ ਅਸਾਨ ਨਹੀਂ ਹੁੰਦਾ। ਮੈਨੂੰ ਲੱਗਦਾ ਹੈ ਕਿ ਉਹ ਸੈਂਕੜੇ ਦੇ ਹੱਕਦਾਰ ਸਨ ਅਤੇ ਇਹ ਆਈਪੀਐਲ ’ਚ ਵੀ ਹੁਣ ਤੱਕ ਦੀ ਸਭ ਤੋਂ ਵਧੀਆ ਪਾਰੀਆਂ ’ਚੋਂ ਇੱਕ ਹੈ।’












