October 28, 2026, 3:47 am
----------- Advertisement -----------
HomeNewsLatest Newsਡੀਜੀਪੀ ਪੰਜਾਬ ਨੇ ਖੰਨਾ ਦੇ "ਸੁਪਰ ਕਾਪ" ਨੂੰ ਕੀਤਾ ਸਨਮਾਨਿਤ, ਇੰਸਪੈਕਟਰ ਰੈਂਕ...

ਡੀਜੀਪੀ ਪੰਜਾਬ ਨੇ ਖੰਨਾ ਦੇ “ਸੁਪਰ ਕਾਪ” ਨੂੰ ਕੀਤਾ ਸਨਮਾਨਿਤ, ਇੰਸਪੈਕਟਰ ਰੈਂਕ ‘ਤੇ ਕੀਤਾ ਪਦਉੱਨਤ

Published on

----------- Advertisement -----------

ਚੰਡੀਗੜ੍ਹ/ਖੰਨਾ, 17 ਅਪ੍ਰੈਲ: ਖੰਨਾ ਪੁਲਿਸ ਦੇ ਐਂਟੀ ਨਾਰਕੋਟਿਕ ਸੈੱਲ ਦੇ ਇੰਚਾਰਜ ਜਗਜੀਵਨ ਰਾਮ ਨੇ ਸਿਰਫ਼ ਇੱਕ ਸਾਲ ਵਿੱਚ 145 ਐਫ.ਆਈ.ਆਰਜ਼, ਜਿਹਨਾਂ ਵਿੱਚ ਜਿਆਦਾਤਰ ਅਸਲਾ ਐਕਟ ਅਤੇ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲੇ ਸ਼ਾਮਲ ਹਨ, ਦਰਜ ਕੀਤੀਆਂ ਹਨ, ਦੀ ਮੁਹਾਰਤ, ਤਜ਼ਰਬੇ ਅਤੇ ਚੌਕਸੀ ਸਦਕਾ ਉਨ੍ਹਾਂ ਦੀ ਅਗਵਾਈ ਹੇਠ ਲਗਾਏ ਗਏ ਨਾਕਿਆਂ ਤੋਂ ਨਸ਼ਾ ਤਸਕਰਾਂ ਸਮੇਤ ਕੋਈ ਵੀ ਸਮਾਜ ਵਿਰੋਧੀ ਅਨਸਰ ਭੱਜ ਨਹੀਂ ਸਕਿਆ।
ਇਨ੍ਹਾਂ ਐਫ.ਆਈ.ਆਰਜ਼. ਨਾਲ 6.8 ਕਿਲੋਗ੍ਰਾਮ ਹੈਰੋਇਨ, 77.5 ਕਿਲੋ ਅਫੀਮ, 8 ਕੁਇੰਟਲ ਭੁੱਕੀ, 1.8 ਕਿਲੋ ਆਈ.ਸੀ.ਈ., 5.8 ਕਿਲੋ ਚਰਸ, 79 ਕਿਲੋ ਗਾਂਜਾ, 2.39 ਲੱਖ ਨਸ਼ੀਲੀਆਂ ਗੋਲੀਆਂ, 50 ਪਿਸਤੌਲ, 1 ਰਾਈਫਲ, 4 ਕਰੋੜ 74 ਲੱਖ ਰੁਪਏ ਦੀ ਭਾਰਤੀ ਕਰੰਸੀ, 1.39 ਲੱਖ ਰੁਪਏ ਦੀ ਜਾਅਲੀ ਭਾਰਤੀ ਕਰੰਸੀ, 4 ਕਿਲੋ ਸੋਨਾ ਅਤੇ 213 ਕਿਲੋ ਚਾਂਦੀ ਦੀ ਬਰਾਮਦਗੀ ਹੋਈ। ਇਸ ਦੇ ਨਾਲ ਹੀ ਖੰਨਾ ਦੇ ਪਿੰਡ ਬਾਹੋ ਮਾਜਰਾ ਵਿੱਚ ਰਾਈਸ ਸ਼ੈਲਰ ਦੀ ਇਮਾਰਤ ਵਿੱਚ ਚੱਲ ਰਹੀ ਨਾਜਾਇਜ਼ ਸ਼ਰਾਬ ਦੀ ਭੱਠੀ ਦਾ ਪਰਦਾਫਾਸ਼ ਇੰਸਪੈਕਟਰ ਜਗਜੀਵਨ ਵੱਲੋਂ ਕੀਤਾ ਗਿਆ ਸੀ।
ਜਗਜੀਵਨ ਦੀ ਆਪਣੀ ਡਿਊਟੀ ਪ੍ਰਤੀ ਅਸਾਧਾਰਨ ਸਮਰਪਣ ਨੂੰ ਮਾਨਤਾ ਦਿੰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਸਬ-ਇੰਸਪੈਕਟਰ ਜਗਜੀਵਨ ਰਾਮ ਨੂੰ ਇੰਸਪੈਕਟਰ ਦੇ ਸਥਾਨਕ ਰੈਂਕ ‘ਤੇ ਪਦਉੱਨਤ ਕੀਤਾ। ਡੀਜੀਪੀ ਨਾਲ ਵਿਸ਼ੇਸ਼ ਡੀਜੀਪੀ ਕਾਨੂੰਨ ਅਤੇ ਵਿਵਸਥਾ ਅਰਪਿਤ ਸ਼ੁਕਲਾ ਅਤੇ ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਖੰਨਾ ਅਮਨੀਤ ਕੋਂਡਲ ਵੀ ਮੌਜੂਦ ਸਨ।
ਡੀਜੀਪੀ ਗੌਰਵ ਯਾਦਵ ਨੇ ਜਗਜੀਵਨ ਰਾਮ ਦੇ ਮੋਢਿਆਂ ‘ਤੇ ਸਟਾਰ ਲਗਾ ਕੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਹਨਾਂ ਨਵੇਂ ਤਰੱਕੀ ਪ੍ਰਾਪਤ ਇੰਸਪੈਕਟਰ ਨੂੰ ਹੋਰ ਸਖ਼ਤ ਮਿਹਨਤ ਕਰਨ ਅਤੇ ਸਮਰਪਣ, ਇਮਾਨਦਾਰੀ ਅਤੇ ਤਨਦੇਹੀ ਨਾਲ ਕੰਮ ਕਰਨ ਲਈ ਉਤਸ਼ਾਹਿਤ ਕਰਦਿਆਂ ਕਿਹਾ ਕਿ ਤੁਹਾਡੇ ਮੋਢਿਆਂ ‘ਤੇ ਲਗਾਇਆ ਇਹ ਸਟਾਰ ਹੋਰ ਵੱਡੀ ਜ਼ਿੰਮੇਵਾਰੀ ਦਰਸਾਉਂਦਾ ਹੈ।
ਵਿਸ਼ੇਸ਼ ਡੀਜੀਪੀ ਅਰਪਿਤ ਸ਼ੁਕਲਾ ਨੇ ਇੰਸਪੈਕਟਰ ਜਗਜੀਵਨ ਰਾਮ ਨੂੰ 80000 ਵਾਲੀ ਮਜ਼ਬੂਤ ਪੁਲਿਸ ਬਲ ਦਾ ਰੋਲ ਮਾਡਲ ਦੱਸਦਿਆਂ ਬਾਕੀ ਸਾਰੇ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਨੂੰ ਵੀ ਆਪਣੀ ਡਿਊਟੀ ਪੂਰੀ ਤਨਦੇਹੀ ਤੇ ਸਮਰਪਣ ਭਾਵਨਾ ਨਾਲ ਕਰਨ ਲਈ ਉਤਸ਼ਾਹਿਤ ਕੀਤਾ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਅਤੇ ਅਪਰਾਧ ਮੁਕਤ ਸੂਬਾ ਬਣਾਇਆ ਜਾ ਸਕੇ।
ਐਸਐਸਪੀ ਖੰਨਾ ਅਮਨੀਤ ਕੌਂਡਲ ਨੇ ਦੱਸਿਆ ਕਿ ਜਗਜੀਵਨ ਰਾਮ ਦੀ ਇਹ ਖੂਬੀ ਹੈ ਕਿ ਉਹ ਡਿਊਟੀ ਲਈ ਹਮੇਸ਼ਾ ਹਾਜਰ ਅਤੇ ਮੁਸਤੈਦ ਰਹਿੰਦੇ ਹਨ ਅਤੇ ਉਹਨਾਂ ਨੂੰ ਵਿਸ਼ੇਸ਼ ਨਾਕੇ ਲਗਾਉਣ ਲਈ ਕਿਸੇ ਨਿਸ਼ਚਿਤ ਸਮੇਂ ਦੀ ਲੋੜ ਨਹੀਂ ਹੁੰਦੀ। ਉਹਨਾਂ ਕਿਹਾ ਕਿ ਜਗਜੀਵਨ ਨੇ ਦੇਰ-ਸਵੇਰ ਵੀ ਪ੍ਰਵਾਹ ਕੀਤੇ ਬਿਨਾਂ ਨਾਕੇ ਲਗਾਉਂਦੇ ਹਨ ਅਤੇ ਉਹ ਸਮਾਜ ਵਿਰੋਧੀ ਤੱਤਾਂ ਨੂੰ ਉਹਨਾਂ ਦੀਆਂ ਹਰਕਤਾਂ, ਚਿਹਰੇ ਦੇ ਹਾਵ-ਭਾਵ ਅਤੇ ਸਰੀਰਕ ਗਤੀਵਿਧੀਆਂ ਤੋਂ ਭਾਂਪ ਲੈਂਦੇ ਹਨ।
ਇੰਸਪੈਕਟਰ ਜਗਜੀਵਨ ਰਾਮ ਨੇ ਉਹਨਾਂ ਦੀਆਂ ਸੇਵਾਵਾਂ ਨੂੰ ਮਾਨਤਾ ਦੇਣ ਲਈ ਡੀਜੀਪੀ ਪੰਜਾਬ ਅਤੇ ਵਿਸ਼ੇਸ਼ ਡੀਜੀਪੀ ਕਾਨੂੰਨ ਤੇ ਵਿਵਸਥਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੇ ਦੇਸ਼ ਦੀ ਸੇਵਾ ਲਈ ਖ਼ੁਦ ਨੂੰ ਪੂਰੀ ਤਰ੍ਹਾਂ ਸਮਰਪਿਤ ਕੀਤਾ ਹੋਇਆ ਹੈ। ਜ਼ਿਕਰਯੋਗ ਹੈ ਕਿ ਜਗਜੀਵਨ 1991 ਵਿੱਚ ਪੁਲਿਸ ਬਲ ਵਿੱਚ ਬਤੌਰ ਕਾਂਸਟੇਬਲ ਭਰਤੀ ਹੋਏ ਸਨ ਅਤੇ 2013 ਵਿੱਚ ਏ.ਐਸ.ਆਈ. ਵਜੋਂ ਤਰੱਕੀ ਪ੍ਰਾਪਤ ਕੀਤੀ ਅਤੇ 2021 ਵਿੱਚ ਐਸ.ਆਈ. ਵਜੋਂ ਪਦਉਨੱਤ ਹੋਏ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮਸ਼ਹੂਰ ਕ੍ਰਾਈਮ ਸ਼ੋਅ ‘CID’ ਤੇ ‘ਆਹਟ’ ਦੇ ਨਿਰਮਾਤਾ ਬੀ.ਪੀ. ਸਿੰਘ ਦਾ ਦਿਹਾਂਤ, ਹਾਰਟ ਅਟੈਕ ਨਾਲ ਗਈ ਜਾਨ

ਮਸ਼ਹੂਰ ਕ੍ਰਾਈਮ ਸ਼ੋਅ “ਸੀਆਈਡੀ” ਦੇ ਨਿਰਮਾਤਾ, ਬ੍ਰਿਜੇਂਦਰ ਪਾਲ ਸਿੰਘ, ਜਿਨ੍ਹਾਂ ਨੂੰ ਬੀਪੀ ਸਿੰਘ ਵਜੋਂ...

ਪਟਿਆਲਾ ਦੇ 28 ਵਾਰਡਾਂ ’ਚ ਮੁੜ ਹੋਣਗੀਆਂ ਚੋਣਾਂ

 ਸੁਪਰੀਮ ਕੋਰਟ ਦੇ ਫ਼ੈਸਲੇ ਦੀ ਪਾਲਣਾ ਕਰਦਿਆਂ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਵੱਲੋਂ...

ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਦਾ ਅੱਜ ਹੋਵੇਗਾ ਆਗਾਜ਼: CM ਮਾਨ ਨੇ ਸਾਰੇ ਖਿਡਾਰੀਆਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ

ਇਤਿਹਾਸਕ “ਹੀਰੋ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਪੰਜਾਬ 2026” ਅੱਜ ਪੰਜਾਬ ਦੇ ਹਾਕੀ ਹੱਬ ਜਲੰਧਰ...

ਲਖਨਊ ਵਿਚ ਕਾਰ ਪਾਰਕਿੰਗ ਨੂੰ ਲੈ ਕੇ ਪਿਤਾ, ਪੁੱਤ ਅਤੇ ਚਾਚੇ ਦਾ ਕਤਲ

ਲਖਨਊ ਵਿੱਚ ਦਿਨ-ਦਿਹਾੜੇ ਇੱਕ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਗੋਲੀ ਮਾਰ ਕੇ ਹੱਤਿਆ ਕਰ...

ਰਾਜਬੀਰ ਘੁੰਮਣ ਵੱਲੋਂ ਮਜੀਠੀਆ ਨੂੰ ਕਾਨੂੰਨੀ ਨੋਟਿਸ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ OSD ਰਾਜਬੀਰ ਸਿੰਘ ਘੁੰਮਣ ਵੱਲੋਂ ਸ਼੍ਰੋਮਣੀ ਅਕਾਲੀ...

ਲੰਡਨ ਵਿਚ ਪ੍ਰੇਮਿਕਾ ਦੇ ਕਤਲ ਦੇ ਦੋਸ਼ ਵਿਚ ਪੰਜਾਬੀ ਨੂੰ ਉਮਰ ਕੈਦ

ਲੰਡਨ ਦੀ ਓਲਡ ਬੇਲੀ ਅਦਾਲਤ ਨੇ ਪੰਜਾਬੀ ਮੂਲ ਦੇ 24 ਸਾਲਾ ਦੀਪਕ ਸੰਧੂ ਨੂੰ...

ਅੰਮ੍ਰਿਤਸਰ ਦੇ ਚੀਤੇ ਕਲਾਂ ‘ਚ ਤਾਬੜਤੋੜ ਫਾਇਰਿੰਗ, AAP ਸਰਪੰਚ ਦੇ ਪੁੱਤਰ ਦੀ ਮੌਤ, ਦੋਸਤ ਜ਼ਖ਼ਮੀ!

ਅੰਮ੍ਰਿਤਸਰ ਵਿੱਚ ਸੋਮਵਾਰ ਰਾਤ ਨੂੰ ਆਮ ਆਦਮੀ ਪਾਰਟੀ (ਆਪ) ਦੇ ਇੱਕ ਸਰਪੰਚ ਦੇ ਪੁੱਤਰ...

ਨਿਵੇਸ਼ਕਾਂ ਨੂੰ ਵੱਡਾ ਝਟਕਾ! ਸੋਨਾ-ਚਾਂਦੀ ਤੇ ਸ਼ੇਅਰ ਬਾਜ਼ਾਰ ’ਚ ਭਾਰੀ ਗਿਰਾਵਟ

ਦੀਵਾਲੀ ਤੋਂ ਪਹਿਲਾਂ ਭਾਰਤੀ ਸ਼ੇਅਰ ਬਾਜ਼ਾਰ ਅਤੇ ਸੋਨਾ-ਚਾਂਦੀ ਵਿੱਚ ਵੱਡੀ ਗਿਰਾਵਟ ਆਈ ਹੈ। ਸ਼ੇਅਰ...

ਪੰਜਾਬ ਵਿਧਾਨ ਸਭਾ ਵਿੱਚ ਅੱਜ ਦਰਿਆਈ ਪਾਣੀਆਂ ਦੀ ਗੱਲ, ਅਖੀਰਲੇ ਦਿਨ ਪੇਸ਼ 5 ਸਰਕਾਰੀ ਮਤੇ

 (ਮੰਗਲਵਾਰ) ਨੂੰ ਪੰਜਾਬ ਵਿਧਾਨ ਸਭਾ ਸੈਸ਼ਨ ਦਾ ਆਖਰੀ ਦਿਨ ਹੈ। ਇਹ 'ਆਪ' ਸਰਕਾਰ ਦੇ...