ਦੱਖਣੀ ਕੋਰੀਆ ਦੀ ਕਾਰ ਕੰਪਨੀ ਹੁੰਡਈ ਜਲਦੀ ਹੀ ਅਜਿਹੀ ਕਾਰ ਤਿਆਰ ਕਰੇਗੀ, ਜਿਸ ਨੂੰ ਚੰਦਰਮਾ ‘ਤੇ ਵੀ ਚਲਾਇਆ ਜਾ ਸਕੇਗਾ। ਇਸ ਖਬਰ ‘ਚ ਕਾਰ ਦੇ ਫੀਚਰਸ ਦੀ ਜਾਣਕਾਰੀ ਦੇ ਨਾਲ ਇਹ ਵੀ ਦੱਸ ਰਹੇ ਹਾਂ ਕਿ ਕੰਪਨੀ ਇਸ ਨੂੰ ਕਦੋਂ ਤੱਕ ਬਣਾ ਸਕਦੀ ਹੈ। ਇਸ ਦੇ ਨਾਲ ਹੀ ਇਸ ਨੂੰ ਚੰਦਰਮਾ ‘ਤੇ ਕਿੰਨੀ ਦੇਰ ਤੱਕ ਭੇਜਿਆ ਜਾ ਸਕਦਾ ਹੈ। ਹੁੰਡਈ ਕੰਪਨੀ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਕੰਪਨੀ ਅਜਿਹੀ ਕਾਰ ਬਣਾਉਣਾ ਸ਼ੁਰੂ ਕਰ ਰਹੀ ਹੈ। ਜਿਸ ਨੂੰ ਚੰਦਰਮਾ ‘ਤੇ ਵੀ ਚਲਾਇਆ ਜਾ ਸਕਦਾ ਹੈ। ਕੰਪਨੀ ਨੇ ਲੂਨਰ ਐਕਸਪਲੋਰੇਸ਼ਨ ਮੋਬਿਲਿਟੀ ਰੋਵਰ ਬਣਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ। ਇਹ ਕੋਰੀਆ ਵਿੱਚ ਹੁੰਡਈ ਦੁਆਰਾ ਇੱਕ ਏਰੋਸਪੇਸ ਪਾਰਟਨਰ ਦੇ ਸਹਿਯੋਗ ਨਾਲ ਬਣਾਇਆ ਜਾ ਰਿਹਾ ਹੈ।
ਕੰਪਨੀ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਸ ਦੀ ਸ਼ੁਰੂਆਤੀ ਟੈਸਟਿੰਗ ਸਾਲ 2024 ਦੇ ਦੂਜੇ ਅੱਧ ਤੱਕ ਕੀਤੀ ਜਾਵੇਗੀ। ਇਸ ਤੋਂ ਬਾਅਦ ਕੰਪਨੀ ਅਜਿਹਾ ਮਾਡਲ ਬਣਾਉਣ ਦਾ ਟੀਚਾ ਰੱਖੇਗੀ ਜਿਸ ਨੂੰ ਸਾਲ 2027 ਤੱਕ ਲਾਂਚ ਕੀਤਾ ਜਾ ਸਕੇ। ਕੰਪਨੀ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਮੁਤਾਬਕ ਇਹ ਕਾਰ ਕੁਝ ਖਾਸ ਤਕਨੀਕ ਨਾਲ ਲੈਸ ਹੋਵੇਗੀ। ਹੁੰਡਈ ਅਤੇ ਕੀਆ ਕਾਰਾਂ ਵਿੱਚ ਮਿਲਣ ਵਾਲੀ ਸਾਰੀ ਐਡਵਾਂਸ ਟੈਕਨਾਲੋਜੀ ਲੂਨਰ ਰੋਵਰ ਵਿੱਚ ਦਿੱਤੀ ਜਾਵੇਗੀ। ਜਿਸ ਵਿੱਚ ਐਡਵਾਂਸ ਰੋਬੋਟਿਕਸ, ਕੈਮਰਾ, ਲਿਡਾਰ ਸੈਂਸਰ, ਆਟੋਮੈਟਿਕ ਡਰਾਈਵਿੰਗ ਤਕਨੀਕ ਵਰਗੀਆਂ ਚੀਜ਼ਾਂ ਸ਼ਾਮਲ ਹੋਣਗੀਆਂ। ਇਸ ‘ਚ ਸੋਲਰ ਪੈਨਲ ਵੀ ਹੋਣਗੇ, ਤਾਂ ਜੋ ਇਸ ਨੂੰ ਚਾਰਜ ਕੀਤਾ ਜਾ ਸਕੇ।












