April 30, 2026, 3:39 pm
----------- Advertisement -----------
HomeNewsਆਪ ਲੀਡਰਾਂ ਦੇ ਖੁਲਾਸੇ ਨੇ ਸਾਬਤ ਕੀਤਾ ਕਿ ਕੇਜਰੀਵਾਲ ਦੀ ਜੁੰਡਲੀ ਚੋਣਾਂ...

ਆਪ ਲੀਡਰਾਂ ਦੇ ਖੁਲਾਸੇ ਨੇ ਸਾਬਤ ਕੀਤਾ ਕਿ ਕੇਜਰੀਵਾਲ ਦੀ ਜੁੰਡਲੀ ਚੋਣਾਂ ਲਈ ਟਿਕਟਾਂ ਵੇਚ ਕੇ ਪੈਸੇ ਬਣਾ ਰਹੀ ਹੈ: ਅਕਾਲੀ ਦਲ

Published on

----------- Advertisement -----------

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਸੂਬੇ ਦੇ ਆਪ ਆਗੂਆਂ ਵੱਲੋਂ ਕੀਤੇ ਖੁਲਾਸੇ ਨੇ ਸਾਬਤ ਕਰ ਦਿੱਤਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਉਹਨਾਂ ਦੀ ਜੁੰਡਲੀ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੀਆਂ ਟਿਕਟਾਂ ਵੇਚ ਕੇ ਪੈਸੇ ਬਣਾ ਰਹੇ ਹਨ। ਪਾਰਟੀ ਨੇ ਮੰਗ ਕੀਤੀ ਕਿ ਚੋਣ ਕਮਿਸ਼ਨ ਇਸ ਭ੍ਰਿਸ਼ਟ ਗਤੀਵਿਧੀ ਦਾ ਨੋਟਿਸ ਲਵੇ ਅਤੇ ਮਾਮਲੇ ਵਿਚ ਢੁਕਵਾਂ ਕੇਸ ਦਰਜ ਕਰਨ ਦੀ ਹਦਾਇਤ ਕਰੇ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਆਪ ਅਤੇ ਕੇਜਰੀਵਾਲ ਇਹਨਾਂ ਸੀਨੀਅਰ ਆਗੂਆਂ ਦੇ ਖੁਲਾਸੇ ਨਾਲ ਚੰਗੀ ਤਰ੍ਹਾਂ ਬੇਨਕਾਬ ਹੋ ਗਏ ਹਨ। ਇਹਨਾਂ ਆਗੂਆਂ ਨੇ ਹੀ ਸਬੂਤ ਦਿੱਤੇ ਹਨ ਕਿ 56 ਹਲਕਿਆਂ ਵਿਚ ਪਾਰਟੀ ਦੀਆਂ ਟਿਕਟਾਂ ਵੇਚੀਆਂ ਗਈਆਂ। ਉਹਨਾਂ ਕਿਹਾ ਕਿ ਕੇਜਰੀਵਾਲ ਪਹਿਲੇ ਸਿਆਸਤਦਾਨ ਹਨਟ ਜਿਹਨਾਂ ਨੇ ਸ਼ਰ੍ਹੇਆਮ ਰਿਸ਼ਵਤਾਂ ਲੈ ਕੇ ਦੇਸ਼ ਦੀ ਚੋਣ ਪ੍ਰਣਾਲੀ ਦਾ ਅਪਰਾਧੀਕਰਨ ਕੀਤਾ ਹੈ। ਉਹਨਾਂ ਕਿਹਾ ਕਿ ਹਾਲੇ ਕੱਲ੍ਹ ਹੀ ਪਾਰਟੀ ਨੇ ਪਰਚੇ ਵੰਡ ਕੇ ਲੋਕਾਂ ਨੁੰ ਆਖਿਆ ਸੀ ਕਿ ਉਹ ਹੋਰ ਪਾਰਟੀਆਂ ਤੋਂ ਪੈਸੇ ਲੈ ਲੈਣ ਪਰ ਵੋਟ ਆਪ ਨੁੰ ਪਾਉਣ।

ਡਾ. ਚੀਮਾ ਨੇ ਕਿਹਾ ਕਿ ਇਹ ਹੁਣ ਸਪਸ਼ਟ ਹੋ ਗਿਆ ਹੈ ਕਿ ਕੇਜਰੀਵਾਲ ਟਿਕਟਾਂ ਵੇਚ ਕੇ ਧਨਾਢ ਹੋ ਰਹੇ ਹਨ। ਉਹਨਾਂ ਕਿਹਾ ਕਿ ਆਪ ਹੋਰ ਜਿਹਨਾਂ ਰਾਜਾਂ ਵਿਚ ਚੋਣਾਂ ਹੋਦੀਆਂ ਹਨ, ਉਥੇ ਹੀ ਵੀ ਇਹੀ ਮਾਡਲ ਅਪਣਾ ਕੇ ਭ੍ਰਿਸ਼ਟ ਗਤੀਵਿਧੀਆਂ ਕਰ ਰਿਹਾ ਹੋਣਾ ਹੈ। ਉਹਨਾਂ ਕਿਹਾ ਕਿ ਸਿਰਫ ਉਚ ਪੱਧਰੀ ਜਾਂਚ ਹੀ ਇਸ ਸਾਰੇ ਘੁਟਾਲੇ ਨੂੰ ਬੇਨਕਾਬ ਕਰ ਸਕਦੀ ਹੈ ਜੋ ਕਿ ਕਰੋੜਾਂ ਰੁਪਏ ਦਾ ਘੁਟਾਲਾ ਹੈ।

ਅਕਾਲੀ ਆਗੂ ਨੇ ਜ਼ੋਰ ਦੇ ਕੇ ਕਿਹਾ ਕਿ ਕੇਜਰੀਵਾਲ ਆਪਣੇ ਸਿਆਸੀ ਵਿਰੋਧੀਆਂ ਦੇ ਖਿਲਾਫ ਝੂਠੇ ਅਤੇ ਸ਼ਰਾਰਤ ਭਰੇ ਦੋਸ਼ ਲਾਉਣ ਵਾਸਤੇ ਤਕਨਾਲੋਜੀ ਦੀ ਦੁਰਵਰਤੋਂ ਕਰ ਕੇ ਗੰਦੀ ਰਾਜਨੀਤੀ ਕਰ ਰਹੇ ਹਨ। ਉਹਨਾਂ ਕਿਹਾ ਕਿ ਉਹ ਜਾਣਦੇ ਹਨ ਕਿ ਉਹਨਾਂ ਕੋਲ ਪੰਜਾਬ ਵਿਚ ਲੋਕਾਂ ਨੁੰ ਵਿਖਾਉਣ ਲਈ ਕੁਝ ਨਹੀਂ ਹੈ ਕਿਉਂਕਿ ਉਹਨਾਂ ਦਾ ਦਿੱਲੀ ਮਾਡਲ ਪੂਰੀ ਤਰ੍ਹਾਂ ਫੇਲ੍ਹ ਹੈ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਉਹ ਵਿਧਾਨ ਸਭਾ ਚੋਣਾਂ ਜਿੱਤਣ ਵਾਸਤੇ ਪੈਸੇ ’ਤੇ ਨਿਰਭਰ ਕਰ ਰਹੇ ਹਨ। ਉਹਨਾਂ ਕਿਹਾ ਕਿ ਉਹ ਲਾਜ਼ਮੀ ਤੌਰ ’ਤੇ ਫੇਲ੍ਹ ਹੋ ਜਾਣਗੇ ਕਿਉਂਕਿ ਪੰਜਾਬੀਆ ਨੇ ਉਹਨਾਂ ਦੇ ਝੂਠ ਤੇ ਫਰੇਬ ਫੜ ਲਏ ਹਨ ਤੇ ਉਹ ਕਦੇ ਵੀ ਉਹਨਾਂ ’ਤੇ ਮੁੜ ਵਿਸਾਹ ਨਹੀਂ ਕਰਨਗੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਰੁਸਤਮ-ਏ-ਹਿੰਦ ਪਹਿਲਵਾਨ ਪ੍ਰੀਤਪਾਲ ਫਗਵਾੜਾ ‘ਆਪ’ ਵਿੱਚ ਸ਼ਾਮਲ

ਚੰਡੀਗੜ੍ਹ, 29 ਅਪ੍ਰੈਲ:ਆਮ ਆਦਮੀ ਪਾਰਟੀ (ਆਪ) ਪੰਜਾਬ ਵਿੱਚ ਲਗਾਤਾਰ ਮਜ਼ਬੂਤ ਹੁੰਦੀ ਜਾ ਰਹੀ ਹੈ।...

ਪੰਜਾਬ ਦੇ ਕਿਸਾਨਾਂ ਲਈ ਵੱਡੀ ਰਾਹਤ, ਭਗਵੰਤ ਮਾਨ ਸਰਕਾਰ ਨੇ ਪਹਿਲੀ ਵਾਰ 1 ਮਈ ਤੋਂ ਝੋਨੇ ਦੀ ਬਿਜਾਈ ਲਈ ਨਹਿਰੀ ਪਾਣੀ ਦੀ ਸਪਲਾਈ ਯਕੀਨੀ...

ਚੰਡੀਗੜ੍ਹ, 29 ਅਪ੍ਰੈਲ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਝੋਨੇ ਦੇ ਸੀਜ਼ਨ ਤੋਂ...

ਆਮ ਆਦਮੀ ਪਾਰਟੀ ਚ ਸ਼ਾਮਿਲ ਹੋਏ ਮਸ਼ਹੂਰ ਵਕੀਲ ਘੁੰਮਣ ਬਦਰਜ਼, ਮੁੱਖ ਮੰਤਰੀ ਨੇ ਕੀਤਾ ਸਵਾਗਤ

 ਵਕੀਲ ਜੀ.ਐਸ. ਘੁੰਮਣ ਅਤੇ ਜੀ.ਪੀ.ਐਸ. ਘੁੰਮਣ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ। ਮੁੱਖ...

ਐਗਜ਼ਿਟ ਪੋਲ: ਪੱਛਮੀ ਬੰਗਾਲ, ਅਸਾਮ, ਕੇਰਲ ਤੇ ਤਮਿਲਨਾਡੂ ‘ਚ ਕਿਸਦੀ ਬਣ ਸਕਦੀ ਹੈ ਸਰਕਾਰ?

West Bengal ਵਿੱਚ ਬੁੱਧਵਾਰ ਨੂੰ ਦੂਜੇ ਅਤੇ ਆਖ਼ਰੀ ਪੜਾਅ ਦੀ ਵੋਟਿੰਗ ਮੁਕੰਮਲ ਹੋ ਗਈ।...

ਮਾਰੇ ਗਏ ਜਗਰੂਪ ਸਿੰਘ ਜੂਪਾ ਦਾ ਕੀ ਹੈ MP Amritpal Singh ਨਾਲ ਕੁਨੈਕਸ਼ਨ ?

ਸੁਰੱਖਿਆ ਏਜੰਸੀਆਂ ਅਤੇ ਪੁਲਿਸ ਨੇ ਪੰਜਾਬ ਦੇ ਪਟਿਆਲਾ ਵਿੱਚ ਰੇਲਵੇ ਟਰੈਕ ਧਮਾਕੇ ਦੀ ਜਾਂਚ...

ਪਟਿਆਲਾ ਦੇ ਕਈ ਸਕੂਲਾਂ ਨੂੰ ਮੁੜ ਬੰਬ ਦੀ ਧਮਕੀ, ਮਚੀ ਹੜਕੰਪ; ਮਾਪੇ ਬੱਚਿਆਂ ਨੂੰ ਲੈਣ ਦੌੜੇ

Patiala ਦੇ ਕਈ ਨਾਮੀ ਸਕੂਲਾਂ ਨੂੰ ਇੱਕ ਵਾਰ ਫਿਰ ਬੰਬ ਧਮਾਕੇ ਦੀ ਧਮਕੀ ਭਰੇ...