ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਜਾਨੋਂ ਮਾਰਨ ਦੀ ਧਮਕੀ ਮਿਲਣ ਦੀ ਖਬਰ ਸਾਹਮਣੇ ਆਈ ਹੈ। ਇਹ ਧਮਕੀ ‘ਡਾਇਲ 112’ (ਉੱਤਰ ਪ੍ਰਦੇਸ਼ ਸਰਕਾਰ ਦੁਆਰਾ ਐਮਰਜੈਂਸੀ ਸੇਵਾਵਾਂ ਲਈ ਲਾਂਚ ਕੀਤਾ ਗਿਆ ਇੱਕ ਨੰਬਰ) ‘ਤੇ ਇੱਕ ਸੰਦੇਸ਼ ਰਾਹੀਂ ਮਿਲੀ। ਧਮਕੀ ਮਿਲਣ ਤੋਂ ਬਾਅਦ ਲਖਨਊ ਵਿੱਚ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਲਖਨਊ ਪੁਲਿਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਜਾਣਕਾਰੀ ਮੁਤਾਬਿਕ ਧਮਕੀ ਦੇਣ ਵਾਲੇ ਵਿਅਕਤੀ ਵੱਲੋਂ ਕਿਹਾ ਗਿਆ ਹੈ ਕਿ “ਮੈਂ ਜਲਦੀ ਹੀ ਸੀਐਮ ਯੋਗੀ ਨੂੰ ਮਾਰ ਦੇਵਾਂਗਾ।” ਧਮਕੀ ਮਿਲਣ ਤੋਂ ਬਾਅਦ ‘112’ ਦੇ ਆਪਰੇਸ਼ਨ ਕਮਾਂਡਰ ਨੇ ਥਾਣਾ ਸੁਸ਼ਾਂਤ ਗੋਲਫ ਸਿਟੀ ‘ਚ ਮਾਮਲਾ ਦਰਜ ਕਰਵਾਇਆ ਹੈ। ਆਈਪੀਸੀ ਦੀਆਂ ਧਾਰਾਵਾਂ 506, 507 ਅਤੇ ਆਈਟੀ ਐਕਟ 66 ਤਹਿਤ ਕੇਸ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
----------- Advertisement -----------
ਸੀਐਮ ਯੋਗੀ ਆਦਿਤਿਆਨਾਥ ਨੂੰ ਮਿਲੀ ਜਾਨੋਂ ਮਾ.ਰ.ਨ ਦੀ ਧ+ਮਕੀ
Published on
----------- Advertisement -----------
----------- Advertisement -----------











