ਮੈਸੇਜਿੰਗ ਐਪ ਵਟਸਐਪ ਨੇ ਚੈਟ ਲੌਕ ਫੀਚਰ ਲਾਂਚ ਕੀਤਾ ਹੈ। ਇਸ ਦੇ ਜ਼ਰੀਏ ਯੂਜ਼ਰ ਕਿਸੇ ਵੀ ਗਰੁੱਪ ਜਾਂ ਵਿਅਕਤੀਗਤ ਚੈਟ ਨੂੰ ਲਾਕ ਕਰ ਸਕਦੇ ਹਨ। ਇਸ ਫ਼ੀਚਰ ਤੋਂ ਬਾਅਦ, ਸਿਰਫ ਤੁਸੀਂ ਆਪਣੀਆਂ ਚੈਟਾਂ ਤੱਕ ਪਹੁੰਚ ਕਰ ਸਕੋਗੇ। ਇਸਦੇ ਲਈ ਤੁਹਾਨੂੰ ਡਿਵਾਈਸ ਪਿੰਨ ਜਾਂ ਬਾਇਓਮੈਟ੍ਰਿਕਸ ਲਾਕ ਦੀ ਵਰਤੋਂ ਕਰਨੀ ਪਵੇਗੀ।
ਮੇਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਫੇਸਬੁੱਕ ਪੋਸਟ ਰਾਹੀਂ ਇਸ ਫੀਚਰ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਵਟਸਐਪ ‘ਚ ਨਵਾਂ ਲਾਕ ਫੀਚਰ ਤੁਹਾਡੀ ਚੈਟ ਨੂੰ ਹੋਰ ਸੁਰੱਖਿਅਤ ਬਣਾ ਦੇਵੇਗਾ। ਚੈਟ ਇੱਕ ਪਾਸਵਰਡ ਸੁਰੱਖਿਅਤ ਫੋਲਡਰ ਵਿੱਚ ਹੋਵੇਗੀ। ਇਸ ਕਾਰਨ ਨੋਟੀਫਿਕੇਸ਼ਨ ਜਾਂ ਮੈਸੇਜ ਦੀ ਸਮੱਗਰੀ ਦਿਖਾਈ ਨਹੀਂ ਦੇਵੇਗੀ।
ਚੈਟ ਲਾਕ ਫ਼ੀਚਰ ਰਾਹੀਂ ਚੈਟਾਂ ਨੂੰ ਕਿਵੇਂ ਲੌਕ ਕਰਨਾ ਹੈ?
ਸਭ ਤੋਂ ਪਹਿਲਾਂ ਇਸ ਫੀਚਰ ਲਈ ਵਟਸਐਪ ਨੂੰ ਲੇਟੈਸਟ ਵਰਜ਼ਨ ‘ਤੇ ਅਪਡੇਟ ਕਰੋ।
ਇਸ ਤੋਂ ਬਾਅਦ WhatsApp ਓਪਨ ਕਰੋ।
ਹੁਣ ਉਸ ਚੈਟ ‘ਤੇ ਜਾਓ ਜਿਸ ਨੂੰ ਤੁਸੀਂ ਲਾਕ ਅਤੇ ਲੁਕਾਉਣਾ ਚਾਹੁੰਦੇ ਹੋ।
ਉਸ ਚੈਟ ਵਾਲੇ ਖਾਤੇ ਦੀ ਪ੍ਰੋਫਾਈਲ ਤਸਵੀਰ ‘ਤੇ ਟੈਪ ਕਰੋ।
ਹੁਣ ਤੁਹਾਨੂੰ ਨਵਾਂ ਚੈਟ ਲਾਕ ਫੀਚਰ ਦਿਖਾਈ ਦੇਵੇਗਾ, ਉਸ ‘ਤੇ ਕਲਿੱਕ ਕਰੋ, ਜਿਸ ਤੋਂ ਬਾਅਦ ਚੈਟ ਲਾਕ ਹੋ ਜਾਵੇਗੀ।
ਇਸੇ ਤਰ੍ਹਾਂ ਤੁਸੀਂ ਹੋਰ ਚੈਟਾਂ ਨੂੰ ਵੀ ਲਾਕ ਅਤੇ ਲੁਕਾ ਸਕਦੇ ਹੋ।
----------- Advertisement -----------
Whatsapp ‘ਚ ਆਇਆ ਨਵਾਂ ਚੈਟ ਲੌਕਿੰਗ ਫੀਚਰ, ਨਿੱਜੀ chat ਨੂੰ ਬਣਾਏਗਾ ਹੋਰ ਵੀ ਸੁਰੱਖਿਅਤ, ਇੰਝ ਕਰੇਗਾ ਕੰਮ
Published on
----------- Advertisement -----------
----------- Advertisement -----------












