May 26, 2026, 4:33 pm
----------- Advertisement -----------
HomeNewsBreaking Newsਅਮਰੀਕਾ: ਪੰਜਾਬੀ ਪਿਓ-ਪੁੱਤ ਦੀ ਸੜਕ ਹਾਦਸੇ 'ਚ ਮੌ+ਤ: ਪੁੱਤ ਨੂੰ ਡਾਕਟਰ ਦੀ...

ਅਮਰੀਕਾ: ਪੰਜਾਬੀ ਪਿਓ-ਪੁੱਤ ਦੀ ਸੜਕ ਹਾਦਸੇ ‘ਚ ਮੌ+ਤ: ਪੁੱਤ ਨੂੰ ਡਾਕਟਰ ਦੀ ਡਿਗਰੀ ਮਿਲਣ ਤੋਂ ਬਾਅਦ ਪਾਰਟੀ ਕਰਨ ਜਾ ਰਿਹਾ ਸੀ ਪਰਿਵਾਰ

Published on

----------- Advertisement -----------

ਕਪੂਰਥਲਾ, 17 ਮਈ 2023 – ਅਮਰੀਕਾ ਦੇ ਸ਼ਹਿਰ ਫਰਿਜ਼ਨੋ ਵਿੱਚ ਇੱਕ ਸੜਕ ਹਾਦਸੇ ਵਿੱਚ ਕਪੂਰਥਲਾ ਦੇ ਰਹਿਣ ਵਾਲੇ ਇੱਕ ਨੌਜਵਾਨ ਡਾਕਟਰ ਅਤੇ ਉਸਦੇ ਵਕੀਲ ਪਿਤਾ ਦੀ ਮੌਤ ਹੋ ਗਈ। ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਨੌਜਵਾਨ ਡਾਕਟਰ ਆਪਣੀ ਡਿਗਰੀ ਦੀ ਖੁਸ਼ੀ ਮਨਾਉਣ ਲਈ ਆਪਣੇ ਪਰਿਵਾਰ ਨਾਲ ਪਾਰਟੀ ਕਰਨ ਜਾ ਰਿਹਾ ਸੀ। ਇਸ ਸੜਕ ਹਾਦਸੇ ‘ਚ ਪਿਓ-ਪੁੱਤ ਦੀ ਮੌਤ ਹੋ ਗਈ ਜਦਕਿ ਡਾਕਟਰ ਦੀ ਮਾਂ ਸੜਕ ਹਾਦਸੇ ‘ਚ ਗੰਭੀਰ ਜ਼ਖਮੀ ਹੋ ਗਈ।

ਮ੍ਰਿਤਕਾਂ ਦੀ ਪਛਾਣ ਕਪੂਰਥਲਾ ਦੇ ਭੁਲੱਥ ਇਲਾਕੇ ਦੇ ਪਿੰਡ ਬੋਪਾਰਾਏ ਦੇ ਪਿਤਾ ਐਡਵੋਕੇਟ ਕੁਲਵਿੰਦਰ ਸਿੰਘ ਹੰਸਪਾਲ ਅਤੇ ਉਸ ਦੇ ਪੁੱਤਰ ਸੁਖਵਿੰਦਰ ਸਿੰਘ ਵਜੋਂ ਹੋਈ ਹੈ। ਜਦਕਿ ਇਸ ਸੜਕ ਹਾਦਸੇ ਵਿੱਚ ਕੁਲਵਿੰਦਰ ਸਿੰਘ ਹੰਸਪਾਲ ਪਤਨੀ ਬਲਬੀਰ ਕੌਰ ਗੰਭੀਰ ਜ਼ਖ਼ਮੀ ਹੋ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਹਰਜਿੰਦਰ ਸਿੰਘ ਵਾਸੀ ਪਿੰਡ ਬੋਪਾਰਾਏ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਹੰਸਪਾਲ ਆਪਣੀ ਪਤਨੀ ਅਤੇ ਬੱਚੇ ਨਾਲ ਪਿਛਲੇ 15 ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਿਹਾ ਸੀ। ਬੀਤੀ 10 ਮਈ ਨੂੰ ਕੁਲਵਿੰਦਰ ਸਿੰਘ ਆਪਣੇ ਲੜਕੇ ਸੁਖਵਿੰਦਰ ਸਿੰਘ ਅਤੇ ਪਤਨੀ ਬਲਵੀਰ ਕੌਰ ਨਾਲ ਆਪਣੇ ਬੇਟੇ ਦੀ ਡਾਕਟਰੇਟ ਦੀ ਡਿਗਰੀ ਪੂਰੀ ਕਰਨ ਤੋਂ ਬਾਅਦ ਖੁਸ਼ੀ ਮਨਾਉਣ ਲਈ ਆਪਣੀ ਕਾਰ ਵਿਚ ਪਾਰਟੀ ਵਿਚ ਜਾ ਰਹੇ ਸਨ। ਇਕ ਹੋਰ ਕਾਰ ਦਾ ਟਾਇਰ ਫਟ ਗਿਆ ਅਤੇ ਉਨ੍ਹਾਂ ਦੀ ਗੱਡੀ ਨਾਲ ਟਕਰਾ ਗਈ। ਜਿਸ ਕਾਰਨ ਉਸ ਦੀ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਗੱਡੀ ਪਲਟ ਗਈ ਅਤੇ ਪਲਟਣ ਕਾਰਨ ਉਸ ਦੇ ਲੜਕੇ ਸੁਖਵਿੰਦਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਕੁਲਵਿੰਦਰ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ 2 ਦਿਨ ਬਾਅਦ ਉਸ ਦੀ ਮੌਤ ਹੋ ਗਈ।

ਹਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਸੜਕ ਹਾਦਸੇ ਵਿੱਚ ਬਲਬੀਰ ਕੌਰ ਗੰਭੀਰ ਜ਼ਖ਼ਮੀ ਹੋ ਗਈ ਸੀ ਅਤੇ ਅਜੇ ਵੀ ਹਸਪਤਾਲ ਵਿੱਚ ਦਾਖ਼ਲ ਹੈ। ਅਮਰੀਕਾ ‘ਚ ਹੋਏ ਇਸ ਸੜਕ ਹਾਦਸੇ ‘ਚ ਪਿਓ-ਪੁੱਤ ਦੀ ਮੌਤ ਹੋਣ ਕਾਰਨ ਪਿੰਡ ‘ਚ ਸੋਗ ਦੀ ਲਹਿਰ ਫੈਲ ਗਈ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਨੀਟ ਤੋਂ ਬਾਅਦ ਹੁਣ ਸੀਬੀਐਸਈ ਮੁਲਾਂਕਣ ਵਿੱਚ ਗੜਬੜੀ, ਪ੍ਰਧਾਨ ਮੰਤਰੀ ਸਿੱਖਿਆ ਮੰਤਰੀ ਨੂੰ ਬਰਖਾਸਤ ਕਰਨ- ਕੇਜਰੀਵਾਲ

*ਇੱਕ ਅਯੋਗ ਅਤੇ ਨਿਕੰਮੇ ਸਿੱਖਿਆ ਮੰਤਰੀ ਕਾਰਨ ਦੇਸ਼ ਦੇ ਲੱਖਾਂ ਬੱਚਿਆਂ ਨੂੰ ਮਾਨਸਿਕ ਪਰੇਸ਼ਾਨੀ...

ਐਮਪੀ ਮਾਲਵਿੰਦਰ ਕੰਗ ਨੇ ਐਮਸੀ ਚੋਣਾਂ ਵਿੱਚ ‘ਆਪ’ ਉਮੀਦਵਾਰਾਂ ਦੀ ਵੱਡੀ ਜਿੱਤ ਯਕੀਨੀ ਬਣਾਉਣ ਲਈ ਵੋਟਰਾਂ ਨੂੰ ਕੀਤੀ ਅਪੀਲ

ਚੰਡੀਗੜ੍ਹ, 25 ਮਈ:ਆਮ ਆਦਮੀ ਪਾਰਟੀ (ਆਪ) ਦੇ ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਾਲਵਿੰਦਰ...

‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਪੰਜਾਬ ਵਿੱਚ ਹਾਈ-ਰਿਸਕ ਡਿਲਿਵਰੀ ਅਤੇ ਨਵਜਾਤ ਸ਼ਿਸ਼ੂ ਸੰਭਾਲ ਨੂੰ ਮਿਲਿਆ ਵੱਡਾ ਸਹਾਰਾ

ਚੰਡੀਗੜ੍ਹ,25 ਮਈ 2026:ਪੰਜਾਬ ਵਿੱਚ ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਰਾਹੀਂ ਹਾਈ-ਰਿਸਕ...

ਭਾਜਪਾ ਨੂੰ ਪਾਈ ਹਰ ਵੋਟ ਮਹਿੰਗੇ ਪੈਟਰੋਲ ਅਤੇ ਡੀਜ਼ਲ ਲਈ ਵੋਟ ਹੋਵੇਗੀ: ਹਰਪਾਲ ਸਿੰਘ ਚੀਮਾ

*ਚੰਡੀਗੜ੍ਹ / ਅੰਮ੍ਰਿਤਸਰ / ਜਲੰਧਰ; 25 ਮਈ , 2026*ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ...

ਸਾਬਕਾ ਰਾਜ ਸਭਾ ਮੈਂਬਰ ਰਾਜਮਹਿੰਦਰ ਸਿੰਘ ਮਜੀਠਾ ਸਾਥੀਆਂ ਸਮੇਤ ‘ਆਪ’ ਵਿੱਚ ਹੋਏ ਸ਼ਾਮਲ

ਚੰਡੀਗੜ੍ਹ, 25 ਮਈ , 2026:ਪੰਜਾਬ ਵਿੱਚ ਸ਼ਿਰੋਮਣੀ ਅਕਾਲੀ ਦਲ (ਬਾਦਲ) ਨੂੰ ਵੱਡਾ ਸਿਆਸੀ ਝਟਕਾ...

ਰਾਮ ਰਹੀਮ ਨੂੰ 5 ਮਹੀਨਿਆਂ ‘ਚ ਦੂਜੀ ਵਾਰ ਪੈਰੋਲ, 30 ਦਿਨਾਂ ਲਈ ਜੇਲ੍ਹ ਤੋਂ ਬਾਹਰ

ਸਿਰਸਾ ਸਥਿਤ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਇੱਕ ਵਾਰ ਫਿਰ...

ਨੀਟ ਪ੍ਰੀਖਿਆ ਦਾ ਖ਼ੌਫ਼? 92% ਅੰਕ ਲੈਣ ਵਾਲੀ ਹੋਣਹਾਰ ਵਿਦਿਆਰਥਣ ਨੇ ਪੱਖੇ ਨਾਲ ਲਟਕ ਕੇ ਕੀਤੀ ਖ਼ੁਦਕੁਸ਼ੀ

ਕਰਨਾਟਕ ਵਿਚ ਨੀਟ ਦੀ ਪ੍ਰੀਖਿਆ ਦੇ ਚੁੱਕੀ ਵਿਦਿਆਰਥਣ ਨੇ ਆਪਣੇ ਘਰ ਵਿਚ ਪੱਖੇ ਨਾਲ...

ਨਗਰ ਕੌਂਸਲ ਚੋਣਾਂ ਲਈ ਚੋਣ ਪ੍ਰਚਾਰ ਖਤਮ ਹੋਣ ਮਗਰੋਂ ਵੀ ਚੋਣ ਪ੍ਰਚਾਰ ਦੇ ਦੋਸ਼, ਰਾਜਾ ਵੜਿੰਗ ਨੂੰ ਨੋਟਿਸ ਜਾਰੀ

ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ...