ਮਾਨਯੋਗ ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਐਸ.ਏ.ਐਸ ਨਗਰ, ਸੰਦੀਪ ਗਰਗ ਆਈ ਪੀ ਐਸ ਦੇ ਦਿਸ਼ਾ ਨਿਰਦੇਸ਼ ਅਨੁਸਾਰ, ਅਕਾਸ਼ਦੀਪ ਸਿੰਘ ਔਲਖ ਕਪਤਾਨ ਪੁਲਿਸ ਸ਼ਹਿਰੀ ਜਿਲ੍ਹਾ ਐਸ ਏ ਐਸ ਨਗਰ, ਹਰਿੰਦਰ ਸਿੰਘ ਮਾਨ ਪੀ.ਪੀ.ਐਸ. ਕਪਤਾਨ ਪੁਲਿਸ ਸਬ ਡਵੀਜਨ ਸ਼ਹਿਰੀ-1 ਜਿਲ੍ਹਾ ਐਸ ਏ ਐਸ ਨਗਰ ਦੀ ਅਗਵਾਈ ਹੇਠ ਇੰਸਪੈਕਟਰ ਗੱਬਰ ਸਿੰਘ ਮੁੱਖ ਅਫਸਰ ਥਾਣਾ ਮਟੌਰ ਮੋਹਾਲੀ ਵਲੋਂ ਕਤਲ ਕਰਣ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ।
ਮੁੱਖ ਅਫਸਰ ਥਾਣਾ ਮਟੌਰ ਨੂੰ ਮਿਤੀ 10-05-2023 ਨੂੰ ਦਿਆਨੰਦ ਸ਼ਰਮਾਂ ਉਰਫ ਸੋਨੂੰ ਪੁੱਤਰ ਲੇਟ ਰਾਮ ਸਰੂਪ ਵਾਸੀ ਮਕਾਨ ਨੰਬਰ 480 ਫੇਸ 7 ਮੋਹਾਲੀ ਦੇ ਬਿਨ੍ਹਾ ਦੱਸੇ ਘਰ ਤੋਂ ਚਲੇ ਜਾਣ ਬਾਰੇ ਸੂਚਨਾ ਮਿਲੀ ਸੀ। ਜੋ ਸੂਚਨਾ ਮਿਲਣ ਤੇ ਮੁਕੱਦਮਾ ਨੰਬਰ 63 ਮਿਤੀ 10-05-2017 ਅ/ਧ 346 ਆਈ ਪਾਸੀ, ਵਾਧਾ ਜੁਰਮ 102, 34 ਆਈ.ਪੀ.ਸੀ ਥਾਣਾ ਮਟੌਰ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ। ਜਿਸਦੀ ਭਾਲ ਕਰਨ ਲਈ ਇੰਸਪੈਕਟਰ ਗੱਬਰ ਸਿੰਘ ਮੁੱਖ ਅਫਸਰ ਥਾਣਾ ਮਟਰ, ਸ:ਥ ਦਵਿੰਦਰ ਸਿੰਘ ਸਮੇਤ ਪੁਲਿਸ ਕਰਮਚਾਰੀਆਂ ਦੇ ਟੀਮ ਬਣਾ ਕੇ ਪਹਿਲੇ ਦਿਨ ਤੋਂ ਹੀ ਦਿਆਨੰਦ ਸ਼ਰਮਾਂ ਉਰਫ ਸੋਨੂੰ ਦੀ ਭਾਲ ਲਈ ਟੀਮਾ ਤਿਆਰ ਕੀਤੀਆ ਗਈ। ਦੋਰਾਨੇ ਤਰਤੀਸ ਸੀਸੀ ਟੀ ਵੀ, ਮੋਬਾਇਲ ਡਾਟਾ ਅਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਦੋਸ਼ੀਆਂ ਨੂੰ ਟਰੇਸ ਕਰਕੇ ਕਾਬੂ ਕੀਤਾ ਗਿਆ, ਖੋਹ ਕੀਤੀ ਗੰੰਡੀ ਬਰਾਮਦੀ ਕੀਤੀ ਗਈ ਅਤੇ ਦੋਸ਼ੀਆਂ ਵਲੋਂ ਬੇਰਹਮੀ ਨਾਲ ਦਿਆਨੰਦ ਸ਼ਰਮਾ ਉਰਫ ਸੋਨੂ ਦੀ ਕਤਲ ਕੀਤੀ ਲਾਸ਼ ਬਾਅਦ ਵਿਚ ਬਰਾਮਦ ਕੀਤੀ ਗਈ।
ਦੇਬੀ ਰੇਸ਼ਮ ਸਿੰਘ ਪੁੱਤਰ ਨਾਇਬ ਸਿੰਘ ਵਾਸੀ ਪਿੰਡ ਗਿਆਨਾ ਸਾਬੋ ਕੀ ਤਲਵੰਡੀ ਜਿਲ੍ਹਾ ਬਠਿੰਡਾ ਅਤੇ ਪੰਜਾਬਦੀਪ ਸਿੰਘ ਪੁੱਤਰ ਹਰਮੀਤ ਸਿੰਘ ਵਾਸੀ ਪਿੰਡ ਸਾਹਨਵਾਲਾ ਥਾਣਾ ਝੁਨੀਰ ਮਾਨਸਾ ਵਲੋਂ ਰਾਤ ਵਕਤ ਇਨ-ਡਰਾਇਵ ਪਰ ਕੈਬ ਬੁੱਕ ਕਰਵਾਈ ਗਈ ਸੀ ਅਤੇ ਕੈਬ ਵਿੱਚ ਬੈਠਦੇ ਹੀ ਮੌਕਾ ਪਾ ਕਰ ਦੇਵਾਂ ਵਲੋਂ ਡਰਾਇਵਰ ਤੇ ਤੇਜਧਾਰ ਹਥਿਆਰ ਨਾਲ ਵਾਰ ਕਰਕੇ ਕਤਲ ਕਰ ਦਿੱਤਾ ਗਿਆ ਅਤੇ ਦਿਆਨੰਦ ਸ਼ਰਮਾਂ ਉਰਫ ਸੋਨੂੰ ਦੀ ਲਾਸ਼ ਨੂੰ ਲੁੱਕ-ਛਿਪਾ ਕਰ ਗੱਡੀ ਨੂੰ ਲੈ ਗਏ ਸੀ।












