June 10, 2026, 11:41 pm
----------- Advertisement -----------
HomeNewsBreaking Newsਸਰਕਾਰੀ ਦਫਤਰ 'ਚੋਂ ਮਿਲੇ ਕਰੋੜਾਂ ਰੁਪਏ ਤੇ ਇਕ ਕਿਲੋ ਸੋਨਾ

ਸਰਕਾਰੀ ਦਫਤਰ ‘ਚੋਂ ਮਿਲੇ ਕਰੋੜਾਂ ਰੁਪਏ ਤੇ ਇਕ ਕਿਲੋ ਸੋਨਾ

Published on

----------- Advertisement -----------

ਜੈਪੁਰ, 20 ਮਈ- ਅਸ਼ੋਕ ਨਗਰ ਥਾਣਾ ਖੇਤਰ ’ਚ ਸਥਿਤ ਯੋਜਨਾ ਭਵਨ ਦੀ ਬੇਸਮੈਂਟ ਦੀ ਬੰਦ ਅਲਮਾਰੀ ’ਚੋਂ 2 ਕਰੋੜ 30 ਲੱਖ 49 ਹਜ਼ਾਰ 500 ਰੁਪਏ ਨਕਦ ਅਤੇ ਇਕ ਕਿੱਲੋ ਸੋਨੇ ਦੇ ਬਿਸਕੁਟ ਮਿਲੇ ਹਨ, ਜਿਨ੍ਹਾਂ ਨੂੰ ਪੁਲਸ ਨੇ ਕਬਜ਼ੇ ’ਚ ਲੈ ਕੇ ਯੋਜਨਾ ਭਵਨ ਦੇ 7 ਕਰਮਚਾਰੀਆਂ ਨੂੰ ਹਿਰਾਸਤ ’ਚ ਲੈ ਕੇ ਉਨ੍ਹਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਜੈਪੁਰ ਦੇ ਪੁਲਸ ਕਮਿਸ਼ਨਰ ਆਨੰਦ ਸ਼੍ਰੀਵਾਸਤਵ ਨੇ ਦੱਸਿਆ ਕਿ ਬੇਸਮੈਂਟ ਵਿੱਚ ਜਿੱਥੋਂ ਨਕਦੀ ਅਤੇ ਸੋਨਾ ਮਿਲਿਆ ਹੈ, ਉਥੇ ਈ ਫਾਈਲਿੰਗ ਪ੍ਰੋਜੈਕਟ ਦੇ ਤਹਿਤ ਫਾਈਲਾਂ ਨੂੰ ਸਕੈਨ ਅਤੇ ਡਿਜੀਟਾਈਜ਼ ਕੀਤਾ ਜਾ ਰਿਹਾ ਹੈ । ਦੋ ਅਲਮਾਰੀਆਂ ਦੇ ਤਾਲੇ ਲੱਗੇ ਹੋਏ ਸਨ, ਉਨ੍ਹਾਂ ਦੀਆਂ ਚਾਬੀਆਂ ਨਹੀਂ ਮਿਲ ਸਕੀਆਂ ਸਨ। ਚਾਬੀਆਂ ਨਾ ਮਿਲਣ ’ਤੇ ਉਨ੍ਹਾਂ ਅਲਮਾਰੀਆਂ ਦੇ ਤਾਲੇ ਖੋਲ੍ਹੇ ਹੋਏ ਸਨ। ਇੱਕ ਅਲਮੀਰਾ ਵਿੱਚ ਫਾਈਲਾਂ ਮਿਲੀਆਂ, ਜਦੋਂ ਕਿ ਦੂਜੇ ਅਲਮੀਰਾ ’ਚ ਇੱਕ ਟਰਾਲੀ ਸੂਟਕੇਸ ਮਿਲਿਆ। ਇਹ ਟਰਾਲੀ ਸੂਟਕੇਸ ਖੋਲ੍ਹਣ ’ਤੇ ਨੋਟਾਂ ਨਾਲ ਭਰਿਆ ਹੋਇਆ ਸੀ। ਇਸ ਤੋਂ ਬਾਅਦ ਕਰਮਚਾਰੀਆਂ ਨੇ ਅਸ਼ੋਕ ਨਗਰ ਥਾਣੇ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਥਾਣਾ ਇੰਚਾਰਜ਼ ਅਤੇ ਸੀਨੀਅਰ ਪੁਲਸ ਅਧਿਕਾਰੀ ਮੌਕੇ ’ਤੇ ਪੁੱਜੇ। ਪੁਲਸ ਨੇ ਟਰਾਲੀ ਸੂਟਕੇਸ ਨੂੰ ਖੋਲ੍ਹ ਕੇ ਗਿਣ ਕੇ ਕਰੰਸੀ ਨੋਟ ਬਰਾਮਦ ਕਰ ਲਏ। ਇਸ ਵਿੱਚ ਦੋ ਕਰੋੜ 33 ਲੱਖ 49 ਹਜ਼ਾਰ ਪੰਜ ਸੌ ਰੁਪਏ ਦੀ ਨਕਦੀ ਦੇ ਨਾਲ-ਨਾਲ ਇੱਕ ਕਿਲੋ ਸੋਨੇ ਦੇ ਬਿਸਕੁਟ ਵੀ ਮਿਲੇ ਹਨ।

ਸ਼ੁੱਕਰਵਾਰ ਦੇਰ ਰਾਤ ਯੋਜਨਾ ਭਵਨ ’ਚ ਕਰੋੜਾਂ ਦੀ ਨਕਦੀ ਮਿਲਣ ਤੋਂ ਬਾਅਦ ਮੁੱਖ ਸਕੱਤਰ ਊਸ਼ਾ ਸ਼ਰਮਾ, ਪੁਲਸ ਮਹਾਨਿਦੇਸ਼ਕ ਉਮੇਸ਼ ਮਿਸ਼ਰਾ, ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਸ ਦਿਨੇਸ਼ ਐੱਮ.ਐੱਨ ਅਤੇ ਜੈਪੁਰ ਦੇ ਕਮਿਸ਼ਨਰ ਆਨੰਦ ਸ਼੍ਰੀਵਾਸਤਵ ਨੇ ਸਕੱਤਰੇਤ ਚ ਪ੍ਰੈੱਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਕਰੋੜਾਂ ਦੀ ਨਕਦੀ ਅਤੇ ਇੱਕ ਕਿੱਲੋ ਸੋਨਾ ਮਿਲਣ ਦੀ ਘਟਨਾ ਕਾਰਨ ਯੋਜਨਾ ਭਵਨ ਦੇ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਸ਼ੱਕ ਦੇ ਘੇਰੇ ਵਿੱਚ ਹਨ। ਸੱਤ ਮੁਲਾਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਜੈਪੁਰ ਪੁਲਸ ਕਮਿਸ਼ਨਰ ਨੇ ਜਲਦ ਹੀ ਪੂਰੇ ਮਾਮਲੇ ਦਾ ਖੁਲਾਸਾ ਕਰਨ ਦਾ ਦਾਅਵਾ ਕੀਤਾ ਹੈ। ਜਿਸ ਅਲਮਾਰੀ ਵਿੱਚੋਂ ਨਕਦੀ ਅਤੇ ਸੋਨਾ ਬਰਾਮਦ ਹੋਇਆ, ਉਹ ਕਈ ਮਹੀਨਿਆਂ ਤੋਂ ਬੰਦ ਪਿਆ ਸੀ। ਬੇਸਮੈਂਟ ’ਚ ਆਧਾਰ-ਯੂਆਈਡੀ ਨਾਲ ਜੁੜੇ ਸਟਾਫ ਦਾ ਆਉਣਾ ਜਾਣਾ ਸੀ। ਪੁਲਸ ਬੇਸਮੈਂਟ ਵਿੱਚ ਅਲਮਾਰੀਆਂ ਤੱਕ ਪਹੁੰਚ ਰੱਖਣ ਵਾਲੇ ਸਟਾਫ ਤੋਂ ਪੁੱਛਗਿੱਛ ਕਰੇਗੀ। ਇਸ ਦੇ ਨਾਲ ਹੀ ਇਮਾਰਤ ਦੇ ਬੇਸਮੈਂਟ ਵਿੱਚ ਆਉਣ ਜਾਣ ਵਾਲੇ ਲੋਕਾਂ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਦੇਖੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸਪਨਾ ਚੌਧਰੀ ਪਤੀ ਖਿਲਾਫ ਪਹੁੰਚੀ ਅਦਾਲਤ, ਲਾਏ ਕੁੱਟਮਾਰ ਦੇ ਇਲਜ਼ਾਮ, 2020 ‘ਚ ਹੋਈ ਸੀ ਲਵ ਮੈਰਿਜ

ਹਰਿਆਣਵੀ ਸਿੰਗਰ, ਡਾਂਸਰ ਅਤੇ ਅਦਾਕਾਰਾ ਸਪਨਾ ਚੌਧਰੀ ਨੂੰ ਘਰੇਲੂ ਹਿੰਸਾ ਦੇ ਮਾਮਲੇ ਵਿੱਚ ਮਹੱਤਵਪੂਰਨ...

ਰਿਕਾਰਡ ਸਮੇਂ ‘ਚ ਪਾਰਦਰਸ਼ੀ ਪ੍ਰਕਿਰਿਆ ਜ਼ਰੀਏ 11 ਜ਼ਿਲ੍ਹਾ ਸਿਸਟਮ ਮੈਨੇਜਰ ਅਤੇ 37 ਸਹਾਇਕ ਸਿਸਟਮ ਮੈਨੇਜਰ ਕੀਤੇ ਗਏ ਭਰਤੀ

*ਚੰਡੀਗੜ੍ਹ, 10 ਜੂਨ:* ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ...

ਸੂਬੇ ਭਰ ਵਿੱਚ ਇਕੋ ਨੀਤੀ ਲਾਗੂ ਕੀਤੀ ਜਾਵੇਗੀ ਜੋ ਕਿਸੇ ਖ਼ਾਸ ਸ਼ਹਿਰ ਤੱਕ ਸੀਮਤ ਨਹੀਂ ਹੋਵੇਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਚੰਡੀਗੜ੍ਹ; 10 ਜੂਨ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਐਲਾਨ ਕੀਤਾ ਕਿ...

ਚੀਮਾ ਮੰਡੀ ‘ਚ ਸਨਸਨੀਖੇਜ਼ ਘਟਨਾ: ਸ਼ਖਸ ਨੇ ਪੀਟਰ ਰੇਹੜੇ ‘ਚ ਅੱਗ ਲਗਾ ਕੇ ਕੀਤਾ ਆਪਣਾ ਸਸਕਾਰ ! ਪੁਲਿਸ ਕਰ ਰਹੀ ਜਾਂਚ

ਚੀਮਾ ਦੀ ਅਨਾਜ ਮੰਡੀ ਵਿੱਚ ਇੱਕ ਬੇਹੱਦ ਦਰਦਨਾਕ ਅਤੇ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ,...

ਹਰਿਆਣਾ ਸਿੱਖ ਗੁ:ਮੈਨੇਜਮੈਂਟ ਕਮੇਟੀ ਦਾ ਜਥਾ ਪਾਕਿਸਤਾਨ ਜਾਣ ਤੋਂ ਰੁੱਕਿਆ

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਸ਼ਹੀਦੀ ਅਸਥਾਨ ਗੁਰਦੁਆਰਾ ਡੇਰਾ ਸਾਹਿਬ ਲਾਹੌਰ...

ਬੇਅਦਬੀ, ਕੋਟਕਪੂਰਾ ਅਤੇ ਬਹਿਬਲ ਕਾਂਡ ਲਈ ਜ਼ਿੰਮੇਵਾਰ ਲੋਕ ਗੁਰਬਾਣੀ ਦੇ ਨਾਂ ‘ਤੇ ਵੋਟਾਂ ਨਹੀਂ ਮੰਗ ਸਕਦੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ 

ਅਮਲੋਹ (ਫ਼ਤਿਹਗੜ੍ਹ ਸਾਹਿਬ); 9 ਜੂਨ 2026 ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਮੁੜ ਗਠਜੋੜ ਹੋਣ...

ਦੇਸ਼ ਦੀ ਸਟਾਰਟਅੱਪ ਹੱਬ ਵਜੋਂ ਉੱਭਰ ਰਿਹਾ ਪੰਜਾਬ, 31 ਸਟਾਰਟਅੱਪਜ਼ ਨੂੰ 1.07 ਕਰੋੜ ਰੁਪਏ ਦੀ ਸੀਡ ਗ੍ਰਾਂਟ ਵੰਡੀ ਗਈ- ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਚੰਡੀਗੜ੍ਹ, 9 ਜੂਨ*ਮੌਜੂਦਾ ਸਮੇਂ ਪੰਜਾਬ ਨਵੀਨ ਵਿਚਾਰਾਂ, ਵਿਲੱਖਣ ਸੋਚ ਅਤੇ ਉੱਦਮੀ ਨੌਜਵਾਨਾਂ ਵੱਲੋਂ ਲੀਹੋਂ...