ਚੰਡੀਗੜ੍ਹ ਪੁਲੀਸ ਵਿੱਚ ਸ਼ਨੀਵਾਰ ਨੂੰ ਵੱਡਾ ਫੇਰਬਦਲ ਕਰਦਿਆਂ ਸ਼ਹਿਰ ਦੇ 14 ਥਾਣਿਆਂ ਦੇ ਐਸਐਚਓਜ਼ ਸਮੇਤ 29 ਇੰਸਪੈਕਟਰਾਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਗਏ ਹਨ। ਜਾਰੀ ਕੀਤੀ ਤਬਾਦਲਾ ਸੂਚੀ ਵਿੱਚ ਕੁਝ ਐਸਐਚਓਜ਼ ਨੂੰ ਦੂਜੇ ਥਾਣੇ ਦਾ ਚਾਰਜ ਦਿੱਤਾ ਗਿਆ ਹੈ, ਜਦੋਂ ਕਿ ਕਈ ਨਵੇਂ ਇੰਸਪੈਕਟਰਾਂ ਨੂੰ ਥਾਣੇ ਦੇ ਐਸਐਚਓ ਦਾ ਚਾਰਜ ਦਿੱਤਾ ਗਿਆ ਹੈ।














