ਆਮ ਤੌਰ ‘ਤੇ ਜ਼ਿਆਦਾਤਰ ਲੋਕ ਆਪਣੇ ਵਧਦੇ ਭਾਰ ਤੋਂ ਪ੍ਰੇਸ਼ਾਨ ਰਹਿੰਦੇ ਹਨ ਅਤੇ ਇਸ ਨੂੰ ਘੱਟ ਕਰਨ ਦੀ ਹਰ ਕੋਸ਼ਿਸ਼ ਕਰਦੇ ਹਨ। ਪਰ ਕੁਝ ਲੋਕ ਅਜਿਹੇ ਵੀ ਹਨ ਜੋ ਆਪਣਾ ਭਾਰ ਵਧਣ ਤੋਂ ਪ੍ਰੇਸ਼ਾਨ ਰਹਿੰਦੇ ਹਨ। ਕੀ ਤੁਸੀਂ ਵੀ ਉਨ੍ਹਾਂ ਲੋਕਾਂ ਵਿੱਚੋਂ ਇੱਕ ਹੋ ਜੋ ਆਪਣਾ ਭਾਰ ਵਧਾਉਣਾ ਚਾਹੁੰਦੇ ਹਨ ਅਤੇ ਇਸਦੇ ਲਈ ਹਰ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰਦੇ-ਕਰਦੇ ਥੱਕ ਜਾਂਦੇ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਭਾਰ ਵਧਾਉਣ ਦਾ ਬਹੁਤ ਹੀ ਆਸਾਨ ਤਰੀਕਾ ਦੱਸਣ ਜਾ ਰਹੇ ਹਾਂ।
ਅੰਬ ਗਰਮੀਆਂ ‘ਚ ਭਾਰ ਵਧਾਉਣ ‘ਚ ਮਦਦਗਾਰ ਹੁੰਦਾ ਹੈ
ਅੰਬਾਂ ਨੂੰ ਛੋਟੇ-ਛੋਟੇ ਟੁਕੜਿਆਂ ‘ਚ ਕੱਟ ਲਓ। ਅੰਬ ਦੇ ਛੋਟੇ-ਛੋਟੇ ਟੁਕੜਿਆਂ ਨੂੰ ਇਕ ਗਲਾਸ ਦੁੱਧ ਵਿਚ ਪਾ ਕੇ ਘੋਲ ਲਓ ਅਤੇ ਇਕ-ਇਕ ਟੁਕੜੇ ਨੂੰ ਚਮਚ ਨਾਲ ਖਾਓ। ਇਹ ਮੈਂਗੋ ਸ਼ੇਕ ਤੋਂ ਵੱਖਰਾ ਹੈ ਅਤੇ ਸਿਹਤਮੰਦ ਤਰੀਕੇ ਨਾਲ ਤੁਹਾਡਾ ਭਾਰ ਵਧਾਏਗਾ। ਬਸ ਧਿਆਨ ਰੱਖੋ ਕਿ ਜੋ ਅੰਬ ਤੁਸੀਂ ਵਰਤ ਰਹੇ ਹੋ, ਉਹ ਕੁਦਰਤੀ ਤੌਰ ‘ਤੇ ਪੱਕੇ ਹੋਣੇ ਚਾਹੀਦੇ ਹਨ ਨਾ ਕਿ ਰਸਾਇਣਕ ਤੌਰ ‘ਤੇ ਪੱਕੇ ਹੋਏ। ਦੂਜੇ ਪਾਸੇ ਜੋ ਲੋਕ ਗਰਮੀਆਂ ‘ਚ ਭਾਰ ਘੱਟ ਕਰਨਾ ਚਾਹੁੰਦੇ ਹਨ, ਜੇਕਰ ਉਹ ਸਿਰਫ ਅੰਬ ਖਾ ਲੈਣ ਤਾਂ ਉਨ੍ਹਾਂ ਦੀ ਇਹ ਇੱਛਾ ਪੂਰੀ ਹੋ ਜਾਵੇਗੀ।












