ਨਵੀਂ ਦਿੱਲੀ, 13 ਜਨਵਰੀ 2022 – ਯੂਪੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਲਗਾਤਾਰ ਝਟਕਾ ਲੱਗ ਰਿਹਾ ਹੈ। ਮੰਤਰੀ ਸਵਾਮੀ ਪ੍ਰਸਾਦ ਮੌਰਿਆ, ਜੰਗਲਾਤ ਮੰਤਰੀ ਦਾਰਾ ਸਿੰਘ ਤੋਂ ਬਾਅਦ ਹੁਣ ਸ਼ਿਕੋਹਾਬਾਦ ਦੇ ਵਿਧਾਇਕ ਮੁਕੇਸ਼ ਸ਼ਰਮਾ ਨੇ ਭਾਜਪਾ ਛੱਡ ਦਿੱਤੀ ਹੈ। ਇਸ ਤਰ੍ਹਾਂ ਕਈ ਲੋਕਾਂ ਦੇ ਭਾਜਪਾ ਤੋਂ ਸਪਾ ‘ਚ ਸ਼ਾਮਲ ਹੋਣ ਦੇ ਲਗਾਤਾਰ ਸੰਕੇਤ ਮਿਲ ਰਹੇ ਹਨ।
ਉਸ ਤੋਂ ਬਾਅਦ ਵੀਰਵਾਰ ਨੂੰ ਦੋ ਹੋਰ ਜਾਣੀ ਕਿ ਤਿੰਨ ਅਸਤੀਫੇ ਆਏ ਹਨ। ਔਰਯਾ ਤੋਂ ਬਿਧੁਨਾ ਦੇ ਵਿਧਾਇਕ ਵਿਨੈ ਸ਼ਾਕਿਆ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਨਾਲ ਹੀ ਅਤੇ ਆਯੂਸ਼ ਮੰਤਰੀ ਧਰਮ ਸਿੰਘ ਸੈਣੀ ਵੀ ਨੇ ਯੋਗੀ ਸਰਕਾਰ ਤੋਂ ਅਸਤੀਫਾ ਦੇ ਦਿੱਤਾ ਹੈ। ਬੁੱਧਵਾਰ ਨੂੰ ਹੀ ਵਿਨੈ ਸ਼ਾਕਿਆ ਨੇ ਭਾਜਪਾ ਛੱਡਣ ਦਾ ਐਲਾਨ ਕੀਤਾ ਸੀ। ਵਿਧਾਇਕ ਨੇ ਕਿਹਾ ਕਿ ਸਵਾਮੀ ਪ੍ਰਸਾਦ ਜਿੱਥੇ ਕਹਿਣਗੇ ਉੱਥੇ ਜਾਣਗੇ। ਯੂਪੀ ਭਾਜਪਾ ਵਿੱਚ ਹੁਣ ਤੱਕ 9 ਵਿਧਾਇਕ ਪਾਰਟੀ ਛੱਡ ਚੁੱਕੇ ਹਨ।
ਦੱਸ ਦੇਈਏ ਕਿ ਉੱਤਰ ਪ੍ਰਦੇਸ਼ (ਚੋਣ 2022 ਤੱਕ) ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਬਾਅਦ ਭਾਜਪਾ ਨੂੰ ਪਿਛਲੇ ਦੋ ਦਿਨਾਂ ਵਿੱਚ ਇੱਕ ਤੋਂ ਬਾਅਦ ਇੱਕ ਵੱਡੇ ਝਟਕੇ ਲੱਗੇ ਹਨ। ਹਾਲਾਂਕਿ ਇਸ ਦੌਰਾਨ ਕਾਂਗਰਸ ਦੇ ਇੱਕ ਵਿਧਾਇਕ ਅਤੇ ਸਪਾ ਦੇ ਇੱਕ ਵਿਧਾਇਕ ਵੀ ਭਾਜਪਾ ਵਿੱਚ ਸ਼ਾਮਲ ਹੋਏ ਹਨ।












