ਉੱਤਰੀ ਇਟਲੀ ਦੀ ਮੈਗਗਿਓਰ ਝੀਲ ‘ਤੇ ਸੈਲਾਨੀਆਂ ਦੀ ਕਿਸ਼ਤੀ ਪਲਟਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਬਚਾਅ ਟੀਮ ਮੁਤਾਬਕ ਘੰਟਿਆਂ ਤੱਕ ਚੱਲੇ ਇਸ ਆਪ੍ਰੇਸ਼ਨ ਤੋਂ ਬਾਅਦ ਕਰੀਬ 20 ਲੋਕਾਂ ਨੂੰ ਬਚਾਇਆ ਗਿਆ। ਇਸ ਕਿਸ਼ਤੀ ਵਿੱਚ 24 ਲੋਕ ਸਵਾਰ ਸਨ। ਮ੍ਰਿਤਕਾਂ ਦੀਆਂ ਲਾਸ਼ਾਂ ਐਤਵਾਰ ਨੂੰ ਝੀਲ ‘ਚੋ ਬਰਾਮਦ ਕੀਤੀਆਂ ਗਈਆਂ। ਫਾਇਰ ਡਿਪਾਰਟਮੈਂਟ ਵਿਜੀਲੀ ਡੇਲ ਫੁਓਕੋ ਦੁਆਰਾ ਕੀਤੇ ਗਏ ਟਵੀਟ ਦੇ ਅਨੁਸਾਰ, ਸੋਮਵਾਰ ਨੂੰ ਝੀਲ ਤੋਂ ਆਖਰੀ ਲਾਸ਼ ਬਰਾਮਦ ਕੀਤੀ ਗਈ। ਤੂਫਾਨ ਕਾਰਨ ਕਿਸ਼ਤੀ ਪਲਟ ਗਈ।
ਮੀਡੀਆ ਰਿਪੋਰਟਾਂ ਮੁਤਾਬਕ ਕਿਸ਼ਤੀ ਵਿੱਚ 24 ਲੋਕ ਸਵਾਰ ਸਨ। ਬਚਾਅ ਵਿਭਾਗ ਦੇ ਅਨੁਸਾਰ, ਬਚਾਅ ਕਾਰਜ ਦੌਰਾਨ 20 ਲੋਕਾਂ ਨੂੰ ਬਚਾਇਆ ਗਿਆ ਹੈ। ਝੀਲ ‘ਚ ਕਿਸ਼ਤੀ ਪਲਟਣ ਤੋਂ ਬਾਅਦ ਮੌਕੇ ‘ਤੇ ਬਚਾਅ ਲਈ ਗੋਤਾਖੋਰਾਂ ਨੂੰ ਤਾਇਨਾਤ ਕੀਤਾ ਗਿਆ ਅਤੇ ਹੈਲੀਕਾਪਟਰ ਦੀ ਵਰਤੋਂ ਵੀ ਕੀਤੀ ਗਈ। ਫਿਲਹਾਲ ਡੁੱਬੀ ਕਿਸ਼ਤੀ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਇਟਲੀ ਅਤੇ ਸਵਿਟਜ਼ਰਲੈਂਡ ਦੀ ਸਰਹੱਦ ਦੇ ਬਿਲਕੁਲ ਦੱਖਣ ਵੱਲ, ਇਟਲੀ ਦੀ ਦੂਜੀ ਸਭ ਤੋਂ ਵੱਡੀ ਝੀਲ ਹੈ।
----------- Advertisement -----------
ਇਟਲੀ: ਝੀਲ ‘ਚ ਸੈਲਾਨੀਆਂ ਨਾਲ ਭਰੀ ਕਿਸ਼ਤੀ ਪਲਟੀ, ਚਾਰ ਦੀ ਮੌ+ਤ
Published on
----------- Advertisement -----------
----------- Advertisement -----------












