June 28, 2026, 7:52 am
----------- Advertisement -----------
HomeNewsBreaking NewsAC ਖਰੀਦਣ ਦੀ ਕੋਈ ਲੋੜ ਨਹੀਂ, ਕਿਰਾਏ 'ਤੇ ਲਓ 1.5 ਟਨ AC...

AC ਖਰੀਦਣ ਦੀ ਕੋਈ ਲੋੜ ਨਹੀਂ, ਕਿਰਾਏ ‘ਤੇ ਲਓ 1.5 ਟਨ AC ਅਤੇ ਮੇਨਟੇਨੈਂਸ ਵੀ ਕੰਪਨੀ ਕਰੇਗੀ

Published on

----------- Advertisement -----------

ਨਵੀਂ ਦਿੱਲੀ, 10 ਜੂਨ 2023 – ਜੇਕਰ ਤੁਸੀਂ ਮਹਿੰਗੀ ਏਅਰ ਕੰਡੀਸ਼ਨ ਖਰੀਦਣ ਲਈ ਬਜਟ ਵਧਾਉਣ ਵਿੱਚ ਅਸਮਰੱਥ ਹੋ, ਤਾਂ ਤੁਹਾਨੂੰ ਹੁਣ ਚਿੰਤਾ ਕਰਨ ਦੀ ਲੋੜ ਨਹੀਂ ਹੈ। ਕਿਉਂਕਿ ਹੁਣ ਤੁਸੀਂ 1.5 ਟਨ AC ਕਿਰਾਏ ‘ਤੇ ਲੈ ਸਕਦੇ ਹੋ ਅਤੇ ਮੇਨਟੇਨੈਂਸ ਵੀ ਕੰਪਨੀ ਕਰੇਗੀ। ਨਵਾਂ AC ਖਰੀਦਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਇਸ ਦੇ ਦੋ ਕਾਰਨ ਅਸੀਂ ਥੋਨੂੰ ਦੱਸਦੇ ਹਾਂ।

ਪਹਿਲਾ ਕਾਰਨ ਇਹ ਹੈ ਕਿ ਅਗਲੇ 15 ਤੋਂ 20 ਦਿਨਾਂ ਦੇ ਅੰਦਰ ਮਾਨਸੂਨ ਪੂਰੇ ਦੇਸ਼ ਵਿੱਚ ਹਾਵੀ ਹੋ ਜਾਵੇਗਾ। ਮਹਿੰਗਾ ਏਸੀ ਖਰੀਦਣ ਦੀ ਬਜਾਏ ਤੁਸੀਂ ਕੂਲਰ ਦੀ ਮਦਦ ਨਾਲ ਹਲਕੀ ਗਰਮੀ ਦਾ ਸਾਹਮਣਾ ਆਸਾਨੀ ਨਾਲ ਕਰ ਸਕਦੇ ਹੋ। ਮੌਸਮ ਵਿਭਾਗ ਮੁਤਾਬਕ 1 ਜੂਨ ਤੋਂ ਦੇਸ਼ ਭਰ ‘ਚ ਕਈ ਥਾਵਾਂ ‘ਤੇ ਬਾਰਿਸ਼ ਸ਼ੁਰੂ ਹੋ ਜਾਵੇਗੀ।

ਦੂਜਾ ਕਾਰਨ ਇਹ ਹੈ ਕਿ ਕਈ ਕੰਪਨੀਆਂ ਨੇ ਹੁਣ ਏਅਰ ਕੰਡੀਸ਼ਨਰ ਕਿਰਾਏ ‘ਤੇ ਦੇਣਾ ਸ਼ੁਰੂ ਕਰ ਦਿੱਤਾ ਹੈ, ਜਿਸ ਕਾਰਨ ਲੋਕ ਗਰਮੀਆਂ ‘ਚ ਏਅਰ ਕੰਡੀਸ਼ਨਰ ਖਰੀਦਣ ਦੀ ਬਜਾਏ ਸਸਤੇ ਭਾਅ ‘ਤੇ AC ਕਿਰਾਏ ‘ਤੇ ਲੈ ਕੇ ਹੀ ਕੰਮ ਚਲਾ ਸਕਦੇ ਹਨ।

Rentpelelo.com ਵੈੱਬਸਾਈਟ ਦੇ ਮੁਤਾਬਕ, ਤੁਸੀਂ ਸਿਰਫ਼ ₹541 ਦੇ ਮਹੀਨਾਵਾਰ ਚਾਰਜ ‘ਤੇ 1.5 ਟਨ ਏਅਰ ਕੰਡੀਸ਼ਨ ਲੈ ਸਕਦੇ ਹੋ। ਇਹ ਕਿਸੇ ਵੀ ਤਰੀਕੇ ਨਾਲ ਤੁਹਾਡੀਆਂ ਆਉਣ ਵਾਲੀਆਂ EMIs ਤੋਂ ਘੱਟ ਹੋਵੇਗੀ।

ਸਕਿਓਰਿਟੀ ਡਿਪਾਜ਼ਿਟ ਦਾ ਭੁਗਤਾਨ ਕਰਨਾ ਹੋਵੇਗਾ ਕੰਪਨੀ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ, ਕਿਰਾਏ ‘ਤੇ ਏਅਰ ਕੰਡੀਸ਼ਨ ਲੈਣ ਲਈ ਤੁਹਾਨੂੰ ਘੱਟੋ-ਘੱਟ 6500 ਰੁਪਏ ਦੀ ਸਕਿਓਰਿਟੀ ਡਿਪਾਜ਼ਿਟ ਦੇਣੀ ਹੋਵੇਗੀ।

ਇਸ ਦੀ ਸਭ ਤੋਂ ਚੰਗੀ ਗੱਲ ਇਹ ਹੈ ਕਿ ਕੰਪਨੀ ਨਾ ਸਿਰਫ ਤੁਹਾਡੀ ਏਅਰ ਕੰਡੀਸ਼ਨ ਕਿਰਾਏ ‘ਤੇ ਦੇਵੇਗੀ ਬਲਕਿ ਇਸਦੀ ਮੇਨਟੇਨੈਂਸ ਵੀ ਦਾ ਵੀ ਧਿਆਨ ਰੱਖੇਗੀ। ਕੰਪਨੀ ਇਸ ਨੂੰ ਤੁਹਾਡੇ ਘਰ ‘ਤੇ ਲਾਵੇਗੀ ਅਤੇ ਤੁਸੀਂ ਜਦੋਂ ਚਾਹੋ ਕੰਪਨੀ ਨੂੰ ਵਾਪਸ ਕਰ ਸਕਦੇ ਹੋ। ਵਾਪਸੀ ਵੇਲੇ, ਕੰਪਨੀ ਏਅਰ ਕੰਡੀਸ਼ਨ ਦੀ ਸਥਿਤੀ ਦੇ ਅਧਾਰ ‘ਤੇ ਤੁਹਾਡੀ ਸਕਿਓਰਿਟੀ ਜਮ੍ਹਾਂ ਰਕਮ ਵਾਪਸ ਕਰ ਦੇਵੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅੰਤਰਰਾਸ਼ਟਰੀ ਨਸ਼ਾ ਰੋਕਥਾਮ ਦਿਵਸ ਮੌਕੇ ਯੂਐਨਓਡੀਸੀ ਅਤੇ ਪੰਜਾਬ ਜੇਲ੍ਹ ਵਿਭਾਗ ਨੇ ਨਸ਼ਾ, ਐਚਆਈਵੀ ਅਤੇ ਜੇਲ੍ਹਾਂ ‘ਚ ਕੈਦੀਆਂ ਦੀ ਸਿਹਤ ‘ਤੇ ਵਿਚਾਰ-ਵਟਾਂਦਰਾ ਕੀਤਾ

ਚੰਡੀਗੜ੍ਹ/ਲੁਧਿਆਣਾ, 27 ਜੂਨ: ਜੇਲ੍ਹਾਂ ਵਿੱਚ ਬੰਦ ਕੈਦੀਆਂ ਨੂੰ ਬਿਹਤਰ ਸਿਹਤ ਸਹੂਲਤਾਂ ਅਤੇ ਮੁੜ ਵਸੇਬਾ ਸੇਵਾਵਾਂ...

ਕੇਤਨ ਕਤਲ ਕੇਸ ਦੇ ਕ੍ਰਿਕਟ ਨਾਲ ਜੁੜੇ ਤਾਰ, ਸਿਆ ਦੇ ਭਰਾ ਸਾਹਿਲ ਦਾ ਕਰੀਬੀ ਹੈ ਚੇਤਨ; ਇੱਕੋ ਟੀਮ ਲਈ ਖੇਡਦੇ ਸਨ ਦੋਵੇਂ

ਮਹਾਰਾਸ਼ਟਰ ਦੇ ਪੁਣੇ ਦੇ ਕਿਲ੍ਹੇ ਵਿੱਚ ਹੋਏ ਸਨਸਨੀਖੇਜ਼ ਕਤਲ ਕੇਸ ਦੀ ਜਾਂਚ ਵਿੱਚ ਹੁਣ...

ਜਾਰਜੀਆ ਦੀ ਸੰਸਦ ‘ਚ PM ਦੇ ਭਾਸ਼ਣ ਦੌਰਾਨ ਆਪਸ ‘ਚ ਭਿੜੇ ਸੰਸਦ ਮੈਂਬਰ, ਜੰਮ ਕੇ ਚੱਲੇ ਲੱਤਾਂ-ਮੁੱਕੇ

ਜਾਰਜੀਆ ਦੇ ਪ੍ਰਧਾਨ ਮੰਤਰੀ ਇਰਾਕਲੀ ਕੋਬਾਖਿਦਜ਼ੇ ਸ਼ੁੱਕਰਵਾਰ ਨੂੰ ਸੰਸਦ ਵਿੱਚ ਆਪਣਾ ਸਾਲਾਨਾ ਸੰਬੋਧਨ ਦੇ...

ਧਾਰਮਿਕ ਸਤਿਕਾਰ ਬਣਾਈ ਰੱਖਣ ਲਈ PBI ਦਾ ਵੱਡਾ ਫੈਸਲਾ!

ਪੰਜਾਬ ਬਿਊਰੋ ਆਫ ਇੰਵੈਸਟੀਗੇਸ਼ਨ (ਪੀਬੀਆਈ) ਨੇ ਬੇਅਦਬੀ ਨਾਲ ਜੁੜੇ ਮਾਮਲਿਆਂ ਦੀ ਜਾਂਚ ਲਈ 22...

Uttarakhand ‘ਚ ਸਿੱਖਾਂ ਨੂੰ ਮਿਲੀ ਧਮਕੀ ‘ਤੇ ਅਕਾਲ ਤਖ਼ਤ ਸਖ਼ਤ: SGPC ਨੂੰ ਆਸ਼ੀਸ਼ ਨੇਗੀ ਖ਼ਿਲਾਫ਼ ਕਾਨੂੰਨੀ ਕਾਰਵਾਈ ਦੇ ਦਿੱਤੇ ਨਿਰਦੇਸ਼

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਉਤਰਾਖੰਡ...

ਧੜੇਬੰਦੀ ਖ਼ਤਮ ਕਰੋ, ਪਿੰਡਾਂ ਨੂੰ ਨਸ਼ਾ ਮੁਕਤ, ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਖੁਸ਼ਹਾਲ ਬਣਾਓ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਪਟਿਆਲਾ; 26 ਜੂਨ 2026:*ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਰਪੰਚਾਂ ਨੂੰ...