July 1, 2026, 2:11 am
----------- Advertisement -----------
HomeNewsLatest Newsਪਟਿਆਲਾ ਪੁਲਿਸ ਵੱਲੋਂ ਲੋੜੀਂਦਾ ਗੈਂਗਸਟਰ 2 ਪਿਸਟਲਾਂ, 32 ਬੋਰ, 10 ਕਾਰਤੂਸ ਸਮੇਤ...

ਪਟਿਆਲਾ ਪੁਲਿਸ ਵੱਲੋਂ ਲੋੜੀਂਦਾ ਗੈਂਗਸਟਰ 2 ਪਿਸਟਲਾਂ, 32 ਬੋਰ, 10 ਕਾਰਤੂਸ ਸਮੇਤ ਕਾਬੂ

Published on

----------- Advertisement -----------

ਵਰੁਣ ਸ਼ਰਮਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਪਟਿਆਲਾ ਪੁਲਿਸ ਨੇ ਅਪਰਾਧਕ ਅਨਸਰਾਂ ਭਗੋੜੇ ਗੈਂਗਸਟਰਾਂ ਵਗੈਰਾ ਨੂੰ ਗ੍ਰਿਫਤਾਰ ਕਰਨ ਦੀ ਸਪੈਸਲ ਮੁਹਿੰਮ ਚਲਾਈ ਹੋਈ ਹੈ, ਜਿਸ ਦੇ ਤਹਿਤ ਹਰਬੀਰ ਸਿੰਘ ਅਟਵਾਲ ਪੀ.ਪੀ.ਐਸ, ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ, ਸੁਖਅਮ੍ਰਿਤ ਸਿੰਘ ਰੰਧਾਵਾ ਪੀ.ਪੀ.ਐਸ. ਉਪ ਕਪਤਾਨ ਪੁਲਿਸ ਡਿਟੈਕਟਿਵ ਪਟਿਆਲਾ ਅਤੇ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ.ਪਟਿਆਲਾ ਦੀ ਸਮੁੱਚੀ ਟੀਮ ਵੱਲੋਂ ਕਈ ਇਰਾਦਾ ਕਤਲ ਅਪਰਾਧਿਕ ਮਾਮਲਿਆਂ ਵਿੱਚ ਕਰੀਬ 3 ਸਾਲਾਂ ਤੋਂ ਭਗੌੜੇ ਗੈਂਗਸਟਰ ਗੁਰਵਿੰਦਰ ਸਿੰਘ ਉਰਫ ਗੋਲੀ ਸ਼ੇਰਗਿੱਲ ਪੁੱਤਰ ਅਮਰੀਕ ਸਿੰਘ ਵਾਸੀ ਗਲੀ ਨੰਬਰ 09 ਵਾਰਡ ਨੰਬਰ 08 ਬਾਬਾ ਬੰਦਾ ਸਿੰਘ ਬਹਾਦਰ ਕਲੋਨੀ ਬਨੂੰੜ ਜਿਲਾ ਐਸ.ਏ.ਐਸ ਨਗਰ (ਮੋਹਾਲੀ) ਹਾਲ ਦੋਹਾਨ ਕਲੋਲੀ ਬੈਕ ਸਾਇਡ ਗਗਨ ਫੈਕਟਰੀ ਰਾਜਪੁਰਾ ਜਿਲ੍ਹਾ ਪਟਿਆਲਾ ਨੂੰ ਗ੍ਰਿਫਤਾਰ ਕਰਕੇ ਇਸ ਪਾਸੇ 2 ਪਿਸਟਲ .32 ਸਮੇਤ 10 ਰੌਦ ਦੇ ਬਰਾਮਦ ਕਰਨ ਦੀ ਸਫਲਤਾ ਹਾਸਲ ਕੀਤੀ ਗਈ ਹੈ |

ਗ੍ਰਿਫਤਾਰੀ ਅਤੇ ਬਰਾਮਦਗੀ : ਜਿੰਨ੍ਹਾ ਨੇ ਅੱਗੇ ਸੰਖੇਪ ਵਿੱਚ ਦੱਸਿਆ ਕਿ ਸੀ.ਆਈ.ਏ ਪਟਿਆਲਾ ਦੀ ਪੁਲਿਸ ਪਾਰਟੀ ਨੇ ਦੇਵੀਗੜ੍ਹ ਪਟਿਆਲਾ ਮੇਨ ਰੋਡ ਗੁਪਤ ਸੂਚਨਾ ਦੇ ਅਧਾਰ ਪਰ ਗੁਰਵਿੰਦਰ ਸਿੰਘ ਉਰਫ ਗੋਲਡੀ ਸ਼ੇਰਗਿੱਲ ਮੁਕੱਦਮਾ ਨੰਬਰ 49 ਮਿਤੀ 18/06/2023 ਅਧ 25 Sub section (7) & (8) Arms Act 1959 ਥਾਣਾ ਸਨੌਰ ਜ਼ਿਲ੍ਹਾ ਪਟਿਆਲਾ ਦਰਜ ਕੀਤਾ ਜਿਸ ਨੂੰ ਮਿਤੀ 19.06.2023 ਨੂੰ ਪਟਿਆਲਾ ਦੇਵੀਗੜ੍ਹ ਰੋਡ ਨੇੜੇ ਜੋੜੀਆਂ ਸੜਕਾਂ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਪਾਸੋਂ ਨੂੰ 2 ਪਿਸਟਲ 32 ਬੋਰ ਸਮੇਤ 10 ਰੌਦ ਬਰਾਮਦ ਹੋਏ ਹਨ।

ਅਪਰਾਧਿਕ ਪਿਛੋਕੜ : ਐਸ.ਐਸ.ਪੀ. ਪਟਿਆਲਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਗੁਰਵਿੰਦਰ ਸਿੰਘ ਉਰਫ ਗੋਲਡੀ ਸ਼ੇਰਗਿੱਲ ਉਕਤ ਦਾ ਅਪਰਧਿਕ ਪਿਛੋਕੜ ਹੈ ਜਿਸਦੇ ਖਿਲਾਫ ਇਰਾਦਾ ਕਤਲ,ਆਰਮਜ ਐਕਟ ਅਤੇ ਹੋਰ ਜੁਰਮਾ ਤਹਿਤ ਅੱਧੀ ਦਰਜਨ ਤੋਂ ਵੱਧ ਮੁਕੱਦਮੇ ਦਰਜ ਹਨ, ਇਸ ਦੇ ਖਿਲਾਫ ਸਾਲ 2015 ਤੋਂ ਲੈਕੇ ਹੁਣ ਤੱਕ 7 ਮੁਕੱਦਮੇਂ ਰਾਜਪੁਰਾ, ਬਨੂੰੜ,ਰੋਪੜ, ਮੋਹਾਲੀ ਅਤੇ ਪੰਚਕੂਲਾ ਦੇ ਵੱਖ-ਵੱਖ ਥਾਣਿਆਂ ਵਿੱਚ ਦਰਜ ਹਨ ਜਿੰਨ੍ਹਾ ਵਿੱਚ ਗ੍ਰਿਫਤਾਰ ਹੋਕਰ ਇਹ ਪਟਿਆਲਾ, ਰੋਪੜ ਅਤੇ ਅੰਬਾਲਾ ਜੇਲ ਵਿੱਚ ਬੰਦ ਰਿਹਾ ਹੈ, ਇਹ ਲੋਰੈਂਸ ਬਿਸਨੋਈ ਗੈਂਗ ਦੇ ਦੀਪਕ ਪੂੰਡੀਰ, ਦੀਪਕ ਟੀਨੂੰ ਅਤੇ ਸੰਪਤ ਨੇਹਰਾ ਦਾ ਕਰੀਬ ਸਾਥੀ ਰਿਹਾ ਹੈ ਅਤੇ ਇੰਨ੍ਹਾਂ ਦੇ ਐਟੀ ਦੇਵਿੰਦਰ ਬੰਬੀਹਾਂ ਗਰੁੱਪ ਦੇ ਭੁਪਿੰਦਰ ਸਿੰਘ ਉਰਫ ਭੂਪੀ ਰਾਣਾ ਦੇ ਪਿੰਡ ਜੋਧਪੁਰ ਥਾਣਾ ਚੰਡੇਸਰਾਂ, ਸਾਲ 2019 ਵਿੱਚ ਫਾਇਰਿੰਗ ਦੇ ਮਾਮਲੇ ਵਿੱਚ ਵੀ ਸ਼ਾਮਲ ਰਿਹਾ ਹੈ।ਗੁਰਵਿੰਦਰ ਸਿੰਘ ਗੋਲਡੀ ਸੇਰਗਿੱਲ ਸਤੰਬਰ 2020 ਵਿੱਚ ਜੇਲ ਵਿੱਚੋਂ ਬਾਹਰ ਆ ਜਾਣ ਤੋਂ ਬਾਅਦ ਸਾਰੇ ਕੇਸਾਂ ਵਿੱਚ ਅਦਾਲਤ ਵਿੱਚ ਗੈਰ ਹਾਜਰ ਚੱਲਿਆ ਆ ਰਿਹਾ ਸੀ ਤੇ ਇਸ ਦੀ ਪੁੱਛਗਿੱਛ ਤੇ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਸਮੇਂ ਦੌਰਾਨ 7-8 ਮਹੀਨੇ ਇਹ ਦੁਬਈ ਸਰਬੀਆਂ ਵੀ ਚਲਾ ਗਿਆ ਸੀ ਪਰ ਪਾਸਪੋਰਟ ਦੀ ਕਿਸੇ ਦਿੱਕਤ ਕਰਕੇ ਫਿਰ ਵਾਪਸ ਭਾਰਤ ਆ ਗਿਆ ਸੀ । ਇਹ ਕਈ ਕੇਸਾਂ ਵਿੱਚ ਮਾਨਯੋਗ ਅਦਾਲਤਾਂ ਵੱਲੋਂ ਭਗੌੜਾ ਕਰਾਰ ਦਿੱਤਾ ਗਿਆ ਸੀ।ਜਿਸ ਕਰਕੇ ਪਟਿਅਲਾ ਪੁਲਿਸ ਇਸ ਦੀ ਕਾਫੀ ਸਮੇਂ ਤੋਂ ਤਲਾਸ ਕਰ ਰਹੀ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਦੇ ਤੇਜ਼ ਵਿਕਾਸ ਤੋਂ ਘਬਰਾਏ ਵਿਰੋਧੀ ਮੈਨੂੰ ਰੋਕਣ ਲਈ ਸਾਜ਼ਿਸ਼ਾਂ ਘੜ ਰਹੇ ਹਨ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਬਰਨਾਲਾ; 30 ਜੂਨ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਪੰਜਾਬ ਔਰਤਾਂ ਲਈ...

ਮੰਡੀ ਗੋਬਿੰਦਗੜ੍ਹ ‘ਚ ਫੈਲੀ ਸਨਸਨੀ! ਦੀਵਾਨ ਬੈੱਡ ‘ਚ ਲੁਕਾ ਕੇ ਲਿਜਾਈ ਜਾ ਰਹੀ ਸੀ ਮਹਿਲਾ ਦੀ ਦੇਹ

ਮੰਡੀ ਗੋਬਿੰਦਗੜ੍ਹ ਦੀ ਗਊਸ਼ਾਲਾ ਰੋਡ ‘ਤੇ ਸੋਮਵਾਰ ਦੇਰ ਰਾਤ ਨੂੰ ਉਸ ਵੇਲੇ ਸਨਸਨੀ ਫੈਲ...

PU ਚੰਡੀਗੜ੍ਹ ‘ਚ ਬੁੱਧਵਾਰ ਰਹੇਗਾ ਵਾਹਨ-ਮੁਕਤ ਦਿਵਸ, ਮੁਫ਼ਤ ਸ਼ਟਲ ਬੱਸਾਂ ਤੇ ਈ-ਰਿਕਸ਼ਾ ਤੋਂ ਮਿਲੇਗੀ ਸੁਵਿਧਾ

ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ ਕੈਂਪਸ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਅਤੇ ਈਂਧਨ ਬਚਾਉਣ ਲਈ ਪ੍ਰਸ਼ਾਸਨ...

220 ਫੁੱਟ ਡੂੰਘੇ ਬੋਰਵੈੱਲ ’ਚ ਡਿੱਗਿਆ ਬੱਚਾ, NDRF ਤੇ ਫ਼ੌਜ ਦੇ ਜਵਾਨਾਂ ਵੱਲੋਂ ਰਾਹਤ ਤੇ ਬਚਾਅ ਕਾਰਜ ਜਾਰੀ

ਹਰਿਆਣਾ ਦੇ ਅੰਬਾਲਾ ਸ਼ਹਿਰ ਦੇ ਨੇੜੇ ਧਨੌੜਾ ਪਿੰਡ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ...

ਪਾਕਿਸਤਾਨ ਵਿੱਚ 125 ਸਾਲ ਪੁਰਾਣਾ ਗੁਰਦੁਆਰਾ ਢਾਹਿਆ, ਗੁੰਬਦ ਢਾਹੁਣ ਮਗਰੋਂ ਸਿੱਖ ਵਿੱਚ ਭਾਰ ਰੋਸ

ਪਾਕਿਸਤਾਨ ਦੇ ਪੰਜਾਬ ਵਿੱਚ ਗੁਰਦੁਆਰਿਆਂ ਨੂੰ ਢਾਹੁਣ ਦਾ ਸਿਲਸਿਲਾ ਬੇਰੋਕ ਜਾਰੀ ਹੈ। ਪਿਛਲੇ ਸ਼ੁੱਕਰਵਾਰ...

ਯੂਰਪ ’ਚ ਤੋੜਿਆ ਗਰਮੀ ਨੇ ਰਿਕਾਰਡ-ਫਰਾਂਸ ’ਚ 1300 ਮੌਤਾਂ

ਯੂਰਪ ਇਸ ਸਮੇਂ ਰਿਕਾਰਡ ਤੋੜ ਗਰਮੀ ਦੀ ਮਾਰ ਝੱਲ ਰਿਹਾ ਹੈ। ਦੱਖਣ-ਪੱਛਮੀ ਯੂਰਪ ਤੋਂ...