ਸੀਐਮ ਭਗਵੰਤ ਮਾਨ ਅੱਜ ਸੰਗਰੂਰ ਦਾ ਦੌਰਾ ਕਰਨਗੇ। ਇਥੇ ਅੱਜ ਮੁੱਖ ਮੰਤਰੀ ਮਾਨ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਜ਼ਿਲ੍ਹਾ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਜਾਵੇਗਾ। ਦੱਸ ਦੇਈਏ ਕਿ 112.74 ਲੱਖ ਰੁਪਏ ਦੀ ਲਾਗਤ ਨਾਲ ਲਾਇਬ੍ਰੇਰੀ ਦਾ ਨਵੀਨੀਕਰਨ ਕੀਤਾ ਗਿਆ ਸੀ। ਜਿਸ ਤੋਂ ਬਾਅਦ ਲਾਇਬ੍ਰੇਰੀ ਨੂੰ ਨਵੀਂ ਅਤੇ ਆਧੁਨਿਕ ਦਿੱਖ ਦਿੱਤੀ ਗਈ।
2022-23 ਵਿੱਚ ਮੁੱਖ ਮੰਤਰੀ ਨੇ ਆਪਣੇ ਅਖਤਿਆਰੀ ਕੋਟੇ ਵਿੱਚੋਂ ਫੰਡ ਜਾਰੀ ਕੀਤੇ ਸਨ। ਲਾਇਬ੍ਰੇਰੀ ਵਿੱਚ 200 ਤੋਂ 225 ਵਿਦਿਆਰਥੀਆਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ। ਲਾਇਬ੍ਰੇਰੀ ਵਿੱਚ ਏਅਰ ਕੰਡੀਸ਼ਨਿੰਗ, ਕੰਪਿਊਟਰ ਸੈਕਸ਼ਨ, ਆਰ.ਓ ਵਾਟਰ ਸਪਲਾਈ ਤੋਂ ਇਲਾਵਾ ਨਵੇਂ ਪਖਾਨੇ, ਅਤੇ ਲੈਂਡਸਕੇਪਿੰਗ ਦਾ ਕੰਮ ਵੀ ਕਰਵਾਇਆ ਗਿਆ ਹੈ।
----------- Advertisement -----------
ਅੱਜ ਸੰਗਰੂਰ ਦੌਰੇ ‘ਤੇ ਮੁੱਖ ਮੰਤਰੀ ਮਾਨ, ਬਾਬਾ ਬੰਦਾ ਸਿੰਘ ਬਹਾਦਰ ਜ਼ਿਲ੍ਹਾ ਲਾਇਬ੍ਰੇਰੀ ਦਾ ਕਰਨਗੇ ਉਦਘਾਟਨ
Published on
----------- Advertisement -----------
----------- Advertisement -----------












