ਹਰਨਾਜ਼ ਸੰਧੂ ਨੇ 70ਵਾਂ ਮਿਸ ਯੂਨੀਵਰਸ 2021 ਦਾ ਖਿਤਾਬ ਜਿੱਤ ਕੇ ਦੇਸ਼ ਲਈ ਇਤਿਹਾਸ ਰਚਿਆ ਹੈ। ਜ਼ਿਕਰਯੋਗ ਹੈ ਕਿ 21 ਸਾਲ ਬਾਅਦ ਮਿਸ ਯੂਨੀਵਰਸ ਦਾ ਖਿਤਾਬ ਭਾਰਤ ਦੀ ਝੋਲੀ ‘ਚ ਆਇਆ ਹੈ। ਇਸ ਮੁਕਾਬਲੇ ਵਿੱਚ 21 ਸਾਲਾ ਹਰਨਾਜ਼ ਨੇ 80 ਮੁਕਾਬਲੇਬਾਜ਼ਾਂ ਨੂੰ ਹਰਾਇਆ। ਉਸ ਨੂੰ 2020 ਦੀ ਮਿਸ ਯੂਨੀਵਰਸ ਮੈਕਸੀਕੋ ਦੀ ਐਂਡਰੀਆ ਮੇਜ਼ਾ ਨੇ ਤਾਜ ਪਹਿਨਾਇਆ ਸੀ। ਦੱਸ ਦਈਏ ਕਿ ਦੇਸ਼ ਲਈ ਮਿਸ ਯੂਨੀਵਰਸ 2021 ਦਾ ਤਾਜ ਜਿੱਤਣ ਵਾਲੀ ਹਰਨਾਜ਼ ਸੰਧੂ ਹੁਣ ਇੱਕ ਸਾਲ ਲਈ ਨਿਊਯਾਰਕ ਵਿੱਚ ਰਹਿਣਗੇ। ਇੱਥੇ ਰਹਿ ਕੇ ਹਰਨਾਜ਼ ਸੰਧੂ ਸੰਸਥਾ ਦੇ ਆਪਣੇ ਟੀਚਿਆਂ ਅਤੇ ਉਦੇਸ਼ਾਂ ਦੀ ਪੂਰਤੀ ਲਈ ਕੰਮ ਕਰੇਗੀ।

ਹਾਲ ਹੀ ‘ਚ ਹਰਨਾਜ਼ ਸੰਧੂ ਦਾ ਨਿਊਯਾਰਕ ‘ਚ ਘੁੰਮਣ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਮਿਸ ਯੂਨੀਵਰਸ ਹਰਨਾਜ਼ ਸੰਧੂ ਨੇ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਤਾਜ਼ਾ ਵੀਡੀਓ ਅਪਲੋਡ ਕੀਤੀ ਹੈ। ਇਸ ਵੀਡੀਓ ਨੂੰ ਦੇਖ ਕੇ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧ ਰਹੀ ਹੈ। ਦਰਅਸਲ ਇਸ ਵੀਡੀਓ ‘ਚ ਹਰਨਾਜ਼ ਸੰਧੂ ਨਿਊਯਾਰਕ ਦੀਆਂ ਸੜਕਾਂ ‘ਤੇ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ।
https://www.instagram.com/p/CYpq35qBnbB/?utm_source=ig_embed&utm_campaign=embed_video_watch_again
ਇਸ ਵੀਡੀਓ ਲੁੱਕ ‘ਚ ਹਰਨਾਜ਼ ਨੇ ਕੋਬਾਲਟ ਬਲੂ ਕਲਰ ਦਾ ਲੰਬਾ ਕੋਟ ਪਾਇਆ ਹੋਇਆ ਹੈ ਅਤੇ ਨਾਲ ਹੀ ਬੇਰੀ ਕੈਪ ਵੀ ਪਾਈ ਹੋਈ ਹੈ। ਕੋਟ ‘ਤੇ ਕਾਲਾ ਫਰ ਕਾਲਰ ਉਸ ਦੇ ਸਟਾਈਲ ਨੂੰ ਵਧਾ ਰਿਹਾ ਹੈ। ਆਪਣੇ ਇਸ ਵਿੰਟਰ ਲੁਕ ਦੇ ਨਾਲ ਹਰਨਾਜ਼ ਦੇ ਖੁੱਲ੍ਹੇ ਵਾਲ, ਕਾਲੇ ਚਸ਼ਮੇ ਅਤੇ ਚਿਹਰੇ ‘ਤੇ ਪਿਆਰੀ ਮੁਸਕਰਾਹਟ ਉਸਦੀ ਸੁੰਦਰਤਾ ਨੂੰ ਵਧਾ ਰਹੀ ਹੈ। ਇਸ ਵੀਡੀਓ ਵਿੱਚ ਹਰਨਾਜ਼ ਸੰਧੂ ਦੇ ਸਟਾਈਲਿਸ਼ ਲੁੱਕ ਦੇ ਨਾਲ-ਨਾਲ ਉਨ੍ਹਾਂ ਦੇ ਚਿਹਰੇ ਦੀ ਮਾਸੂਮ ਮੁਸਕਰਾਹਟ ਕਿਸੇ ਨੂੰ ਵੀ ਆਪਣਾ ਦੀਵਾਨਾ ਬਣਾ ਸਕਦੀ ਹੈ। ਹਰਨਾਜ਼ ਸੰਧੂ ਦੀ ਇਸ ਵੀਡੀਓ ‘ਤੇ ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਦੀਆਂ ਜਬਰਦਸਤ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ।











