ਅਫਗਾਨਿਸਤਾਨ ਦੀ ਹਕੂਮਤ ‘ਤੇ ਕਬਜ਼ਾ ਕਰਨ ਵਾਲੇ ਤਾਲਿਬਾਨ ਨੇ ਦੇਸ਼ ਦੇ ਸਾਰੇ ਬਿਊਟੀ ਪਾਰਲਰ ਬੰਦ ਕਰਨ ਦਾ ਹੁਕਮ ਜਾਰੀ ਕੀਤਾ ਹੈ। ਬਿਊਟੀ ਪਾਰਲਰ ਚਲਾਉਣ ਵਾਲੀਆਂ ਔਰਤਾਂ ਨੂੰ ਇੱਕ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ। ਹਾਲਾਂਕਿ ਇਸ ਪਾਬੰਦੀ ਦਾ ਕਾਰਨ ਨਹੀਂ ਦੱਸਿਆ ਗਿਆ ਹੈ।
ਤਾਲਿਬਾਨ ਦੇ ਗ੍ਰਹਿ ਮੰਤਰਾਲੇ ਨੇ ਬਿਊਟੀ ਪਾਰਲਰ ‘ਤੇ ਪਾਬੰਦੀ ਲਗਾਉਣ ਦੇ ਹੁਕਮ ਦੀ ਪੁਸ਼ਟੀ ਕੀਤੀ ਹੈ। ਅਫਗਾਨਿਸਤਾਨ ਵਿੱਚ ਹਜ਼ਾਰਾਂ ਬਿਊਟੀ ਪਾਰਲਰ ਹਨ। ਇਨ੍ਹਾਂ ਦੀ ਮਲਕੀਅਤ ਸਿਰਫ਼ ਔਰਤਾਂ ਕੋਲ ਹੈ। ਇਸ ਫ਼ਰਮਾਨ ਨਾਲ ਇਨ੍ਹਾਂ ਔਰਤਾਂ ਦਾ ਰੁਜ਼ਗਾਰ ਖੋਹ ਲਿਆ ਜਾਵੇਗਾ। ਜ਼ਿਆਦਾਤਰ ਪਾਰਲਰ ਘਰਾਂ ਵਿੱਚ ਔਰਤਾਂ ਵੱਲੋਂ ਖੋਲ੍ਹੇ ਗਏ ਸਨ ਅਤੇ ਇੱਥੇ ਕਿਸੇ ਵੀ ਮਰਦ ਦੇ ਦਾਖ਼ਲੇ ‘ਤੇ ਸਖ਼ਤ ਪਾਬੰਦੀ ਸੀ।
ਹੈਰਾਨੀ ਦੀ ਗੱਲ ਹੈ ਕਿ ਤਾਲਿਬਾਨ ਸਰਕਾਰ ਨੇ ਅਜੇ ਤੱਕ ਬਿਊਟੀ ਪਾਰਲਰ ਨੂੰ ਬੰਦ ਕਰਨ ਦੇ ਫੈਸਲੇ ਦਾ ਕਾਰਨ ਨਹੀਂ ਦੱਸਿਆ ਹੈ। ਜਦੋਂ ਨਿਊਜ਼ ਏਜੰਸੀ ਨੇ ਇਸ ਬਾਰੇ ਸਵਾਲ ਕੀਤਾ ਤਾਂ ਤਾਲਿਬਾਨ ਦੀ ਤਰਫੋਂ ਕਿਹਾ ਗਿਆ- ਇਕ ਮਹੀਨਾ ਲੰਘਣ ਦਿਓ, ਕਾਰਨ ਉਸ ਤੋਂ ਬਾਅਦ ਹੀ ਦੱਸਿਆ ਜਾਵੇਗਾ।
----------- Advertisement -----------
ਅਫਗਾਨਿਸਤਾਨ ‘ਚ ਔਰਤਾਂ ਦੇ ਬਿਊਟੀ ਪਾਰਲਰ ‘ਤੇ ਲਗਾਈ ਗਈ ਪਾਬੰਦੀ
Published on
----------- Advertisement -----------
----------- Advertisement -----------












