ਬੰਗਲਾਦੇਸ਼ ਦੇ ਕਪਤਾਨ ਅਤੇ ਓਪਨਿੰਗ ਬੱਲੇਬਾਜ਼ ਤਮੀਮ ਇਕਬਾਲ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਉਨ੍ਹਾਂ ਨੇ ਵੀਰਵਾਰ ਨੂੰ ਚਟੋਗਰਾਮ ‘ਚ ਪ੍ਰੈੱਸ ਕਾਨਫਰੰਸ ‘ਚ ਸੰਨਿਆਸ ਲੈਣ ਦਾ ਐਲਾਨ ਕੀਤਾ। ਕੈਮਰੇ ਦੇ ਸਾਹਮਣੇ ਐਲਾਨ ਕਰਦੇ ਸਮੇਂ ਉਨ੍ਹਾਂ ਦੀਆਂ ਅੱਖਾਂ ‘ਚੋਂ ਹੰਝੂ ਨਿਕਲ ਆਏ। 34 ਸਾਲਾ ਤਮੀਮ ਨੇ ਬੰਗਲਾਦੇਸ਼ ਲਈ ਤਿੰਨੋਂ ਫਾਰਮੈਟਾਂ ਵਿੱਚ ਸੈਂਕੜੇ ਬਣਾਏ, ਜਿਸ ਨਾਲ ਟੀਮ ਲਈ ਉਸ ਦੇ ਕੁੱਲ 25 ਅੰਤਰਰਾਸ਼ਟਰੀ ਸੈਂਕੜੇ ਹੋ ਗਏ।
ਤਮੀਮ ਦੀ ਕਪਤਾਨੀ ‘ਚ ਬੰਗਲਾਦੇਸ਼ ਨੇ ਬੁੱਧਵਾਰ ਨੂੰ ਅਫਗਾਨਿਸਤਾਨ ਖਿਲਾਫ 3 ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੈਚ ਖੇਡਿਆ। ਟੀਮ ਨੂੰ ਅਫਗਾਨਿਸਤਾਨ ਨੇ ਮੀਂਹ ਕਾਰਨ ਹੋਏ ਮੈਚ ਵਿੱਚ 17 ਦੌੜਾਂ ਨਾਲ ਹਰਾਇਆ ਸੀ। ਤਮੀਮ ਇਸ ਮੈਚ ‘ਚ 21 ਗੇਂਦਾਂ ਖੇਡ ਕੇ ਸਿਰਫ 13 ਦੌੜਾਂ ਹੀ ਬਣਾ ਸਕੇ। ਮੈਚ ‘ਚ ਹਾਰ ਤੋਂ ਬਾਅਦ ਤਮੀਮ ਨੇ ਪ੍ਰੈੱਸ ਕਾਨਫਰੰਸ ਕੀਤੀ। ਸੰਨਿਆਸ ਦਾ ਐਲਾਨ ਕਰਦਿਆਂ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਨਿਕਲ ਆਏ। ਉਨ੍ਹਾਂ ਨੇ ਕਿਹਾ ਕਿ ‘ਅਫਗਾਨਿਸਤਾਨ ਦੇ ਖਿਲਾਫ ਕੱਲ੍ਹ ਦਾ ਮੈਚ ਮੇਰਾ ਆਖਰੀ ਅੰਤਰਰਾਸ਼ਟਰੀ ਮੈਚ ਸੀ।
ਸੰਨਿਆਸ ਦਾ ਐਲਾਨ ਕਰਦੇ ਹੋਏ ਤਮੀਮ ਨੇ ਕਿਹਾ, ‘ਮੇਰੇ ਲਈ ਇਹੀ ਅੰਤ ਹੈ। ਮੈਂ ਹਮੇਸ਼ਾ ਆਪਣਾ ਸਰਵਸ੍ਰੇਸ਼ਠ ਦਿੱਤਾ ਹੈ ਅਤੇ ਹੁਣ ਤੋਂ ਮੈਂ ਸੰਨਿਆਸ ਲੈਣ ਦਾ ਐਲਾਨ ਕਰਦਾ ਹਾਂ। ਮੈਂ ਇਹ ਫੈਸਲਾ ਅਚਾਨਕ ਨਹੀਂ ਲਿਆ, ਮੈਂ ਕਈ ਦਿਨਾਂ ਤੋਂ ਇਸ ਬਾਰੇ ਸੋਚ ਰਿਹਾ ਸੀ। ਮੈਂ ਕਾਰਨ ਨਹੀਂ ਦੱਸਣਾ ਚਾਹੁੰਦਾ ਪਰ ਮੈਂ ਆਪਣੇ ਪਰਿਵਾਰ ਨਾਲ ਗੱਲ ਕਰਨ ਤੋਂ ਬਾਅਦ ਹੀ ਇਹ ਕਦਮ ਚੁੱਕਿਆ।”
----------- Advertisement -----------
ਬੰਗਲਾਦੇਸ਼ ਕਪਤਾਨ ਤਮੀਮ ਇਕਬਾਲ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ
Published on
----------- Advertisement -----------
----------- Advertisement -----------












