ਅੰਮ੍ਰਿਤਸਰ ‘ਚ ਬੈਂਕ ਦੇ ਬਾਹਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ‘ਚ ਦੋ ਨੌਜਵਾਨ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਮੌਕੇ ਤੋਂ ਲੋਕਾਂ ਦੇ ਬਿਆਨ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਪੁਲਸ ਜ਼ਖਮੀਆਂ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਕਰੇਗੀ।
ਜਾਣਕਾਰੀ ਅਨੁਸਾਰ ਇਹ ਘਟਨਾ ਅੰਮ੍ਰਿਤਸਰ ਦੇ ਮਜੀਠ ਮੰਡੀ ਇਲਾਕੇ ‘ਚ ਜੇ ਐਂਡ ਕੇ ਬੈਂਕ ਦੇ ਬਾਹਰ ਵਾਪਰੀ। ਬੈਂਕ ਦੇ ਸੁਰੱਖਿਆ ਕਰਮਚਾਰੀਆਂ ਨੇ ਦੱਸਿਆ ਕਿ ਦੁਪਹਿਰ ਸਮੇਂ ਬੈਂਕ ਦੇ ਅੰਦਰ ਹਰ ਕੋਈ ਆਪਣੇ ਕੰਮ ਵਿੱਚ ਰੁੱਝਿਆ ਹੋਇਆ ਸੀ। ਉਦੋਂ ਅਚਾਨਕ ਬੈਂਕ ਦੇ ਬਾਹਰ ਗੋਲੀਬਾਰੀ ਦੀ ਆਵਾਜ਼ ਸੁਣਾਈ ਦਿੱਤੀ। ਸਟਾਫ਼ ਤੁਰੰਤ ਬਾਹਰ ਭੱਜਿਆ ਅਤੇ ਦੇਖਿਆ ਕਿ ਦੋ ਨੌਜਵਾਨਾਂ ਦੇ ਸਿਰਾਂ ਵਿੱਚੋਂ ਖੂਨ ਵਹਿ ਰਿਹਾ ਸੀ ਅਤੇ ਹੇਠਾਂ ਪਏ ਸਨ। ਇਸ ਤੋਂ ਬਾਅਦ ਨਕਾਬਪੋਸ਼ ਬਾਈਕ ‘ਤੇ ਉੱਥੋਂ ਫਰਾਰ ਹੋ ਗਏ।
ਘਟਨਾ ਤੋਂ ਬਾਅਦ ਏਡੀਸੀਪੀ ਸਿਟੀ-1 ਮਹਿਤਾਬ ਸਿੰਘ ਮਜੀਠ ਮੰਡੀ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਇਹ ਘਟਨਾ ਲੁੱਟ ਦੀ ਹੈ ਜਾਂ ਦੁਸ਼ਮਣੀ ਦੀ। ਬੈਂਕ ਮੁਲਾਜ਼ਮਾਂ ਦੇ ਬਿਆਨ ਲਏ ਗਏ ਹਨ। ਜ਼ਖਮੀ ਫਿਲਹਾਲ ਹਸਪਤਾਲ ‘ਚ ਭਰਤੀ ਹਨ। ਜਿਵੇਂ ਹੀ ਉਹ ਬਿਆਨ ਦੇਣ ਦੀ ਸਥਿਤੀ ਵਿੱਚ ਹੋਣਗੇ, ਉਨ੍ਹਾਂ ਦੇ ਬਿਆਨ ਦਰਜ ਕਰਕੇ ਮਾਮਲਾ ਦਰਜ ਕੀਤਾ ਜਾਵੇਗਾ।
----------- Advertisement -----------
ਅੰਮ੍ਰਿਤਸਰ ‘ਚ ਬੈਂਕ ਦੇ ਬਾਹਰ ਚੱਲੀਆਂ ਗੋ+ਲੀਆਂ, 2 ਨੌਜਵਾਨ ਜ਼ਖਮੀ
Published on
----------- Advertisement -----------
----------- Advertisement -----------












