ਪੰਜਾਬ ਵਿੱਚ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪਟਿਆਲਾ ‘ਚ ਵੱਡੀ ਨਦੀ ‘ਚ 13 ਸਾਲਾ ਲੜਕਾ ਰੁੜ੍ਹ ਗਿਆ। ਦੱਸਿਆ ਜਾ ਰਿਹਾ ਹੈ ਕਿ ਉਹ ਰਾਜਪੁਰ ਰੋਡ ‘ਤੇ ਘੋੜੀ ਵਾਲਾ ਪੁਲ ਵਿਖੇ ਸੈਲਫੀ ਲੈ ਰਿਹਾ ਸੀ। ਇਸ ਦੌਰਾਨ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਤੇਜ਼ ਵਹਾਅ ‘ਚ ਰੁੜ੍ਹ ਗਿਆ। ਲਗਭਗ 3 ਘੰਟੇ ਦੀ ਮੁਸ਼ਕਤ ਮਗਰੋਂ ਗੋਤਾਖੋਰਾਂ ਵਲੋਂ ਅਯੂਬ ਦੀ ਲਾਸ਼ ਨੂੰ ਲੱਭ ਲਿਆ ਗਿਆ ਜਿਸਨੂੰ ਪੁਲਸ ਵਲੋਂ ਆਪਣੇ ਕਬਜ਼ੇ ਵਿਚ ਲੈ ਲਿਆ ਗਿਆ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਲੈ ਜਾਇਆ ਗਿਆ ਹੈ।
ਇਸ ਤੋਂ ਪਹਿਲਾਂ ਫਿਰੋਜ਼ਪੁਰ ‘ਚ ਸਤਲੁਜ ਦੇ ਤੇਜ਼ ਵਹਾਅ ‘ਚ ਇਕ ਨੌਜਵਾਨ ਲੋਕਾਂ ਦੇ ਸਾਹਮਣੇ ਰੁੜ੍ਹ ਗਿਆ ਸੀ। ਹਰ ਕੋਈ ਉਸ ਦੀ ਵੀਡੀਓ ਬਣਾਉਂਦਾ ਰਿਹਾ ਪਰ ਕਿਸੇ ਨੇ ਵੀ ਉਸ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਜਾਣਕਾਰੀ ਅਨੁਸਾਰ ਜਗਦੀਸ਼ ਸਿੰਘ ਪੁੱਤਰ ਵੀਰ ਸਿੰਘ ਜੋ ਕਿ ਪਿੰਡ ਨੌ ਬਹਿਰਾਮ ਸ਼ੇਰ ਸਿੰਘ ਦਾ ਰਹਿਣ ਵਾਲਾ ਸੀ। ਕੰਮ ਤੋਂ ਬਾਅਦ ਜਦੋਂ ਉਹ ਘਰ ਵਾਪਸ ਆ ਰਿਹਾ ਸੀ ਤਾਂ ਸੜਕ ’ਤੇ ਚੱਲ ਰਹੇ ਤੇਜ਼ ਪਾਣੀ ਦੇ ਵਹਾਅ ਕਾਰਨ ਨੌਜਵਾਨ ਦੇਖਦੇ ਹੀ ਦੇਖਦੇ ਦਰਿਆ ਵਿਚ ਰੁੜ੍ਹ ਗਿਆ। ਉੱਥੇ ਖੜ੍ਹੇ ਮੌਜੂਦ ਲੋਕਾਂ ਨੇ ਪਾਣੀ ਵਿਚ ਡੁੱਬਦੇ ਨੌਜਵਾਨ ਦੀ ਵੀਡੀਓ ਬਣਾ ਲਈ। ਦੱਸ ਦਈਏ ਕਿ ਅੱਜ ਦੂਸਰੇ ਦਿਨ ਨੌਜਵਾਨ ਦੀ ਲਾਸ਼ ਮਿਲੀ ਗਈ ਹੈ ਤੇ ਲਾਸ਼ ਨੂੰ ਪੁਲਸ ਵੱਲੋ ਕਬਜ਼ੇ ’ਚ ਲੈ ਕੇ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਲਈ ਭੇਜ ਦਿੱਤਾ।
----------- Advertisement -----------
ਪਟਿਆਲਾ ਦੀ ਵੱਡੀ ਨਦੀ ‘ਚ ਰੁੜ੍ਹਿਆ ਨੌਜਵਾਨ
Published on
----------- Advertisement -----------
----------- Advertisement -----------












