August 27, 2026, 9:18 pm
----------- Advertisement -----------
HomeNewsLatest Newsਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ 2.25 ਕਰੋੜ ਰੁਪਏ ਦੀ ਲਾਗਤ ਨਾਲ...

ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ 2.25 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਵਾਲੇ ਚਾਰ ਬਹੁਮੰਤਵੀ ਖੇਡ ਪਾਰਕਾਂ ਦਾ ਨੀਂਹ ਪੱਥਰ ਰੱਖਿਆ

Published on

----------- Advertisement -----------

ਚੰਡੀਗੜ੍ਹ, 22 ਜੁਲਾਈ: ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਮਕਸਦ ਨਾਲ ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਅੱਜ ਹਲਕਾ ਪੱਟੀ ਦੇ ਵੱਖ-ਵੱਖ ਪਿੰਡਾਂ ਵਿੱਚ ਕਰੀਬ 2 ਕਰੋੜ 25 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਚਾਰ ਬਹੁ-ਮੰਤਵੀ ਖੇਡ ਪਾਰਕਾਂ ਦਾ ਨੀਂਹ ਪੱਥਰ ਰੱਖਿਆ ਗਿਆ।

ਪੱਟੀ ਹਲਕੇ ਦੇ ਪਿੰਡ ਕੋਟ ਬੁੱਢਾ ਵਿਖੇ 65 ਲੱਖ ਰੁਪਏ, ਸਭਰਾ ਵਿਖੇ 35 ਲੱਖ ਰੁਪਏ, ਪ੍ਰਿੰਗੜੀ ਵਿਖੇ 70 ਲੱਖ ਰੁਪਏ ਅਤੇ ਪਿੰਡ ਰੱਤਾ ਗੁੱਦਾ ਵਿਖੇ 40 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਬਹੁ-ਮੰਤਵੀ ਖੇਡ ਪਾਰਕਾਂ ਦਾ ਨੀਂਹ ਪੱਥਰ ਰੱਖਣ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਪੱਟੀ ਹਲਕੇ ਅੰਦਰ 40 ਹੋਰ ਬਹੁ-ਮੰਤਵੀ ਖੇਡ ਪਾਰਕ ਬਣਾਏ ਜਾਣਗੇ, ਜਿਨ੍ਹਾਂ ਵਿੱਚ ਖੇਡ ਕੇ ਨੌਜਵਾਨ ਪੀੜ੍ਹੀ ਆਪਣੇ ਪਿੰਡ, ਹਲਕੇ ਅਤੇ ਸੂਬੇ ਦਾ ਨਾਮ ਰੌਸ਼ਨ ਕਰੇਗੀ।

ਕੈਬਨਿਟ ਮੰਤਰੀ ਭੁੱਲਰ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਸੋਚ ਹੈ ਕਿ ਚੰਗੇ ਖੇਡ ਮੈਦਾਨ ਬਣਾ ਕੇ ਨੌਜਵਾਨਾਂ ਦੇ ਤੰਦਰੁਸਤ ਸਰੀਰ ਅਤੇ ਚੰਗਾ ਖੇਡ ਹੁਨਰ ਯਕੀਨੀ ਬਣਾਇਆ ਜਾਵੇ ਤਾਂ ਜੋ ਸੂਬੇ ਦੇ ਨੌਜਵਾਨਾਂ ਆਪਣੀ ਜ਼ਿੰਦਗੀ ਵਿਚ ਕਾਮਯਾਬੀ ਹਾਸਿਲ ਕਰ ਸਕਣ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵਲੋਂ ਪੰਜਾਬ ਅੰਦਰ ਨਸ਼ਿਆਂ ਦਾ ਛੇਵਾਂ ਦਰਿਆ ਵਹਾਇਆ ਗਿਆ, ਜਿਸ ਦੇ ਖ਼ਾਤਮੇ ਲਈ ਸਾਡੀ ਸਰਕਾਰ ਉਚੇਚੇ ਯਤਨ ਕਰ ਰਹੀ ਹੈ। ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਹਿੜਵਾਲ, ਚੇਅਰਮੈਨ ਦਿਲਬਾਗ ਸਿੰਘ, ਵਰਿੰਦਰਜੀਤ ਸਿੰਘ ਕਾਲੇਕੇ ਹੀਰਾ ਭੁੱਲਰ, ਗੁਰਬਿੰਦਰ ਸਿੰਘ ਕਾਲੇਕੇ ਅਤੇ ਗੁਰਪਿੰਦਰ ਸਿੰਘ ਉਪਲ ਆਦਿ ਹਾਜ਼ਰ ਸਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕੂੜੇ ਦੀ ਫੋਟੋ ਭੇਜੋ, ਪੰਜਾਬ ਸਰਕਾਰ ਕਰਾਏਗੀ ਸਫਾਈ! 29 ਤਰੀਕ ਤੋਂ ਮਿਸ਼ਨ ਕਲੀਨ ਫੇਜ਼-2 ਸ਼ੁਰੂ

ਪੰਜਾਬ ਸਰਕਾਰ 29 ਅਗਸਤ ਨੂੰ ਮਿਸ਼ਨ ਕਲੀਨ ਦੇ ਦੂਜੇ ਪੜਾਅ ਦੀ ਸ਼ੁਰੂਆਤ ਕਰੇਗੀ। ਇਸ...

ਬੱਚਿਆਂ ਲਈ Meta ਦੀ ਸਖ਼ਤੀ! Instagram-Facebook ’ਤੇ ਲੱਗਣਗੀਆਂ ਨਵੀਆਂ ਪਾਬੰਦੀਆਂ

ਅਮਰੀਕਾ ਵਿੱਚ ਕਿਸ਼ੋਰਾਂ ਦੀ ਸੋਸ਼ਲ ਮੀਡੀਆ ਵਰਤੋਂ ਨੂੰ ਲੈ ਕੇ Meta ਵੱਲੋਂ ਵੱਡੇ ਬਦਲਾਅ...

ਬਿਜਲੀ ਖਪਤਕਾਰਾਂ ਲਈ ਵੱਡੀ ਰਾਹਤ, PSPCL ਨੇ ਜਾਰੀ ਕੀਤੇ ਹੈਲਪਲਾਈਨ ਨੰਬਰ

ਗਲਤ ਜਾਂ ਜ਼ਿਆਦਾ ਬਿਜਲੀ ਬਿੱਲਾਂ ਤੋਂ ਪਰੇਸ਼ਾਨ ਪੰਜਾਬ ਦੇ ਖਪਤਕਾਰਾਂ ਲਈ ਰਾਹਤ ਦੀ ਖ਼ਬਰ...

AAP ਪੰਜਾਬ ਨੇ ਜਸਵੀਰ ਸਿੰਘ ਗੜ੍ਹੀ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਸ੍ਰੀ ਚਮਕੌਰ ਸਾਹਿਬ ਤੋਂ ਹਲਕਾ ਇੰਚਾਰਜ ਕੀਤਾ ਨਿਯੁਕਤ

ਆਮ ਆਦਮੀ ਪਾਰਟੀ ਨੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚਮਕੌਰ ਸਾਹਿਬ...

ਰੂਹ ਕੰਬਾਊ ਹਾਦਸਾ : ਨੈਸ਼ਨਲ ਹਾਈਵੇਅ ‘ਤੇ ਬੱਸ ਨੇ ਆਟੋ ਨੂੰ ਮਾਰੀ ਜ਼ਬਰਦਸਤ ਟੱਕਰ, ਇੱਕ ਹੀ ਪਿੰਡ ਦੇ 7 ਲੋਕਾਂ ਦੀ ਮੌਤ

ਆਂਧਰਾ ਪ੍ਰਦੇਸ਼ ਦੇ ਪਲਨਾਡੂ ਜ਼ਿਲ੍ਹੇ 'ਚ ਅੱਜ ਵੀਰਵਾਰ, 27 ਅਗਸਤ ਦੀ ਸਵੇਰ ਨੂੰ ਇੱਕ...

USA ‘ਚ ਪ੍ਰੇਮਿਕਾ ਦਾ ਬੇਰਹਿਮੀ ਨਾਲ ਕਤਲ ਕਰਕੇ ਆਗਰਾ ‘ਚ ਲੁਕਿਆ ਸੀ ਕਾਤਲ, ਸੂਟਕੇਸ ‘ਚੋਂ ਮਿਲੀ ਸੀ ਲਾਸ਼

ਅਮਰੀਕਾ ਦੇ ਮੈਰੀਲੈਂਡ ’ਚ ਆਪਣੀ ਸਾਬਕਾ ਪ੍ਰੇਮਿਕਾ ਨਿਕਿਤਾ ਗੋਦੀਸ਼ਾਲਾ ਦੇ ਕਤਲ ਦੇ ਮਾਮਲੇ ’ਚ...

ਥਾਣਾ ਮੁਖੀ ਵਲੋਂ ਇੰਟਰਨੈੱਟ ਮੀਡੀਆ ’ਤੇ ਪਾਈ ਵੀਡੀਓ ਪੈ ਸਕਦੀ ਹੈ ਮਹਿੰਗੀ, ਯੂਥ ਕਾਂਗਰਸ ਆਗੂ ਨੇ ਕੀਤੀ ਸ਼ਿਕਾਇਤ

ਕਮਿਸ਼ਨਰੇਟ ਪੁਲਿਸ ਦੇ ਥਾਣਾ ਡਵੀਜ਼ਨ ਨੰਬਰ-5 ਦੇ ਇੰਚਾਰਜ ਯਾਦਵਿੰਦਰ ਸਿੰਘ ਰਾਣਾ ਵਲੋਂ ਇੰਟਰਨੈੱਟ ਮੀਡੀਆ...

ਨੇਹਾ ਕਤਲਕਾਂਡ: ਪਤੀ ਦੀ ਗਰਲਫ੍ਰੈਂਡ ਦੀ ਚੈਟ ਮਿਲੀ, ਬੇਬੀ-ਸ਼ੋਨਾ ਤੇ ਗੁਪਤ ਮੁਲਾਕਾਤਾਂ ਦੀ ਗੱਲ, ਸਤਪਾਲ ਦੇ ਪਤੀ ਨੇ ਕੀਤੇ ਖੁਲਾਸੇ

ਜਲੰਧਰ ਦੇ ਲੈਕਚਰਾਰ ਨੇਹਾ ਕਤਲਕਾਂਡ ਦੀ ਜਾਂਚ ਦੌਰਾਨ ਪੁਲਿਸ ਨੂੰ ਮੁਲਜ਼ਮ ਉਮੰਗ ਬੱਸੀ ਤੇ...

ਨੇਪਾਲ ‘ਚ ਆਏ ਹੜ੍ਹਾਂ ‘ਚ ਹੁਣ ਤੱਕ 160 ਤੋਂ ਵੱਧ ਲੋਕਾਂ ਦੀ ਮੌਤ, 133 ਭਾਰਤੀਆਂ ਸਣੇ 750 ਲੋਕ ਲਾਪਤਾ

ਨੇਪਾਲ ਤਿੱਬਤ-ਬਾਰਡਰ ‘ਤੇ ਅਚਾਨਕ ਆਏ ਹੜ੍ਹ ਵਿਚ 168 ਲੋਕਾਂ ਦੀ ਮੌਤ ਹੋ ਗਈ। ਨੇਪਾਲ...