ਮੋਗਾ 27 ਜੁਲਾਈ ( ਬਲਜੀਤ ਮਰਵਾਹਾ)- ਮਣੀਪੁਰ ਵਿੱਚ ਜੋ ਕੁੱਝ ਵੀ ਵਾਪਰਿਆ ਹੈ ਅੱਤ ਦੁੱਖਦਾਈ ਹੈ ਪਰ ਕਾਗਰਸ ਵਰਗੀ ਪਾਰਟੀ ਨੂੰ ਪਹਿਲੇ ਆਪ ਸ਼ਰਮਸਾਰ ਹੋਣਾ ਚਾਹੀਦਾ ਏ, ਇਹਨਾਂ ਵਿਚਾਰਾ ਦਾ ਪ੍ਰਗਟਾਵਾ ਸ੍ਰੌਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਜਰਨਲ ਸਕੱਤਰ ਕਰਨੈਲ ਸਿੰਘ ਪੀਰਮੁਹੰਮਦ ਨੇ ਜਾਰੀ ਬਿਆਨ ਵਿੱਚ ਕੀਤਾ । ਉਹਨਾਂ ਕਿਹਾ ਕਿ ਕਾਂਗਰਸ ਨੇ ਨਵੰਬਰ 1984 ਵਿੱਚ ਇਸੇ ਤਰਾ ਸਿੱਖ ਬੀਬੀਆ ਨਾਲ ਦਰਦਿੰਗੀ ਭਰਿਆ ਕਹਿਰ ਢਾਹਿਆ
ਅਜਿਹੀਆ ਕਰੂਰਤਾ ਜਾਂ ਜੁਲਮ ਸ਼ਾਇਦ ਉਨਾਂ ਹਮਲਾਵਰਾਂ ਨੇ ਵੀ ਨਾਂ ਕੀਤਾ ਹੋਵੇ ਜਿੰਨਾਂ ਨੇ ਸਦੀਆਂ ਪਹਿਲਾਂ ਭਾਰਤ ‘ਤੇ ਹਮਲੇ ਕੀਤੇ ਸੀ।ਪਰ ਅੱਜ ਅਜਾਦ ਤੇ ਲੋਕਤੰਤਰੀ ਦੇਸ਼ ਵਿੱਚ ਅਜਿਹੇ ਘਿਨੌਣੇ ਅਪਰਾਧ ਨੇ ਸਭ ਨੂੰ ਦੁੱਖ ਪਹੁੰਚਾਇਆ ਹੈ ਅਤੇ ਸ਼ਰਮਸ਼ਾਰ ਕੀਤਾ ਹੈ।
ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਇਸ ਜੁਲਮੀ ਵਰਤਾਰੇ ਬਾਰੇ ਦੁਨੀਆਂ ਦੇ ਸਭ ਤੋਂ ਵੱਡੇ ਕਹਿਰ ਦਾ ਗਾਂਧੀ ਪਰਿਵਾਰ ਨੂੰ ਸ਼ਾਇਦ ਚੇਤਾ ਹੀ ਭੁੱਲ ਗਿਆ ਹੈ।ਸ਼ਾਇਦ ਉਸ ਵੇਲੇ ਦੀ ਕਾਂਗਰਸ ‘ਚੋਂ ਬਹੁਤ ਸਾਰਿਆਂ ਨੇ ਇਸ ਕਹਿਰ ਉੱਤੇ ਖੁਸ਼ੀ ਵੀ ਮਨਾਈ ਹੋਵੇ।ਨਵੰਬਰ 1984 ਵਿੱਚ ਰਾਜੀਵ ਗਾਂਧੀ ਅਤੇ ਕਾਂਗਰਸੀਆਂ ਵੱਲੋਂ ਹਜਾਰਾਂ ਸਿੱਖ ਬੀਬੀਆਂ ਨੂੰ ਨੰਗਿਆਂ ਕਰਕੇ ਘੁਮਾਇਆ ਗਿਆ ਸੀ ਤੇ ਚਿੱਟੇ ਦਿਨ ਉਨਾਂ ਨਾਲ ਬਲਾਤਕਾਰ ਕੀਤੇ ਗਏ ਸੀ। ਉਨਾਂ ਦੇ ਪਰਿਵਾਰਾਂ ਦੇ ਮਰਦ ਮੈਂਬਰਾਂ ਦੇ ਗਲਾਂ ਵਿੱਚ ਟਾਇਰ ਪਾ ਪਾ ਕੇ ਜਿੰਦਾ ਸਾੜ ਦਿੱਤਾ ਗਿਆ ਸੀ। ਉਹ ਦੁਖਿਆਰੀਆਂ ਵਿਧਵਾਵਾਂ ਅੱਜ ਵੀ ਦਿੱਲੀ ਦੀ ਵਿਧਵਾ ਕਲੋਨੀ ‘ਚ ਜ਼ਿੰਦਗੀ ਪੂਰੀ ਕਰ ਰਹੀਆਂ ,ਉਸ ਸਮੇਂ ਦੇ ਰਾਜ ਨੇਤਾਵਾਂ ਦੇ,ਪੁਲਿਸ ਤੇ ਪ੍ਰਸਾਸ਼ਨ ਦੇ,ਜੁਡੀਸ਼ਰੀ ਆਦਿ ਦੇ ਵੱਡੇ ਹਿੱਸੇ ਨੇ ਸਭ ਕੁੱਝ ਆਪਣੇ ਅੱਖੀ ਇਹ ਭਿਆਨਕ ਕਹਿਰ ਦੇਖਿਆ ਸੀ ਪਰ ਉਸ ਸਮੇਂ ਦਿੱਲੀ ਅੰਦਰ ਸਿੱਖ ਬੀਬੀਆਂ ਨਾਲ ਹੋਈ ਦਰਿੰਦਗੀ ‘ਤੇ ਮੂਕ ਦਰਸ਼ਕ ਬਣੇ ਰਹੇ।
ਮਣੀਪੁਰ ਵਿੱਚ ਵਾਪਰੀ ਇਸ ਦਰਿੰਦਗੀ ਭਰੀ ਘਟਨਾ ਦਾ ਹਰ ਇੱਕ ਨੂੰ ਵਿਰੋਧ ਕਰਨਾ ਚਾਹੀਦਾ ਹੈ।ਪਰ ਸਿੱਖਾਂ ਦੀਆਂ ਧੀਆਂ ਭੈਣਾਂ ਦੀਆਂ ਇੱਜਤਾਂ ਨਾਲ ਖੇਡਣ, ਉਨਾਂ ਨਾਲ ਬਲਾਤਕਾਰ ਕਰਨ ਵਾਲੇ ਅਤੇ ਉਨਾਂ ਨੂੰ ਵਿਧਵਾ ਕਰਨ ਵਾਲੇ ਗਾਂਧੀ ਪਰਿਵਾਰ ਅਤੇ ਕਾਂਗਰਸੀਆਂ ਨੂੰ ਤਾਂ ਮਣੀਪੁਰ ਘਟਨਾ ਉੱਤੇ ਬੋਲਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ। ਉਹਨਾਂ ਕਾਂਗਰਸ ਦੀਆ ਪਾਰਟਨਰ ਬਣਨ ਜਾ ਰਹੀਆ ਪਾਰਟੀਆ ਦੇ ਨੇਤਾਵਾ ਨੂੰ ਵੀ ਸਵਾਲ ਕੀਤਾ ਕਿ ਉਹ ਕਾਗਰਸ ਨੂੰ ਕਿਉ ਨਹੀ ਸਵਾਲ ਕਰਦੇ ਕਿ ਜਗਦੀਸ਼ ਟਾਈਟਲਰ ਕਮਲ ਨਾਥ ਵਰਗੇ ਕਾਤਲਾ ਨੂੰ ਕਾਗਰਸ ਨੇ ਪਾਰਟੀ ਵਿੱਚ ਕਿਉ ਰੱਖਿਆ ਹੋਇਆ ਹੈ ।












