ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਦੇ ਪ੍ਰਧਾਨ ਨਰਿੰਦਰ ਬਤਰਾ ‘ਤੇ ਉਨ੍ਹਾਂ ਦੀ ਪਤਨੀ ਚੇਤਨਾ ਕੋਵਿਡ-19 ਜਾਂਚ ‘ਚ ਪਾਜ਼ੇਟਿਵ ਪਾਏ ਗਏ ਹਨ। ਨਰਿੰਦਰ ਬਤਰਾ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਚੇਤਨਾ ਤੇ ਮੈਂ ਅੱਜ 16 ਜਨਵਰੀ ਨੂੰ ਕੋਵਿਡ-19 ਪਾਜ਼ੇਟਿਵ ਆਏ ਹਾਂ, ਸਾਨੂੰ ਇਸ ਦਾ ਕੋਈ ਲੱਛਣ ਨਹੀਂ ਹੈ।

ਉਨ੍ਹਾਂ ਕਿਹਾ ਕੇ ਸਾਡੇ ਪਰਿਵਾਰ, ਦੋਸਤਾਂ ਤੇ ਸਾਥੀਆਂ ‘ਚੋਂ ਸਾਰੇ ਲੋਕ ਜੋ 14 ਜਨਵਰੀ ਤੋਂ ਸਾਡੇ ਸੰਪਰਕ ‘ਚ ਆਏ ਹੋਣ, ਉਨ੍ਹਾਂ ਤੋਂ ਬੇਨਤੀ ਹੈ ਕਿ ਉਹ ਖ਼ੁਦ ਦੀ ਜਾਂਚ ਕਰਵਾ ਲੈਣ। ਬਤਰਾ ਨੇ ਕਿਹਾ ਕਿ ਸਾਨੂੰ 22 ਜਨਵਰੀ ਤਕ ਇਕਾਂਤਵਾਸ ‘ਚ ਰਹਿਣ ਨੂੰ ਕਿਹਾ ਗਿਆ ਹੈ। ਅਸੀਂ ਫ਼ੋਨ ‘ਤੇ ਉਪਲੱਬਧ ਹਾਂ।












