ਗਾਇਕ ਜਸਬੀਰ ਜੱਸੀ ਦਾ ਨਵਾਂ ਗੀਤ ‘ਜੈਲਸ’ ਰਿਲੀਜ਼ ਹੋ ਗਿਆ ਹੈ। ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਜਸਬੀਰ ਨੇ ਆਪਣੀ ਆਵਾਜ਼ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਹੈ ਅਤੇ ਜਸਬੀਰ ਜੱਸੀ ਦੇ ਇਸ ਨਵੇਂ ਗੀਤ ਨੂੰ ਦਰਸ਼ਕਾਂ ਵੱਲੋ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸਲੀਮ-ਸੁਲੇਮਾਨ ਦੁਆਰਾ ਕੰਪੋਜ਼ ਕੀਤੇ ਇਸ ਗੀਤ ਨੂੰ ਸਿਰਫ਼ ਦੋ ਦਿਨਾਂ ਵਿੱਚ ਕਰੀਬ 10 ਲੱਖ ਵਿਊਜ਼ ਮਿਲ ਚੁੱਕੇ ਹਨ। ਇਸ ਵਿੱਚ ਜਸਬੀਰ ਤੋਂ ਇਲਾਵਾ ਕਿੰਜਲ ਦਵੇ ਨੇ ਵੀ ਆਪਣੀ ਆਵਾਜ਼ ਦਿੱਤੀ ਹੈ।ਇਸ ਗੀਤ ਦੇ ਬੋਲ ‘ਕੁਮਾਰ’ ਨੇ ਲਿਖੇ ਹਨ।

ਦੱਸ ਦਈਏ ਕਿ ਜਸਬੀਰ ਜੱਸੀ ਮੁੱਖ ਤੌਰ ‘ਤੇ ਪੰਜਾਬੀ ਇੰਡਸਟਰੀ ਵਿੱਚ ਇੱਕ ਜਾਣਿਆ-ਪਛਾਣਿਆ ਨਾਮ ਹੈ। ਉਸ ਦੇ ਗੀਤ ਪਾਰਟੀਆਂ ਵਿਚ ਬਹੁਤ ਵਜਾਏ ਜਾਂਦੇ ਹਨ। ਪੰਜਾਬੀ ਗਾਇਕ ਜਸਬੀਰ 1998 ‘ਚ ‘ਦਿਲ ਲੈ ਗਈ ਕੁੜੀ ਗੁਜਰਾਤ ਦੀ’ ਗੀਤ ਨਾਲ ਮਸ਼ਹੂਰ ਹੋਏ ਸਨ। ਇਸ ਤੋਂ ਬਾਅਦ ਵੀ ਉਨ੍ਹਾਂ ਦੇ ਕਈ ਮਸ਼ਹੂਰ ਗੀਤ ਆਏ। ਜੱਸੀ ਨੇ ਕਈ ਗੀਤਾਂ ਦੇ ਰੀਮੇਕ ਵੀ ਬਣਾਏ। ਇਸ ਤੋਂ ਇਲਾਵਾ ਫ਼ਿਲਮ ‘ਪਟਿਆਲਾ ਹਾਊਸ’ ‘ਚ ਉਨ੍ਹਾਂ ਦੇ ਗੀਤ ‘ਲੌਂਗ ਦਾ ਲਿਸ਼ਕਾਰਾ’ ਨੂੰ ਵੀ ਲੋਕਾਂ ਨੇ ਖੂਬ ਪਸੰਦ ਕੀਤਾ ਸੀ।











