ਪੰਜਾਬ ਦੀ ਫਰੀਦਕੋਟ ਕੇਂਦਰੀ ਜੇਲ੍ਹ ਵਿੱਚ ਮੋਬਾਈਲ ਫੋਨ ਦੀ ਵਰਤੋਂ ਨੂੰ ਰੋਕਣ ਲਈ ਮੁਹਿੰਮ ਚਲਾਈ ਜਾ ਰਹੀ ਹੈ। ਇਸ ਤਹਿਤ ਤਲਾਸ਼ੀ ਮੁਹਿੰਮ ਦੌਰਾਨ ਜੇਲ੍ਹ ਵਿੱਚੋਂ 3 ਮੋਬਾਈਲ ਫ਼ੋਨ, ਇੱਕ ਹੈੱਡ ਫ਼ੋਨ ਅਤੇ 2 ਸਿਮ ਕਾਰਡ ਬਰਾਮਦ ਹੋਏ ਹਨ। ਫਰੀਦਕੋਟ ਸਿਟੀ ਥਾਣੇ ਵਿੱਚ ਹਵਾਲਾਤੀ ਸਮੇਤ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਜੇਲ੍ਹ ਦੇ ਸਹਾਇਕ ਜੇਲ੍ਹ ਸੁਪਰਡੈਂਟ ਜਸਕਿੰਦਰ ਸਿੰਘ ਨੇ ਦੱਸਿਆ ਕਿ ਬਲਾਕ-ਡੀ ਦੀ ਬੈਰਕ ਨੰਬਰ 2, 4 ਅਤੇ 6 ਦੀ ਚੈਕਿੰਗ ਦੌਰਾਨ ਇੱਕ ਹੈੱਡ ਫ਼ੋਨ, 2 ਸਿਮ, ਇੱਕ ਟੱਚ ਫ਼ੋਨ ਬਰਾਮਦ ਹੋਇਆ। ਇਸ ਤੋਂ ਇਲਾਵਾ ਲਾਵਾਰਿਸ ਹਾਲਤ ਵਿਚ 2 ਕੀਪੈਡ ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ। ਫਰੀਦਕੋਟ ਸਿਟੀ ਥਾਣੇ ਦੇ ਜੇਲ ਵਿੰਗ ਦੇ ਏ.ਐਸ.ਆਈ ਜੈਦੀਪ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
----------- Advertisement -----------
ਫਰੀਦਕੋਟ ਜੇਲ੍ਹ ‘ਚੋਂ ਮਿਲੇ 3 ਮੋਬਾਇਲ ਫੋਨ, ਚੈਕਿੰਗ ਦੌਰਾਨ ਸਿਮ ਕਾਰਡ ਅਤੇ ਹੈੱਡ ਫੋਨ ਵੀ ਬਰਾਮਦ
Published on
----------- Advertisement -----------
----------- Advertisement -----------











