ਸਾਊਥ ਦੇ ਸਟਾਰ ਧਨੁਸ਼ ਅਤੇ ਸੁਪਰਸਟਾਰ ਰਜਨੀਕਾਂਤ ਦੀ ਬੇਟੀ ਐਸ਼ਵਰਿਆ ਰਜਨੀਕਾਂਤ ਨੇ ਆਪਣੇ ਵਿਆਹ ਦੇ 18 ਸਾਲ ਬਾਅਦ ਵੱਖ ਹੋਣ ਦਾ ਫੈਸਲਾ ਕੀਤਾ ਹੈ। ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਦੋਵਾਂ ਦੇ ਪ੍ਰਸ਼ੰਸਕ ਹੈਰਾਨ ਹਨ ਅਤੇ ਉਦੋਂ ਤੋਂ ਹੀ ਉਹ ਸੋਸ਼ਲ ਮੀਡੀਆ ‘ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਦਸ ਦਈਏ ਕਿ ਜੋੜੇ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਪੋਸਟ ਰਾਹੀਂ ਦਿੱਤੀ ਹੈ। ਧਨੁਸ਼ ਅਤੇ ਐਸ਼ਵਰਿਆ ਨੂੰ ਦੱਖਣ ਦਾ ਪਾਵਰ ਕਪਲ ਮੰਨਿਆ ਜਾਂਦਾ ਸੀ।

ਜੋੜੇ ਨੇ ਤਲਾਕ ਬਾਰੇ ਸੋਸ਼ਲ ਮੀਡੀਆ ‘ਤੇ ਲਿਖਿਆ- ਅਸੀਂ ਦੋਸਤ, ਜੋੜਾ, ਮਾਤਾ-ਪਿਤਾ ਅਤੇ ਇਕ ਦੂਜੇ ਦੇ ਸ਼ੁਭਚਿੰਤਕ ਬਣ ਕੇ 18 ਸਾਲਾਂ ਵਿੱਚ ਵਿਕਾਸ, ਸਮਝਦਾਰੀ ਅਤੇ ਸਾਂਝੇਦਾਰੀ ਦਾ ਲੰਬਾ ਸਫ਼ਰ ਤੈਅ ਕੀਤਾ ਹੈ। ਅੱਜ ਅਸੀਂ ਜਿੱਥੇ ਖੜੇ ਹਾਂ, ਉਥੋਂ ਸਾਡੇ ਰਾਹ ਵੱਖ ਹੋ ਰਹੇ ਹਨ। ਐਸ਼ਵਰਿਆ ਅਤੇ ਮੈਂ ਵੱਖ ਹੋਣ ਦਾ ਫੈਸਲਾ ਕੀਤਾ ਹੈ। ਅਸੀਂ ਆਪਣੇ ਆਪ ਨੂੰ ਬਿਹਤਰ ਸਮਝਣ ਲਈ ਸਮਾਂ ਦੇਣਾ ਚਾਹੁੰਦੇ ਹਾਂ। ਸਾਡੇ ਫੈਸਲੇ ਦਾ ਆਦਰ ਕਰੋ।












