June 1, 2026, 9:47 pm
----------- Advertisement -----------
HomeNewsLatest Newsਬਜ਼ੁਰਗ, ਦਿਵਿਆਂਗ ਅਤੇ ਕੋਵਿਡ ਪ੍ਰਭਾਵਿਤ ਵੋਟਰ ਪੋਸਟਲ ਬੈਲਟ ਪੇਪਰ ਰਾਹੀਂ ਪਾ ਸਕਣਗੇ...

ਬਜ਼ੁਰਗ, ਦਿਵਿਆਂਗ ਅਤੇ ਕੋਵਿਡ ਪ੍ਰਭਾਵਿਤ ਵੋਟਰ ਪੋਸਟਲ ਬੈਲਟ ਪੇਪਰ ਰਾਹੀਂ ਪਾ ਸਕਣਗੇ ਵੋਟ : ਏਡੀਸੀ ਮਾਨਸਾ

Published on

----------- Advertisement -----------

ਮਾਨਸਾ, 18 ਜਨਵਰੀ 2022  : ਭਾਰਤ ਚੋਣ ਕਮਿਸ਼ਨ ਦੀ ਹਦਾਇਤਾ ਅਨੁਸਾਰ 80 ਸਾਲ ਤੋਂ ਵੱਧ ਉਮਰ ਦੇ ਬਜੁਰਗ, ਦਿਵਿਆਂਗ ਅਤੇ ਕੋਵਿਡ ਤੋਂ ਪ੍ਰਭਾਵਿਤ ਵੋਟਰ ਡਾਕ ਮਤ ਪੱਤਰਾਂ (ਪੋਸਟਲ ਬੈਲਟ ਪੇਪਰ) ਰਾਹੀਂ ਮਤਦਾਨ ਕਰ ਸਕਣਗੇ। ਇਹ ਜਾਣਕਾਰੀ ਵਧੀਕ ਜ਼ਿਲਾ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ/ ਵਿਕਾਸ) ਅਮਰਪ੍ਰੀਤ ਕੌਰ ਸੰਧੂ ਨੇ ਦਿੱਤੀ। ਉਨਾਂ ਦੱਸਿਆ ਕਿ ਇਸ ਸੁਵਿਧਾ ਦਾ ਲਾਭ ਲੈਣ ਲਈ ਉਪਰੋਕਤ ਸ੍ਰੇਣੀਆਂ ਦੇ ਵੋਟਰਾਂ ਲਈ ਫਾਰਮ 12 ਡੀ ਭਰ ਕੇ ਆਪਣੇ ਵਿਧਾਨ ਸਭਾ ਹਲਕੇ ਦੇ ਰਿਟਰਨਿੰਗ ਅਫਸਰ ਨੂੰ ਜਮਾ ਕਰਵਾਉਣਾ ਹੋਵੇਗਾ। ਇਹ ਫਾਰਮ ਚੋਣਾਂ ਦੇ ਐਲਾਨ ਦੀ ਮਿਤੀ ਤੋਂ ਲੈ ਕੇ ਨੋਟੀਫਿਕੇਸ਼ਨ ਤੋਂ ਪੰਜ ਦਿਨ ਬਾਅਦ ਤੱਕ ਜਮਾ ਕਰਵਾਇਆ ਜਾ ਸਕਦਾ ਹੈ। ਉਨਾਂ ਦੱਸਿਆ ਕਿ ਕੋਵਿਡ ਦੇ ਹਸਪਤਾਲ ਵਿੱਚ ਇਲਾਜ ਕਰਵਾ ਰਹੇ ਮਰੀਜ ਜਾਂ ਇਕਾਂਤਵਾਸ ਵਿੱਚ ਰੱਖੇ ਮਰੀਜ ਵੀ ਇਹ ਸੁਵਿਧਾ ਦਾ ਲਾਭ ਲੈ ਸਕਦੇ ਹਨ। ਦਿਵਿਆਂਗ ਜਨ ਜੋੋ 40 ਫੀਸਦੀ ਤੋਂ ਜਿਆਦਾ ਦਿਵਿਆਂਗਤਾ ਰੱਖਦੇ ਹਨ ਇਹ ਸੁਵਿਧਾ ਲਈ ਫਾਰਮ 12 ਡੀ ਭਰ ਕੇ ਦੇ ਸਕਦੇ ਹਨ।
    
ਉਨਾਂ ਦੱਸਿਆ ਕਿ ਰਿਟਰਨਿੰਗ ਅਫਸਰ ਵੱਲੋਂ ਮੁਹੱਈਆ ਕਰਵਾਈ ਗਈ ਸੂਚੀ ਅਨੁਸਾਰ ਬੂਥ ਲੈਵਲ ਅਫਸਰਾਂ (ਬੀ.ਐਲ.ਓ) ਵੱਲੋਂ ਉਪਰੋਤ ਸ੍ਰੇਣੀਆਂ ਦੇ ਵੋਟਰਾਂ ਦੇ ਘਰੋ ਘਰੀ ਜਾ ਕੇ ਫਾਰਮ 12 ਡੀ ਵੰਡੇ ਜਾਣਗੇ ਅਤੇ ਉਨਾਂ ਤੋਂ ਇਸ ਦੀ ਪਹੁੰਚ ਰਸੀਦ ਪ੍ਰਾਪਤ ਕੀਤੀ ਜਾਵੇਗੀ। ਬੀ.ਐਲ.ਓ ਇਹ ਪਹੁੰਚ  ਰਸੀਦ ਰਿਟਰਨਿੰਗ ਅਫਸਰ ਦੇ ਦਫਤਰ ਜਮਾ ਕਰਵਾਉਣਗੇ ਜੇ ਵੋਟਰ ਬੀ.ਐਲ.ਓ ਨੂੰ ਘਰ ਨਹੀਂ ਮਿਲਦਾ ਤਾਂ ਬੀ.ਐਲ.ਓ ਆਪਣਾ ਨੰਬਰ ਉਸ ਦੇ ਘਰ ਦੇ ਕੇ ਆਵੇਗਾ ਤੇ ਪੰਜ ਦਿਨਾਂ ਦੇ ਅੰਦਰ ਅੰਦਰ ਦੁਬਾਰਾ ਉਸ ਦੇ ਘਰ ਜਾਂ ਕੇ ਫਾਰਮ 12 ਡੀ ਪ੍ਰਾਪਤ ਕਰੇਗਾ। ਅਜਿਹੇ ਵੋਟਰ (ਬਜੁਰਗ, ਦਿਵਿਆਂਗ) ਨੂੰ ਛੋਟ ਹੋਵੇਗੀ ਤੇ ਉਹ ਪੁਰਾਤਨ ਤਰੀਕੇ ਨਾਲ ਬੂਥ ਤੇ ਆ ਕੇ ਵੋਟ ਪਾਵੇ ਜਾਂ ਇਸ ਨਵੇ ਤਰੀਕੇ ਅਨੁਸਾਰ ਪੋਸਟਲ ਬੈਲਟ ਪੇਪਰ ਦੀ ਵਰਤੋਂ ਦਾ ਵਿਕਲਪ ਚੁਣੇ। ਜੇਕਰ ਉਹ ਪੋਸਟਲ ਬੈਲਟ ਪੇਪਰ ਦਾ ਵਿਕਲਪ ਚੁਣਦਾ ਹੈ ਤਾ ਉਹ ਆਪਣੇ ਵੇਰਵੇ ਫਾਰਮ 12 ਡੀ ਵਿੱਚ ਭਰ ਕੇ ਬੀ.ਐਲ.ਓ ਨੂੰ ਜਮਾਂ ਕਰਵਾਏਗਾ ਜ਼ੋ ਕਿ ਇਨਾਂ ਫਾਰਮਾ ਨੂੰ ਅੱਗੇ ਰਿਟਰਨਿੰਗ ਅਫਸਰ ਦੇ ਦਫਤਰ ਵਿੱਚ ਜਮਾਂ ਕਰਵਾ ਦੇਵੇਗਾ।
    
ਉਨਾਂ ਦੱਸਿਆ ਕਿ ਇਸ ਕੰਮ ਵਿੱਚ ਸੈਕਟਰ ਅਫਸਰ ਬੀ.ਐਲ.ਓ ਵੀ ਨਿਗਰਾਨੀ ਕਰਨਗੇ। ਰਿਟਰਨਿੰਗ ਅਫਸਰ ਇਨਾਂ ਫਾਰਮਾਂ ਦੀ ਜਾਂਚ ਕਰਨਗੇ ਅਤੇ ਜ਼ੋ ਫਾਰਮ ਯੋਗ ਪਾਏ ਜਾਣਗੇ ਉਨਾਂ ਫਾਰਮਾ ਨੂੰ ਪੋਸਟਲ ਬੈਲਟ ਪੇਪਰ ਜਾਰੀ ਕਰਨ ਲਈ ਪ੍ਰਵਾਨ ਕਰਨਗੇ।  ਰਿਟਰਨਿੰਗ ਅਫਸਰ ਕੋਵਿਡ ਮਾਮਲਿਆਂ ਵਿੱਚ ਰਾਜ ਸਰਕਾਰ ਵੱਲੋਂ ਅਧਾਰਿਤ ਸਮੱਰਥ ਅਥਾਰਟੀ ਦਾ ਸਰਟੀਫਿਕੇਟ ਵੀ ਚੈਕ ਕਰਣਗੇ।  ਇਸ ਤੋਂ ਬਾਅਦ ਰਿਟਰਨਿੰਗ ਅਫਸਰ ਵੋਟਰ ਸੂਚੀ ਵਿੱਚ ਅਜਿਹੇੇ ਵੋਟਰ ਦੇ ਨਾਮ ਅੱਗੇ ਪੀ.ਬੀ ਅੰਕਿਤ ਕਰੇਗਾ ਤਾਂ ਇਸ ਤਰਾਂ ਦੇ ਵੋਟਰ ਫਿਰ ਵੋਟਾਂ ਵਾਲੇ ਦਿਨ ਬੂਥ ਤੇ ਆ ਕੇ ਮਤਦਾਨ ਨਾ ਕਰ ਸਕਣ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸਖ਼ਤ ਟੈਕਸ ਪਾਲਣਾ ਮੁਹਿੰਮਾਂ ਸਦਕਾ ਸੂਬੇ ਦਾ ਮਾਲੀਆ ਅਧਾਰ ਕੌਮੀ ਰੁਝਾਨਾਂ ਨਾਲੋਂ ਅੱਗੇ ਨਿਕਲਿਆ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 1 ਜੂਨ 2026:ਪੰਜਾਬ ਦੀ ਮਜ਼ਬੂਤ ਵਿੱਤੀ ਕਾਰਗੁਜ਼ਾਰੀ ਨੂੰ ਮੁੜ ਦੁਹਰਾਉਂਦਿਆਂ, ਸੂਬੇ ਦੇ ਵਿੱਤ,...

ਦਿਲ ਵਿੱਚ ਛੇਦ ਨਾਲ ਸਾਲਾਂ ਤੱਕ ਜੂਝਦੀ ਰਹੀ ਗੁਰਪ੍ਰੀਤ ਕੌਰ; ‘ਮੁੱਖ ਮੰਤਰੀ ਸਿਹਤ ਯੋਜਨਾ’ ਨੇ ਦਿੱਤਾ ਨਵਾਂ ਜੀਵਨ

ਚੰਡੀਗੜ੍ਹ; 01 ਜੂਨ 2026 ਭਗਵੰਤ ਮਾਨ ਸਰਕਾਰ ਦੀ 'ਮੁੱਖ ਮੰਤਰੀ ਸਿਹਤ ਯੋਜਨਾ' ਪੰਜਾਬ ਦੇ ਲੋਕਾਂ...

ਜੂਨ ਦੇ ਪਹਿਲੇ ਦਿਨ ਮਹਿੰਗਾਈ ਦਾ ਝਟਕਾ, ਵਪਾਰਕ ਸਿਲੰਡਰ ਹੋਇਆ ਮਹਿੰਗਾ

ਅੱਜ ਜੂਨ ਮਹੀਨੇ ਦੇ ਪਹਿਲੇ ਦਿਨ ਆਮ ਜਨਤਾ ਨੂੰ ਮੁੜ ਮਹਿੰਗਾਈ ਦਾ ਝਟਕਾ ਲੱਗਿਆ...

CM ਭਗਵੰਤ ਮਾਨ ਤੈਅ ਕਰਨਗੇ ਨਗਰ ਨਿਗਮ ਤੇ ਕੌਂਸਲਾਂ ਦੇ ਪ੍ਰਧਾਨਾਂ ਦੇ ਨਾਂਅ, ‘ਆਪ’ ਦੀ ਕੋਰ ਕਮੇਟੀ ‘ਚ ਹੋਇਆ ਫ਼ੈਸਲਾ

ਨਿਗਮ, ਕੌਂਸਲ ਚੋਣਾਂ ਨੂੰ ਲੈ ਕੇ AAP ਦਾ ਵੱਡਾ ਫ਼ੈਸਲਾ ਸਾਹਮਣੇ ਆਇਆ ਹੈ। ਪੰਜਾਬ...

ਪੰਜਾਬ ਵਿੱਚ ਹੱਡੀਆਂ ਅਤੇ ਜੋੜਾਂ ਸਬੰਧੀ ਇਲਾਜ ਦੀ ਮੰਗ ਵਧੀ, ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਆਰਥੋਪੀਡਿਕ ਇਲਾਜਾਂ ‘ਤੇ 84 ਕਰੋੜ ਰੁਪਏ ਤੋਂ ਵੱਧ ਖ਼ਰਚ

ਚੰਡੀਗੜ੍ਹ, 31 ਮਈ 2026:ਪੰਜਾਬ ਵਿੱਚ ਹੱਡੀਆਂ, ਜੋੜਾਂ ਅਤੇ ਟ੍ਰੌਮਾ ਨਾਲ ਸਬੰਧਿਤ ਜੁੜੀਆਂ ਸਿਹਤ ਸਮੱਸਿਆਵਾਂ...

ਭਗਵੰਤ ਮਾਨ ਸਰਕਾਰ ਪੇਂਡੂ ਪੰਜਾਬ ਦੀ ਬਦਲ ਰਹੀ ਨੁਹਾਰ, 40,000 ਕਿਲੋਮੀਟਰ ਸੜਕਾਂ ਨੂੰ ਮਜ਼ਬੂਤ ਕਰਨ ਦਾ ਕੰਮ ਜਾਰੀ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ / ਦਿੜ੍ਹਬਾ / ਲਹਿਰਾਗਾਗਾ, 31 ਮਈ 2026:ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ...

ਮਜੀਠੀਆ ਦੀ ਅੰਮ੍ਰਿਤਸਰ ਸਥਿਤ ਕੋਠੀ ਵਿਖੇ ਪੁਲਿਸ ਵਲੋਂ ਛਾਪੇਮਾਰੀ

ਸੀਨੀਅਰ ਅਕਾਲੀ ਆਗੂ ਤੇ ਸਾਬਕਾ ਕੈਬਨਟ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਹਲਕਾ ਮਜੀਠਾ ਤੋਂ...