ਮੁੰਬਈ – ਮੁੰਬਈ ਤੋਂ ਰਾਂਚੀ ਜਾ ਰਹੇ ਜਹਾਜ਼ ‘ਚ ਸਵਾਰ ਇੱਕ ਯਾਤਰੀ ਨੂੰ ਅਚਾਨਕ ਖੂਨ ਦੀਆਂ ਉਲਟੀਆਂ ਆਉਣ ਲੱਗ ਗਈਆਂ, ਜਿਸ ਕਰਕੇ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ।ਇੰਡੀਗੋ ਦੇ ਜਹਾਜ਼ ਦੀ ਨਾਗਪੁਰ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਹੋਈ। ਇਹ ਘਟਨਾ ਬੀਤੇ ਸੋਮਵਾਰ ਸ਼ਾਮ ਦੀ ਹੈ।
ਦੱਸ ਦਈਏ ਕਿ ਯਾਤਰੀ 62 ਸਾਲਾ ਦਾ ਹੈ, ਜਿਸਦੇ ਨਾਂਅ ਦੇਵਾਨੰਦ ਤਿਵਾਰੀ ਦੱਸਿਆ ਜਾ ਰਿਹਾ ਹੈ। ਇਸ ਵਿਅਕਤੀ ਨੂੰ ਨਾਗਪੁਰ ‘ਚ ਹੀ ਭਰਤੀ ਕਰਵਾਇਆ ਗਿਆ, ਪਰ ਡਾਕਟਰ ਉਸ ਨੂੰ ਬਚਾ ਨਾ ਸਕੇ। ਦੇਵਾਨੰਦ ਤਿਵਾਰੀ ਇੰਡੀਗੋ ਏਅਰਲਾਈਨਜ਼ ਦੀ ਫਲਾਈਟ ਨੰਬਰ 6 ਈ 5093 ‘ਚ ਸਫਰ ਕਰ ਰਹੇ ਸਨ। ਉਸ ਨੂੰ ਗੁਰਦਿਆਂ ਅਤੇ ਅਤੇ ਟੀ.ਬੀ. ਦੀ ਬਿਮਾਰੀ ਸਈ। ਯਾਤਰਾ ਦੌਰਾਨ ਅਚਾਨਕ ਉਸ ਦੀ ਸਿਹਤ ਵਿਗੜ ਗਈ। ਉਸ ਨੂੰ ਖੂਨ ਦੀਆਂ ਉਲਟੀਆਂ ਆਉਣ ਲੱਗ ਪਈਆਂ ਤੇ ਉਸ ਨੂੰ ਇਲਾਜ ਲਈ ਆਈ.ਐਮ.ਐਸ ਹਸਪਤਾਲ ਦਾਖ਼ਲ ਕਰਵਾਇਆ ਗਿਆ, ਪਰ ਉਸ ਦੀ ਮੌਤ ਹੋ ਗਈ।
ਅਜਿਹੀ ਹੀ ਇੱਕ ਘਟਨਾ ਦੋ ਦਿਨ ਪਹਿਲਾਂ ਵੀ ਸਾਹਮਣੇ ਆਈ ਸੀ, ਜਦੋਂ ਲਖਨਊ ਤੋਂ ਸ਼ਾਰਜਾਹ ਜਾ ਰਹੀ ਇੰਡੀਗੋ ਦੀ ਉਡਾਣ E6-1423 ਨੂੰ ਬੀਤੇ ਐਤਵਾਰ ਰਾਤ 11:10 ਵਜੇ ਜੈਪੁਰ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ ਸੀ।। 23 ਸਾਲ ਦੇ ਇੱਕ ਵਿਅਕਤੀ ਨੂੰ ਜਹਾਜ਼ ਵਿੱਚ ਦਿਲ ਦਾ ਦੌਰਾ ਪੈਣ ਗਿਆ। ਉਸ ਨੂੰ ਜੈਪੁਰ ਹਵਾਈ ਅੱਡੇ ਨੇੜੇ ਇਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਮੈਡੀਕਲ ਸਟਾਫ਼ ਨੇ ਦੱਸਿਆ ਕਿ ਮਰੀਜ਼ ਦਾ ਨਾਂ ਨੰਥਾ ਗੋਪਾਲ ਹੈ। ਮੁੱਢਲਾ ਇਲਾਜ ਕਰਵਾਉਣ ਤੋਂ ਬਾਅਦ ਉਸ ਨੇ ਹੋਰ ਇਲਾਜ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਵਾਪਸ ਚਲਾ ਗਿਆ।












