ਜਾਨ੍ਹਵੀ ਕਪੂਰ ਨੇ ਇੰਸਟਾਗ੍ਰਾਮ ‘ਤੇ ਪੂਲ ਟਾਈਮ ਦੀਆਂ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ। ਤਸਵੀਰਾਂ ‘ਚ ਜਾਹਨਵੀ ਕਪੂਰ ਕੈਮਰੇ ਲਈ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਫੋਟੋ ਵਿੱਚ, ਜਾਹਨਵੀ ਕਪੂਰ ਮਸਤੀ ਕਰਦੀ ਨਜ਼ਰ ਆ ਰਹੀ ਹੈ। ਜਾਹਨਵੀ ਕਪੂਰ ਨੇ ਪੋਸਟ ਦੇ ਕੈਪਸ਼ਨ ‘ਚ ਲਿਖਿਆ, ‘Arcadia – Finding my way back to ya।’ ਉਸ ਦੀ ਇਸ ਫੋਟੋ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ, ਉਸ ਦੀ ਇਸ ਫੋਟੋ ਨੂੰ ਹੁਣ ਤੱਕ 8 ਲੱਖ ਤੋਂ ਵੱਧ ਲਾਈਕ ਕਮੈਂਟ ਮਿਲ ਚੁੱਕੇ ਹਨ। ਫੈਨਜ਼ ਉਸ ਦੇ ਸਟਾਈਲਿਸ਼ ਅੰਦਾਜ਼ ਦੀ ਕਾਫੀ ਤਾਰੀਫ ਕਰ ਰਹੇ ਹਨ।

ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਉਹ ਕੋਵਿਡ ਤੋਂ ਠੀਕ ਹੋਈ ਹੈ। ਜਾਹਨਵੀ ਨੇ ਜ਼ਿਮਰਮੈਨ ਦੇ ਰਿਜ਼ੋਰਟ ਸਵਿਮ 2022 ਕਲੈਕਸ਼ਨ ਤੋਂ ਜ਼ਿਮਰਮੈਨ ਬ੍ਰਾਂਡ ਦੀ ਬਿਕਨੀ ਪਹਿਨੀ ਹੈ। ਕੁਝ ਦਿਨ ਪਹਿਲਾਂ ਜਾਹਨਵੀ ਨੇ ਦੁਬਈ ਦੇ ਬੀਚ ‘ਤੇ ਮੈਚਿੰਗ ਸੈੱਟ ਦੇ ਨਾਲ ਡਾਰਕ ਫਲੋਰਲ ਬਿਕਨੀ ਪਹਿਨੀ ਸੀ, ਇਸ ਫਲੋਰਲ ਬਲੈਕ ਅਤੇ ਰੈੱਡ ਬਿਕਨੀ ‘ਚ ਜਾਨ੍ਹਵੀ ਬੇਹੱਦ ਖੂਬਸੂਰਤ ਲੱਗ ਰਹੀ ਸੀ।

ਵਰਕ ਫਰੰਟ ਦੀ ਗੱਲ ਕਰੀਏ ਤਾ ਜਾਹਨਵੀ ਕਪੂਰ ਨੂੰ ਆਖਰੀ ਵਾਰ ਰਾਜਕੁਮਾਰ ਰਾਓ ਅਤੇ ਵਰੁਣ ਸ਼ਰਮਾ ਦੇ ਨਾਲ ਹੋਰਰ ਕਾਮੇਡੀ ਫਿਲਮ ਰੂਹੀ ਵਿੱਚ ਦੇਖਿਆ ਗਿਆ ਸੀ।












