ਪੰਚਕੂਲਾ ‘ਚ ਪਿੰਜੌਰ-ਕਾਲਕਾ ਹਾਈਵੇ ‘ਤੇ ਮਜ਼ਦੂਰਾਂ ਨਾਲ ਭਰਿਆ ਆਟੋ ਪਲਟ ਗਿਆ। ਇਸ ਵਿੱਚ 20 ਦੇ ਕਰੀਬ ਮਜ਼ਦੂਰ ਬੈਠੇ ਸਨ। ਇਨ੍ਹਾਂ ਵਿੱਚੋਂ 15 ਮਜ਼ਦੂਰ ਜ਼ਖ਼ਮੀ ਹੋ ਗਏ ਹਨ। ਸਾਰੇ ਜ਼ਖਮੀਆਂ ਨੂੰ ਪੰਚਕੂਲਾ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਿਕ ਸਾਰੇ ਮਜ਼ਦੂਰ ਕਾਲਕਾ-ਪਿੰਜੌਰ ਰੋਡ ‘ਤੇ ਸੇਬਾਂ ਦੀ ਫੈਕਟਰੀ ‘ਚ ਕੰਮ ਕਰਦੇ ਹਨ। ਸੋਮਵਾਰ ਸ਼ਾਮ ਨੂੰ ਫੈਕਟਰੀ ਤੋਂ ਆਪਣੇ ਘਰਾਂ ਨੂੰ ਪਰਤਦੇ ਸਮੇਂ ਉਨ੍ਹਾਂ ਹਾਈਵੇਅ ‘ਤੇ ਇਕ ਲੋਡਿੰਗ ਆਟੋ ਤੋਂ ਲਿਫਟ ਮੰਗੀ ਸੀ। ਉਨ੍ਹਾਂ ਨੇ ਸੂਰਜਪੁਰ ਦੇ ਪਿੰਡ ਰਾਮਪੁਰ ਪਹੁੰਚਣਾ ਸੀ। ਪਰ ਆਟੋ ਚਾਲਕ ਬਹੁਤ ਤੇਜ਼ ਚਲਾ ਰਿਹਾ ਸੀ ਜਿਸ ਕਾਰਨ ਥੋੜੀ ਦੂਰ ਜਾ ਕੇ ਆਟੋ ਪਲਟ ਗਿਆ। ਹਾਦਸੇ ਤੋਂ ਬਾਅਦ ਸਾਰੇ ਜ਼ਖਮੀਆਂ ਨੂੰ ਪਿੰਜੌਰ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਫਿਰ ਉਥੋਂ ਪੰਚਕੂਲਾ ਰੈਫਰ ਕਰ ਦਿੱਤਾ ਗਿਆ।
ਪੰਚਕੂਲਾ ਦੇ ਡੀਸੀ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੇ ਹਸਪਤਾਲ ਦੇ ਡਾਕਟਰਾਂ ਨੂੰ ਵੀ ਹਦਾਇਤ ਕੀਤੀ ਹੈ ਕਿ ਸਾਰੇ ਜ਼ਖਮੀਆਂ ਦਾ ਵਧੀਆ ਇਲਾਜ ਕੀਤਾ ਜਾਵੇ। ਇਲਾਜ ਵਿੱਚ ਕੋਈ ਲਾਪਰਵਾਹੀ ਨਹੀਂ ਹੋਣੀ ਚਾਹੀਦੀ। ਐਸਡੀਐਮ ਪਿੰਜੌਰ ਘਟਨਾ ਦੇ ਕਾਰਨਾਂ ਦੀ ਜਾਂਚ ਕਰਨਗੇ।
----------- Advertisement -----------
ਪੰਚਕੂਲਾ ‘ਚ ਮਜ਼ਦੂਰਾਂ ਨਾਲ ਭਰਿਆ ਆਟੋ ਪਲਟਿਆ, ਔਰਤਾਂ ਸਮੇਤ 15 ਜ਼ਖ਼ਮੀ
Published on
----------- Advertisement -----------
----------- Advertisement -----------












