ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਇਕ ਵਾਰ ਫਿਰ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ‘ਚ ਪਹੁੰਚੇ ਹਨ। ਸ਼ਾਹਰੁਖ ਖਾਨ ਬੀਤੇ ਕੱਲ੍ਹ ਮਾਤਾ ਦੇ ਦਰਸ਼ਨਾਂ ਲਈ ਜੰਮੂ-ਕਸ਼ਮੀਰ ਦੇ ਕਟੜਾ ਪਹੁੰਚੇ। ਫਿਲਮ ‘ਜਵਾਨ’ ਦੀ ਰਿਲੀਜ਼ ਤੋਂ ਪਹਿਲਾਂ ਅਦਾਕਾਰ ਵੈਸ਼ਨੋ ਦੇਵੀ ਦੇ ਦਰਬਾਰ ‘ਚ ਆਏ ਅਤੇ ਭਵਨ ‘ਚ ਮੱਥਾ ਟੇਕਿਆ।
ਦੇਈਏ ਕਿ ਸ਼ਾਹਰੁਖ ਖਾਨ ਇਸ ਤੋਂ ਪਹਿਲਾਂ ਵੀ ਮਾਤਾ ਦੇ ਦਰਬਾਰ ‘ਚ ਪੇਸ਼ ਹੋ ਚੁੱਕੇ ਹਨ। ਫਿਲਮ ਪਠਾਨ ਦੀ ਰਿਲੀਜ਼ ਤੋਂ ਪਹਿਲਾਂ ਸ਼ਾਹਰੁਖ ਦਸੰਬਰ ‘ਚ ਆਪਣੇ ਦੋਸਤਾਂ ਨਾਲ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਗਏ ਸਨ। ਜਦਕਿ ਇਸ ਦੌਰਾਨ ਸ਼ਾਹਰੁਖ ਖਾਨ ਕਾਲੇ ਚਸ਼ਮੇ ਪਾ ਕੇ ਮਾਸਕ ਪਾ ਕੇ ਮੰਦਰ ਪਹੁੰਚੇ ਸਨ, ਤਾਂ ਜੋ ਲੋਕ ਉਨ੍ਹਾਂ ਨੂੰ ਪਛਾਣ ਨਾ ਸਕਣ ਪਰ ਇਸ ਦੇ ਬਾਵਜੂਦ ਸ਼ਾਹਰੁਖ ਖਾਨ ਦਾ ਇਕ ਵੀਡੀਓ ਵਾਇਰਲ ਹੋ ਗਿਆ ਸੀ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਵੀਡੀਓ ਵਿੱਚ ਇੱਕ ਸੁਰੱਖਿਆ ਗਾਰਡ ਫੋਟੋਗ੍ਰਾਫ਼ਰਾਂ ਨੂੰ ਕੋਈ ਤਸਵੀਰ ਨਾ ਲੈਣ ਲਈ ਕਹਿ ਰਿਹਾ ਹੈ। ਜਿੱਥੇ ਸ਼ਾਹਰੁਖ ਇਕ ਕਾਰ ‘ਚੋਂ ਉਤਰਦੇ ਸਾਫ ਨਜ਼ਰ ਆ ਰਹੇ ਹਨ। ਵੀਡੀਓ ਫੁਟੇਜ ‘ਚ ਸ਼ਾਹਰੁਖ ਖਾਨ ਨੂੰ ਸੁਰੱਖਿਆ ਗਾਰਡਾਂ ਨਾਲ ਘਿਰੇ ਮੰਦਰ ਵੱਲ ਵਧਦੇ ਦੇਖਿਆ ਜਾ ਸਕਦਾ ਹੈ।












