ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਮਿਤਾਭ ਬੱਚਨ ਦੇ ਬੰਗਲੇ ਜਲਸਾ ‘ਚ ਉਨ੍ਹਾਂ ਨੂੰ ਮਿਲਣ ਪਹੁੰਚੀ। ਮਮਤਾ ਬਿੱਗ ਬੀ ਨੂੰ ਰੱਖੜੀ ਬੰਨ੍ਹਣ ਆਈ ਸੀ। ਦੱਸਿਆ ਜਾ ਰਿਹਾ ਹੈ ਕਿ ਅਮਿਤਾਭ ਬੱਚਨ ਨੇ ਮਮਤਾ ਬੈਨਰਜੀ ਨੂੰ ਆਪਣੇ ਘਰ ਚਾਹ ਲਈ ਬੁਲਾਇਆ ਸੀ।
ਅਮਿਤਾਭ ਬੱਚਨ ਨਾਲ ਰੱਖੜੀ ਮਨਾਉਣ ਤੋਂ ਬਾਅਦ ਮਮਤਾ ਬੈਨਰਜੀ ਨੇ ਕਿਹਾ ਕਿ ਬੱਚਨ ਪਰਿਵਾਰ ਦੇਸ਼ ‘ਚ ਨੰਬਰ 1 ਹੈ ਅਤੇ ਅੱਜ ਪੂਰੇ ਪਰਿਵਾਰ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਮਮਤਾ ਬੈਨਰਜੀ ਨੇ ਅਮਿਤਾਭ ਬੱਚਨ ਨੂੰ ਭਾਰਤ ਰਤਨ ਕਿਹਾ। ਉਸ ਨੇ ਕਿਹਾ- ਅੱਜ ਮੈਂ ਬਹੁਤ ਖੁਸ਼ ਹਾਂ। ਮੈਂ ਅੱਜ ਅਮਿਤਾਭ ਨੂੰ ਰੱਖੜੀ ਬੰਨ੍ਹੀ ਹੈ।ਮੈਂ ਓਹਨਾ ਨੂੰ ਦੁਰਗਾ ਪੂਜਾ ਵਿੱਚ ਹਿੱਸਾ ਲੈਣ ਅਤੇ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਵਿੱਚ ਸ਼ਾਮਲ ਹੋਣ ਲਈ ਵੀ ਸੱਦਾ ਦਿੱਤਾ ਹੈ।” ਦਰਅਸਲ, ਪੱਛਮੀ ਬੰਗਾਲ ਸਰਕਾਰ ਹਰ ਸਾਲ ਕੋਲਕਾਤਾ ਵਿੱਚ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਦਾ ਆਯੋਜਨ ਕਰਦੀ ਹੈ।
----------- Advertisement -----------
ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅਮਿਤਾਭ ਬੱਚਨ ਨੂੰ ਬੰਨ੍ਹੀ ਰੱਖੜੀ
Published on
----------- Advertisement -----------
----------- Advertisement -----------












