ਹੁਸ਼ਿਆਰਪੁਰ, 31ਅਗਸਤ 2023 (ਬਲਜੀਤ ਮਰਵਾਹਾ) : ਵਿਜੀਲੈਂਸ ਵਿਭਾਗ ਦੀ ਹੁਸ਼ਿਆਰਪੁਰ ਟੀਮ ਵੱਲੋਂ ਮਾਈਨਿੰਗ ਡਿਪਾਰਟਮੈਂਟ ਦਾ ਇੱਕ ਐਕਸੀਅਨ ਅਤੇ ਇੱਕ ਐੱਸਡੀਓ 5 ਲੱਖ ਦੀ ਰਿਸ਼ਵਤ ਦੇ ਮਾਮਲੇ ‘ਚ ਗ੍ਰਿਫਤਾਰ ਕੀਤੇ ਗਏ ਹਨ।
ਦੱਸ ਦਈਏ ਕਿ ਐਕਸੀਅਨ ਦੀ ਪਛਾਣ ਸਰਤਾਜ ਸਿੰਘ ਰੰਧਾਵਾ ਅਤੇ ਐੱਸਡੀਓ ਹਰਜਿੰਦਰ ਸਿੰਘ ਵਜੋਂ ਹੋਈ ਹੈ। ਜਾਣਕਾਰੀ ਮੁਤਾਬਿਕ ਦੋਵਾਂ ਅਧਿਕਾਰੀਆਂ ਨੇ ਇੱਕ ਠੇਕੇਦਾਰ ਕੋਲੋਂ ਜ਼ਮੀਨੀ ਮਾਮਲੇ ਵਿੱਚ 12 ਲੱਖ ਦੀ ਮੰਗ ਕੀਤੀ ਸੀ ਤੇ ਇਹ ਸੌਦਾ 8 ਲੱਖ ਵਿੱਚ ਤੈਅ ਹੋਇਆ ਸੀ। ਅੱਜ ਜਦੋਂ ਇਸ ਸੌਦੇ ਦੀ ਪਹਿਲੀ ਕਿਸ਼ਤ 5 ਲੱਖ ਰੁਪਏ ਦਿੱਤੀ ਜਾਣੀ ਸੀ ਤਾਂ ਵਿਜੀਲੈਂਸ ਵਿਭਾਗ ਨੇ ਦੋਵਾਂ ਨੂੰ ਕਾਬੂ ਕਰ ਲਿਆ।












