ਚੇਤਾ ਸਿੰਘ ਫ਼ਿਲਮ ਹਰ ਸਿਨੇਮਾ ਘਰ ਵਿੱਚ ਫੁੱਲਹਾਊਸ ਤੇ ਚੱਲ ਰਹੀ ਹੈ। ਹਰ ਦੇਸ਼ ਵਿੱਚ ਪੰਜਾਬੀ ਬੜੀ ਰੀਝ ਨਾਲ ਦੇਖ ਰਹੇ ਹਨ। ਹਰ ਕੋਈ ਫ਼ਿਲਮ ਨੂੰ ਦੇਖ ਕੇ ਬਹੁਤ ਚੰਗਾ ਰਿਵੀਊ ਦੇ ਰਿਹਾ ਹੈ।
ਦੱਸ ਦਈਏ ਚੇਤਾ ਸਿੰਘ 1 ਸਤੰਬਰ, 2023 ਨੂੰ ਰਿਲੀਜ਼ ਹੋਈ ਪੰਜਾਬੀ ਫ਼ਿਲਮ ਹੈ। ਇਹ ਫ਼ਿਲਮ ਆਸ਼ੀਸ਼ ਕੁਮਾਰ ਦੁਆਰਾ ਨਿਰਦੇਸ਼ਿਤ ਕੀਤੀ ਗਈ ਹੈ ਅਤੇ ਇਸ ਵਿੱਚ ਜਪਜੀ ਖਹਿਰਾ, ਮਿੰਟੂ ਕਾਪਾ, ਪ੍ਰਿੰਸ ਕੰਵਲਜੀਤ ਸਿੰਘ ਅਤੇ ਇਰਵਿਨ ਮੀਤ ਕੌਰ ਨੇ ਮੁੱਖ ਕਿਰਦਾਰ ਨਿਭਾਏ ਹਨ। ਚੇਤਾ ਸਿੰਘ ਲਈ ਹੋਰ ਪ੍ਰਸਿੱਧ ਕਲਾਕਾਰਾਂ ਵਿੱਚ ਮਹਾਬੀਰ ਭੁੱਲਰ, ਬਲਜਿੰਦਰ ਕੌਰ ਅਤੇ ਸ਼ਰਨਜੀਤ ਰਤੌਲ ਸ਼ਾਮਿਲ ਹਨ।












