May 30, 2026, 4:57 pm
----------- Advertisement -----------
HomeNewsBreaking Newsਜ਼ਮੀਨ ਖਿਸਕਣ ਕਾਰਨ ਚੰਡੀਗੜ੍ਹ-ਸ਼ਿਮਲਾ-ਕਿਨੌਰ ਨੈਸ਼ਨਲ ਹਾਈਵੇਅ ਬੰਦ

ਜ਼ਮੀਨ ਖਿਸਕਣ ਕਾਰਨ ਚੰਡੀਗੜ੍ਹ-ਸ਼ਿਮਲਾ-ਕਿਨੌਰ ਨੈਸ਼ਨਲ ਹਾਈਵੇਅ ਬੰਦ

Published on

----------- Advertisement -----------

ਸ਼ਿਮਲਾ, 8 ਸਤੰਬਰ (ਬਲਜੀਤ ਮਰਵਾਹਾ)- ਹਿਮਾਚਲ ਪ੍ਰਦੇਸ਼ ਦੇ ਕਿਨੌਰ ਦੇ ਨਿਗੁਲਸਰੀ ‘ਚ ਬੀਤੀ ਰਾਤ ਪੂਰਾ ਪਹਾੜ ਸੜਕ ‘ਤੇ ਡਿੱਗ ਗਿਆ। ਇਸ ਤੋਂ ਬਾਅਦ ਹਿਮਾਚਲ ਦਾ ਕਬਾਇਲੀ ਜ਼ਿਲ੍ਹਾ ਕਿਨੌਰ ਦੇਸ਼ ਅਤੇ ਦੁਨੀਆ ਤੋਂ ਪੂਰੀ ਤਰ੍ਹਾਂ ਕੱਟ ਗਿਆ ਹੈ। ਨਿਗੁਲਸਰੀ ਵਿੱਚ ਬੀਤੀ ਰਾਤ ਸਾਢੇ 11 ਵਜੇ ਪੂਰਾ ਪਹਾੜ ਹਾਈਵੇਅ ’ਤੇ ਡਿੱਗ ਗਿਆ। ਇਸ ਕਾਰਨ ਭਾਰਤ-ਤਿੱਬਤ ਸਰਹੱਦ ਨੂੰ ਜੋੜਨ ਵਾਲਾ ਚੰਡੀਗੜ੍ਹ-ਸ਼ਿਮਲਾ-ਕਿਨੌਰ ਨੈਸ਼ਨਲ ਹਾਈਵੇਅ-5 ਪੂਰੀ ਤਰ੍ਹਾਂ ਬੰਦ ਹੋ ਗਿਆ ਹੈ।
ਨਿਗੁਲਸਰੀ ਵਿੱਚ 150 ਤੋਂ 200 ਮੀਟਰ ਤੱਕ ਸੜਕ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ। ਇਸ ਕਾਰਨ ਹਾਈਵੇਅ ਦੇ ਜਲਦੀ ਬਹਾਲ ਹੋਣ ਦੀ ਕੋਈ ਉਮੀਦ ਨਹੀਂ ਹੈ। ਹਾਲਾਂਕਿ, ਬੁੱਧਵਾਰ ਰਾਤ ਅਤੇ ਵੀਰਵਾਰ ਦੁਪਹਿਰ ਨੂੰ ਵੀ ਇੱਥੇ ਢਿੱਗਾਂ ਡਿੱਗੀਆਂ। ਅੱਜ ਸੜਕ ਨੂੰ ਬਹਾਲ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਸੀ। ਇਸ ਦੌਰਾਨ ਬੀਤੀ ਰਾਤ ਤੀਜੀ ਵਾਰ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ। ਇਸ ਤੋਂ ਬਾਅਦ ਕਿਨੌਰ ਜ਼ਿਲ੍ਹਾ ਕਈ ਦਿਨਾਂ ਲਈ ਅਲੱਗ-ਥਲੱਗ ਹੋ ਗਿਆ ਹੈ। ਹੁਣ ਹਾਈਵੇਅ ‘ਤੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਹਨ। ਸੇਬ ਉਤਪਾਦਕਾਂ ਨੂੰ ਸਭ ਤੋਂ ਵੱਧ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਨੌਰ ਜ਼ਿਲ੍ਹੇ ਦੇ ਨੀਵੇਂ ਇਲਾਕਿਆਂ ਵਿੱਚ ਸੇਬ ਦੀ ਫ਼ਸਲ ਤਿਆਰ ਹੈ। ਅਜਿਹੇ ‘ਚ ਜਦੋਂ ਤੱਕ ਸੜਕ ਨੂੰ ਬਹਾਲ ਨਹੀਂ ਕੀਤਾ ਜਾਂਦਾ, ਬਾਗਬਾਨਾਂ ਨੂੰ ਸੇਬਾਂ ਦੇ ਸੜਨ ਦਾ ਡਰ ਹੈ। ਸਥਾਨਕ ਪ੍ਰਸ਼ਾਸਨ ਅਤੇ ਲੋਕ ਨਿਰਮਾਣ ਵਿਭਾਗ ਸੜਕ ਦੀ ਮੁਰੰਮਤ ਵਿੱਚ ਜੁਟਿਆ ਹੋਇਆ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

‘ਭਾਜਪਾ ਇੱਕਲਿਆਂ ਚੋਣ ਜਿੱਤਣ ਦੀ ਸਥਿਤੀ ‘ਚ ਨਹੀਂ’, ਕੈਪਟਨ ਨੇ ਮੁੜ SAD-BJP ਗੱਠਜੋੜ ਦੀ ਕੀਤੀ ਵਕਾਲਤ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਤੇ...

ਗਰਮੀ ਦੇ ਮੱਦੇਨਜ਼ਰ ਪੰਜਾਬ ਦੇ ਸਮੂਹ ਸਰਕਾਰੀ, ਏਡਿਡ ਅਤੇ ਨਿੱਜੀ ਸਕੂਲਾਂ ਵਿਚ 1 ਜੂਨ ਤੋਂ 30 ਜੂਨ ਤੱਕ ਛੁੱਟੀਆਂ

ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਜਾਰੀ ਪੱਤਰ ਅਨੁਸਾਰ ਵੱਧ ਰਹੀ ਗਰਮੀ ਦੇ ਮੱਦੇਨਜ਼ਰ...

ਅਜੇ ਨਹੀਂ ਬਦਲੇਗਾ ਪੰਜਾਬ ਕਾਂਗਰਸ ਦਾ ਪ੍ਰਧਾਨ, ਦਿੱਲੀ ‘ਚ ਹਾਈਕਮਾਨ ਨੇ ਦਿੱਤੇ ਸੰਕੇਤ

ਪੰਜਾਬ ਕਾਂਗਰਸ ਦੇ ਆਗੂਆਂ ਵਿੱਚ ਅੰਦਰੂਨੀ ਲੜਾਈ ਦਾ ਮੁੱਦਾ ਸ਼ੁੱਕਰਵਾਰ ਨੂੰ ਦਿੱਲੀ ਵਿੱਚ ਉਠਾਇਆ...

ਪਿੰਡਾਂ ਤੋਂ ਬਾਅਦ ਹੁਣ ਸ਼ਹਿਰਾਂ ‘ਤੇ ਵੀ ‘ਆਪ’ ਦਾ ਕਬਜ਼ਾ, ਜਨਤਾ ਨੂੰ ਪਸੰਦ ਆ ਰਿਹਾ ਮਾਨ ਸਰਕਾਰ ਦਾ ਕੰਮ:ਸਿਸੋਦੀਆ

*ਚੰਡੀਗੜ੍ਹ, 29 ਮਈ , 2026* ਪੰਜਾਬ ਵਿੱਚ ਨਗਰ ਨਿਗਮ ਤੇ ਕੌਂਸਲ ਚੋਣਾਂ ਦੇ ਨਤੀਜਿਆਂ ਵਿੱਚ...

ਜਾਤੀ ਸੂਚਕ ਟਿੱਪਣੀ ਮਾਮਲੇ ‘ਚ ਘਿਰੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ, SC ਕਮਿਸ਼ਨ ਨੇ ਲਿਆ ਸੂ-ਮੋਟੋ ਨੋਟਿਸ

ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਅੱਜ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਖਿਲਾਫ ਸਖਤ...

ਸ੍ਰੀ ਅਨੰਦਪੁਰ ਸਾਹਿਬ ਨਗਰ ਕੌਂਸਲ ਚੌਣਾਂ ‘ਚ ‘ਆਪ’ ਨੇ ਰਚਿਆ ਇਤਿਹਾਸ, 13 ਵਾਰਡਾਂ ‘ਚੋਂ 11 ਸੀਟਾਂ ‘ਤੇ ਦਰਜ ਕੀਤੀ ਜਿੱਤ

ਸ੍ਰੀ ਆਨੰਦਪੁਰ ਸਾਹਿਬ ਨਗਰ ਕੌਂਸਲ ਚੋਣਾਂ ਵਿਚ ‘ਆਪ’ ਨੇ ਇਤਿਹਾਸ ਰਚ ਦਿੱਤਾ ਹੈ। 13...

*ਪੰਜਾਬ ਭਰ ਵਿੱਚ ਮੌਸਮੀ ਬੀਮਾਰੀਆਂ ਦੇ ਵਧਦੇ ਮਾਮਲਿਆਂ ਦਰਮਿਆਨ ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਬਣੀ ਜੀਵਨਰੇਖਾ*

*ਪੰਜਾਬ ਭਰ ਵਿੱਚ ਮੌਸਮੀ ਬੀਮਾਰੀਆਂ ਦੇ ਵਧਦੇ ਮਾਮਲਿਆਂ ਦਰਮਿਆਨ ਭਗਵੰਤ ਮਾਨ ਸਰਕਾਰ ਦੀ ‘ਮੁੱਖ...