July 28, 2026, 2:00 am
----------- Advertisement -----------
HomeNewsLatest Newsਪੰਜਾਬ ਦੇ ਰਾਜਪਾਲ ਵਲੋਂ ਪੀ.ਐੱਚ.ਡੀ.ਸੀ.ਸੀ.ਆਈ ਦੇ ਨੌਵੇਂ ਇੰਸ-ਆਊਟ ਦਾ ਉਦਘਾਟਨ

ਪੰਜਾਬ ਦੇ ਰਾਜਪਾਲ ਵਲੋਂ ਪੀ.ਐੱਚ.ਡੀ.ਸੀ.ਸੀ.ਆਈ ਦੇ ਨੌਵੇਂ ਇੰਸ-ਆਊਟ ਦਾ ਉਦਘਾਟਨ

Published on

----------- Advertisement -----------

ਚੰਡੀਗੜ੍ਹ, 15 ਸਤੰਬਰ (ਬਲਜੀਤ ਮਰਵਾਹਾ) – ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਹੈ ਕਿ ਵੱਧ ਰਹੇ ਸ਼ਹਿਰੀਕਰਨ ਵਿੱਚ ਇਹ ਜ਼ਰੂਰੀ ਹੈ ਕਿ ਲੋਕਾਂ ਨੂੰ ਕਿਫਾਇਤੀ ਅਤੇ ਸੁਰੱਖਿਅਤ ਆਵਾਸ ਸਹੂਲਤ ਮਿਲੇ। ਇਸ ਦੇ ਲਈ ਆਰਕੀਟੈਕਟ, ਡੈਕੋਰੇਟਰ ਅਤੇ ਬਿਲਡਿੰਗ ਬਿਲਡਰਾਂ ਨੂੰ ਮਿਲਕੇ ਸਾਂਝੇ ਉਪਰਾਲੇ ਕਰਨ ਦੀ ਲੋੜ ਹੈ। ਬਨਵਾਰੀ ਲਾਲ ਪੁਰੋਹਿਤ ਸ਼ੁੱਕਰਵਾਰ ਨੂੰ ਪਰੇਡ ਗਰਾਊਂਡ, ਸੈਕਟਰ 17, ਚੰਡੀਗੜ੍ਹ ਵਿਖੇ ਪੀ. ਐੱਚ. ਡੀ. ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵਲੋਂ ਇੰਡੀਅਨ ਇੰਸਟੀਚਿਊਟ ਆਫ ਆਰਕੀਟੈਕਟਸ, ਫਾਇਰ ਐਂਡ ਸਕਿਓਰਿਟੀ ਐਸੋਸੀਏਸ਼ਨ ਆਫ ਇੰਡੀਆ ਅਤੇ ਇੰਡੀਅਨ ਸੋਸਾਇਟੀ ਆਫ ਹੀਟਿੰਗ, ਰੈਫ੍ਰਿਜਰੇਟਿੰਗ ਐਂਡ ਏਅਰ ਕੰਡੀਸ਼ਨਿੰਗ ਇੰਜੀਨੀਅਰਜ਼ (ਇਸ਼ਰੇ), ਦਿ ਕਨਫੈਡਰੇਸ਼ਨ ਆਫ਼ ਅਸਟੇਟ ਡਿਵੈਲਪਰਜ਼ ਐਸੋਸੀਏਸ਼ਨ ਆਫ ਇੰਡੀਆ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਨੌਵੇਂ ਚਾਰ ਰੋਜ਼ਾ ਇਨਸ ਐਂਡ ਆਉਟ ਸ਼ੋਅ ਦਾ ਉਦਘਾਟਨ ਕਰਨ ਉਪਰੰਤ ਇਮਾਰਤੀ ਨਿਰਮਾਣ ਖੇਤਰ ਨਾਲ ਸਬੰਧਤ ਕਾਰੋਬਾਰੀਆਂ, ਵਿਦਿਆਰਥੀਆਂ ਅਤੇ ਸ਼ਹਿਰ ਦੇ ਉੱਦਮੀਆਂ ਨੂੰ ਸੰਬੋਧਨ ਕਰ ਰਹੇ ਸਨ।

ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤਾਂ ਵਿੱਚ ਸੁਰੱਖਿਅਤ ਅਤੇ ਵਾਤਾਵਰਨ ਪੱਖੀ ਇਮਾਰਤਾਂ ਦੀ ਉਸਾਰੀ ਜ਼ਰੂਰੀ ਹੈ। ਸਿਟੀ ਬਿਊਟੀਫੁੱਲ ਚੰਡੀਗੜ੍ਹ ਉੱਤਰੀ ਭਾਰਤ ਦਾ ਸਭ ਤੋਂ ਵਿਵਸਥਿਤ, ਸੰਗਠਿਤ ਅਤੇ ਵਿਕਸਤ ਸ਼ਹਿਰ ਹੈ। ਅੱਜ ਵੀ ਇੱਥੇ ਆਰਕੀਟੈਕਚਰ ਦੀ ਪੜ੍ਹਾਈ ਕਰਨ ਵਾਲੇ ਬੱਚੇ ਖੋਜ ਲਈ ਆਉਂਦੇ ਹਨ ਸੂਰਜੀ ਊਰਜਾ ਨੂੰ ਉਤਸ਼ਾਹਿਤ ਕਰਨ ’ਤੇ ਜ਼ੋਰ ਦਿੰਦੇ ਹੋਏ ਪੁਰੋਹਿਤ ਨੇ ਕਿਹਾ ਕਿ ਭਵਿੱਖ ਦੀਆਂ ਲੋੜਾਂ ਨੂੰ ਧਿਆਨ ’ਚ ਰੱਖਦੇ ਹੋਏ ਅਜਿਹੀਆਂ ਇਮਾਰਤਾਂ ਦਾ ਡਿਜ਼ਾਈਨ ਅਤੇ ਨਿਰਮਾਣ ਕਰਨਾ ਜ਼ਰੂਰੀ ਹੈ, ਜਿੱਥੇ ਬਿਜਲੀ ਦੀ ਘੱਟ ਖਪਤ ਹੁੰਦੀ ਹੋਵੇ ਅਤੇ ਇਮਾਰਤਾਂ ਸੁਰੱਖਿਅਤ ਹੋਣ।

ਬਨਵਾਰੀ ਲਾਲ ਪੁਰੋਹਿਤ ਨੇ ਪੀ.ਐੱਚ.ਡੀ ਚੈਂਬਰ ਦੇ ਨੁਮਾਇੰਦਿਆਂ ਨੂੰ ਸੱਦਾ ਦਿੱਤਾ ਕਿ ਉਹ ਆਰਕੀਟੈਕਟ, ਆਧੁਨਿਕ ਇਮਾਰਤ ਨਿਰਮਾਣ ਤਕਨਾਲੋਜੀ, ਫਾਇਰ ਸੇਫਟੀ, ਸੁਰੱਖਿਆ, ਰੀਅਲ ਅਸਟੇਟ, ਫਰਨੀਸ਼ਿੰਗ, ਸਜਾਵਟ ਆਦਿ ਦੇ ਖੇਤਰਾਂ ਨਾਲ ਜੁੜੇ ਉੱਦਮੀਆਂ ਨੂੰ ਇੱਕ ਛੱਤ ਹੇਠ ਲਿਆਉਣ। ਸ਼ਹਿਰ ਵਿੱਚ ਇੱਕ ਅਜਿਹਾ ਮਾਲ ਹੋਣਾ ਚਾਹੀਦਾ ਹੈ ਜਿੱਥੇ ਲੋਕਾਂ ਨੂੰ ਇਹ ਸਭ ਇੱਕ ਛੱਤ ਹੇਠਾਂ ਲੋਕਾਂ ਨੂੰ ਉਪਲਬਧ ਹੋਣ।

ਇਸ ਤੋਂ ਪਹਿਲਾਂ ਯੂਟੀ ਪ੍ਰਸ਼ਾਸਕ ਦਾ ਇੱਥੇ ਪੁੱਜਣ ’ਤੇ ਸਵਾਗਤ ਕਰਦਿਆਂ ਪੀ.ਐੱਚ.ਡੀ. ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਚੰਡੀਗੜ੍ਹ ਚੈਪਟਰ ਦੇ ਚੇਅਰ ਮਧੂਸੂਦਨ ਵਿਜ ਨੇ ਕਿਹਾ ਕਿ ਚਾਰ ਦਿਨ ਚੱਲਣ ਵਾਲੀ ਪ੍ਰਦਰਸ਼ਨੀ ਦਾ ਥੀਮ ਟੂਵਰਡਜ਼ ਸਸਟੇਨੇਬਲ ਡਿਜ਼ਾਈਨ, ਟੈਕਨਾਲੋਜੀ ਐਂਡ ਸੇਫਟੀ ਰੱਖਿਆ ਗਿਆ ਹੈ। ਇਸ ਸਮਾਗਮ ਰਾਹੀਂ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਇਸ ਖੇਤਰ ਵਿੱਚ ਆ ਰਹੀਆਂ ਆਧੁਨਿਕ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਚੰਡੀਗੜ੍ਹ ਚੈਪਟਰ ਦੇ ਕੋ-ਚੇਅਰ ਸੁਵਰਤ ਖੰਨਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਚੈਂਬਰ ਵੱਲੋਂ ਹਰ ਸਾਲ ਕਰਵਾਏ ਜਾਣ ਵਾਲੇ ਇਸ ਸਮਾਗਮ ਦਾ ਲਗਾਤਾਰ ਵਿਸਥਾਰ ਹੋ ਰਿਹਾ ਹੈ। ਇਸ ਮੌਕੇ ਚੈਂਬਰ ਦੇ ਪੰਜਾਬ ਚੈਪਟਰ ਦੇ ਚੇਅਰ ਆਰ.ਐਸ.ਸਚਦੇਵਾ, ਕੋ-ਚੇਅਰ ਕਰਨ ਗਿਲਹੋਤਰਾ, ਚੈਂਬਰ ਦੀ ਖੇਤਰੀ ਨਿਰਦੇਸ਼ਕ ਭਾਰਤੀ ਸੂਦ ਤੋਂ ਇਲਾਵਾ ਐੱਫ.ਐੱਸ.ਏ.ਆਈ. ਦੇ ਪ੍ਰਧਾਨ ਸੁਰਿੰਦਰ ਬਾਗਾ, ਕ੍ਰੇਡਾਈ ਪੰਜਾਬ ਦੇ ਪ੍ਰਧਾਨ ਜਗਜੀਤ ਸਿੰਘ ਮਾਝਾ, ਹੇਮੰਤ ਸਪੜਾ, ਸਾਬਕਾ ਪ੍ਰਧਾਨ ਆਰ.ਕੇ.ਸਾਬੂ, ਅਸ਼ੋਕ ਖੰਨਾ ਸਮੇਤ ਕਈ ਪਤਵੰਤੇ ਹਾਜ਼ਰ ਸਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

25 ਸਾਲ ਦੀ ਸਜ਼ਾ ਪੂਰੀ ਕਰਕੇ ਅਬੂ ਸਲੇਮ ਨੇ ਕੀਤੀ ਰਿਹਾਈ ਦੀ ਮੰਗ, ਸੁਪਰੀਮ ਕੋਰਟ ਨੇ ਪਟੀਸ਼ਨ ‘ਤੇ ਫ਼ੈਸਲਾ ਰੱਖਿਆ ਸੁਰੱਖਿਅਤ

1993 ਮੁੰਬਈ ਸੀਰੀਅਲ ਬਲਾਸਟ ਕੇਸ ’ਚ ਦੋਸ਼ੀ ਅੱਤਵਾਦੀ ਅਬੂ ਸਲੇਮ ਦੀ ਸਮੇਂ ਤੋਂ ਪਹਿਲਾਂ...

ਪੇਪਰ ਲੀਕ ਨਾਲ ਸਬੰਧਿਤ ਬਿੱਲ ਲੋਕ ਸਭਾ ‘ਚ ਪੇਸ਼, ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਪੇਸ਼ ਕੀਤਾ ਬਿੱਲ

ਪੇਪਰ ਲੀਕ ਨਾਲ ਸਬੰਧਤ ਬਿੱਲ ਲੋਕ ਸਭਾ ਵਿਚ ਪੇਸ਼ ਕੀਤਾ ਗਿਆ ਤੇ ਕੇਂਦਰੀ ਮੰਤਰੀ...

ਆਸਟ੍ਰੇਲੀਆ ਦੇ ਵਰਜੀਨੀਆ ‘ਚ ਗੁਰੂ ਘਰ ‘ਚ ਲੱਗੀ ਅੱਗ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਅਗਨ ਭੇਟ ਹੋਣ ਦਾ ਖ਼ਦਸ਼ਾ

ਆਸਟ੍ਰੇਲੀਆ ਦੇ ਵਰਜੀਨੀਆ ਸਥਿਤ ਗੁਰਦੁਆਰਾ ਦਸਮੇਸ਼ ਦਰਬਾਰ ਵਿੱਚ ਦੇਰ ਭਿਆਨਕ ਅੱਗ ਲੱਗ ਗਈ, ਜਿਸ...

ਫਰੀਦਕੋਟ ਦੇ ਗੁਰੂ ਘਰ ‘ਚ ਯੋਗਾ ਕਰਨ ‘ਤੇ ਜਥੇਦਾਰ ਗੜਗੱਜ ਦਾ ਬਿਆਨ, ਕਿਹਾ- “ਗੁਰੂ ਘਰਾਂ ‘ਚ ਯੋਗ ਆਸਣ ਕਰਨਾ ਸਹੀ ਨਹੀਂ”

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਗੁਰਦੁਆਰਿਆਂ ਵਿੱਚ ਯੋਗਾ...

ਆਸਟ੍ਰੇਲੀਆ ਵਿੱਚ H5N1 ਬਰਡ ਫਲੂ ਦੇ 7 ਨਵੇਂ ਸ਼ੱਕੀ ਮਾਮਲੇ ਆਏ ਸਾਹਮਣੇ 

ਦੱਖਣੀ ਆਸਟ੍ਰੇਲੀਆ (ਐਸਏ) ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਘਾਤਕ H5N1 ਬਰਡ ਫਲੂ ਸਟ੍ਰੇਨ ਦੇ...

ਬਿਜਲੀ ਮੁਲਾਜ਼ਮਾਂ ਵੱਲੋਂ ਹੜਤਾਲ ਖ਼ਤਮ: 6 ਦਿਨਾਂ ਬਾਅਦ ਕੰਮ ’ਤੇ ਪਰਤੇ ਹਜ਼ਾਰਾਂ ਕਰਮਚਾਰੀ

ਲਗਾਤਾਰ ਛੇ ਦਿਨ ਸਮੂਹਿਕ ਛੁੱਟੀ ਲੈ ਕੇ ਹੜਤਾਲ ’ਤੇ ਰਹੇ ਪੰਜਾਬ ਦੇ ਹਜ਼ਾਰਾਂ ਬਿਜਲੀ...

ਵਾਲਮੀਕਿ ਭਾਈਚਾਰੇ ਦੇ ਸੱਦੇ ‘ਤੇ ਦੋਆਬਾ ‘ਚ ‘ਪੰਜਾਬ ਬੰਦ’ ਵਰਗਾ ਮਾਹੌਲ

ਵਾਲਮੀਕਿ ਭਾਈਚਾਰੇ ਵੱਲੋਂ ਦਿੱਤੇ ਗਏ ‘ਪੰਜਾਬ ਬੰਦ’ ਦੇ ਸੱਦੇ ਕਾਰਨ ਸੋਮਵਾਰ ਨੂੰ ਪੂਰੇ ਦੋਆਬਾ...

ਰੋਜ਼ੀ-ਰੋਟੀ ਕਮਾਉਣ ਦੁਬਈ ਗਏ ਪੰਜਾਬੀ ਵਿਅਕਤੀ ਦੀ ਮੌਤ, ਸੜਕੀ ਹਾਦਸੇ ‘ਚ ਰਾਜਬੀਰ ਸਿੰਘ ਦੀ ਗਈ ਜਾਨ

ਦੁਬਈ ‘ਚ 36 ਸਾਲ ਦੇ ਪੰਜਾਬੀ ਵਿਅਕਤੀ ਦੀ ਮੌਤ ਹੋਣ ਦੀ ਖਬਰ ਹੈ। ਮ੍ਰਿਤਕ...

ਲੋਕ ਸਭਾ ’ਚ ਅੱਜ ਪੇਸ਼ ਹੋਵੇਗਾ ਪੇਪਰ ਲੀਕ ਨਾਲ ਸਬੰਧਿਤ ਬਿੱਲ, 2024 ‘ਚ ਬਣੇ ਕਾਨੂੰਨ ਵਿਚ ਹੋਣਗੇ ਬਦਲਾਅ

ਧਰਮਿੰਦਰ ਪ੍ਰਧਾਨ ਦੇ ਅਸਤੀਫੇ ਤੇ ਵਿਦਿਆਰਥੀ ਅੰਦੋਲਨ ਖਤਮ ਹੋਣ ਦੇ 2 ਦਿਨ ਬਾਅਦ ਅੱਜ...