ਕਪੂਰਥਲਾ ਜ਼ਿਲ੍ਹੇ ਦੇ ਫਗਵਾੜਾ ਸ਼ਹਿਰ ਵਿੱਚ ਦੇਰ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਵਪਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਗੋਲੀਬਾਰੀ ਦੀ ਇਹ ਘਟਨਾ ਫਗਵਾੜਾ ਦੇ ਨਿਊ ਮਨਸਾ ਦੇਵੀ ਨਗਰ ਵਿੱਚ ਵਾਪਰੀ। ਕਤਲ ਕੀਤੇ ਗਏ ਵਿਅਕਤੀ ਦੀ ਪਛਾਣ ਪੰਕਜ ਦੁੱਗਲ ਵਜੋਂ ਹੋਈ ਹੈ। ਪੰਕਜ ਦੁੱਗਲ ਕਰਿਆਨੇ ਦਾ ਕਾਰੋਬਾਰ ਕਰਦਾ ਸੀ ਅਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸਦਾ ਹਿਮਾਚਲ ਵਿੱਚ ਕਾਰੋਬਾਰ ਸੀ। ਉਹ ਉਥੇ ਸਾਮਾਨ ਸਪਲਾਈ ਕਰਦਾ ਸੀ।
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਦੋ ਅਣਪਛਾਤੇ ਵਿਅਕਤੀ ਪੰਕਜ ਦੁੱਗਲ ਦੇ ਘਰ ਆਏ ਅਤੇ ਉਸ ਨੂੰ ਗੋਲੀ ਮਾਰ ਕੇ ਫਰਾਰ ਹੋ ਗਏ। ਹਮਲਾਵਰਾਂ ਨੇ ਪੰਕਜ ‘ਤੇ ਦੋ ਗੋਲੀਆਂ ਚਲਾਈਆਂ। ਦਿਲ ਵਿਚ ਗੋਲੀ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਜਦਕਿ ਇੱਕ ਗੋਲੀ ਉਸ ਦੇ ਢਿੱਡ ਵਿੱਚ ਲੱਗੀ। ਸਿਵਲ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਪੰਕਜ ਨੂੰ ਹਸਪਤਾਲ ਲਿਆਉਣ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਚੁੱਕੀ ਸੀ।
ਘਟਨਾ ਦੀ ਸੂਚਨਾ ਮਿਲਦੇ ਹੀ ਐਸਪੀ ਗੁਰਪ੍ਰੀਤ ਸਿੰਘ ਗਿੱਲ ਥਾਣਾ ਇੰਚਾਰਜ ਸਣੇ ਮੌਕੇ ’ਤੇ ਪੁੱਜੇ। ਉਸ ਨੇ ਦੱਸਿਆ ਕਿ ਉਸ ਨੂੰ ਮਨਸਾ ਦੇਵੀ ਨਗਰ ਵਿੱਚ ਕਿਸੇ ਅਣਪਛਾਤੇ ਵਿਅਕਤੀ ਨੇ ਗੋਲੀ ਮਾਰ ਦਿੱਤੀ ਹੈ। ਪਤਾ ਲੱਗਾ ਹੈ ਕਿ ਮ੍ਰਿਤਕ ਵਿਅਕਤੀ ਹਿਮਾਚਲ ਵਿਚ ਕੰਮ ਕਰਦਾ ਸੀ ਅਤੇ ਉਥੇ ਕਰਿਆਨੇ ਦਾ ਸਮਾਨ ਸਪਲਾਈ ਕਰਦਾ ਸੀ। ਉਨ੍ਹਾਂ ਕਿਹਾ ਕਿ ਸੀਸੀਟੀਵੀ ਫੁਟੇਜ ਵੀ ਕਬਜ਼ੇ ਵਿੱਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ।
----------- Advertisement -----------
ਫਗਵਾੜਾ ‘ਚ ਕਰਿਆਨਾ ਕਾਰੋਬਾਰੀ ਦਾ ਗੋ+ਲੀ ਮਾਰ ਕੇ ਕ.ਤ.ਲ
Published on
----------- Advertisement -----------
----------- Advertisement -----------












